ਸਵਾਮੀ ਸ਼੍ਰੀ ਸ਼੍ਰੀ ਯਤਿੰਦਰਾਨਂਦ ਗਿਰੀ ਮਹਾ-ਮੰਡਲੇਸ਼ਵਰ (ਜੂਨਾ ਅਖਾੜਾ) ਜੀ ਦਾ ਸ਼ਹੀਦ ਭਗਤ ਸਿੰਘ ਨਰਸਿੰਗ ਕਾਲਜ (ਸੋਡੇ ਵਾਲਾ) ਫਿਰੋਜਪੁਰ ਵਿੱਚ ਵਿਸ਼ੇਸ਼ ਦੌਰਾ

(ਪੰਜਾਬ) ਫਿਰੋਜਪੁਰ 19 ਨਵੰਬਰ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਅਨੰਤ ਸ਼੍ਰੀ ਵਿਭੂਸ਼ਤ ਜੀਵਨਦੀਪ ਪੀਠਾਧੀਸ਼ਵਰ ਮਹਾਮੰਡਲੇਸ਼ਵਰ (ਜੂਨਾ ਅਖਾੜਾ), ਸਵਾਮੀ ਯਤਿੰਦਰਾਨਂਦ ਗਿਰੀ ਜੀ ਮਹਾ-ਮੰਡਲੇਸ਼ਵਰ ਸ਼ਹੀਦ ਭਗਤ ਸਿੰਘ ਨਰਸਿੰਗ ਕਾਲਜ ਫਿਰੋਜ਼ਪੁਰ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ। ਉਨ੍ਹਾਂ ਦੇ ਇਸ ਪਵਿੱਤਰ ਆਗਮਨ ‘ਤੇ ਕਾਲਜ ਦੇ ਸਾਰੇ ਸਟਾਫ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਉਨਾਂ ਦਾ ਸਵਾਗਤ ਕੀਤਾ ਗਿਆ।
ਧਰਮਪਾਲ ਬਾਂਸਲ ਜੀ (ਸੰਸਥਾਪਕ ਹਾਰਮਨੀ ਵਨਿਅਮ, ਹਾਰਮਨੀ ਆਯੂਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ, ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਅਤੇ ਭਗਤੀ ਭਜਨ ਗਰੁੱਪ) ਨੇ ਸਵਾਮੀ ਜੀ ਨੂੰ ਸ਼ਰਧਾ ਸਹਿਤ ਸਨਮਾਨਿਆ। ਸਵਾਮੀ ਜੀ ਨੇ ਧਰਮਪਾਲ ਬਾਂਸਲ ਜੀ ਨਾਲ ਧਾਰਮਿਕ ਮੀਡੀਆ, ਸਮਾਜਕ ਜਾਗਰੂਕਤਾ ਅਤੇ ਆਧਿਆਤਮਿਕਤਾ ਦੀ ਮਹੱਤਤਾ ਬਾਰੇ ਗੰਭੀਰ ਚਰਚਾ ਕੀਤੀ। ਉਨ੍ਹਾਂ ਨੇ ਨੌਜਵਾਨ ਪੀੜ੍ਹੀ ਦੀ ਸਿੱਖਿਆ ਨੂੰ ਸੰਸਕਾਰਾਂ ਨਾਲ ਜੋੜਨ ਦੀ ਲੋੜ ‘ਤੇ ਜ਼ੋਰ ਦਿੱਤਾ ਅਤੇ ਐੱਸ.ਬੀ.ਐੱਸ ਤੇ ਹਾਰਮਨੀ ਆਯੂਰਵੈਦਿਕ ਕਾਲਜ ਵੱਲੋਂ ਇਸ ਦਿਸ਼ਾ ਵਿੱਚ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਵਿਸ਼ੇਸ਼ ਸ਼ਲਾਘਾ ਕੀਤੀ। ਇਸ ਦੌਰਾਨ ਸਵਾਮੀ ਜੀ ਵਲੋਂ ਧਰਮਪਾਲ ਬਾਂਸਲ ਜੀ ਦੀ ਭਜਨ ਪੱਤਰਿਕਾ ‘ਆਰਾਧਨਾ ਪੰਥ’ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹ ਸਨਾਤਨ ਧਰਮ ਦੇ ਪ੍ਰਚਾਰ–ਪ੍ਰਸਾਰ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ, ਅਤੇ ਇਸ ਤਰ੍ਹਾਂ ਦੀਆਂ ਧਾਰਮਿਕ ਰਚਨਾਵਾਂ ਸਮਾਜ ਵਿੱਚ ਆਧਿਆਤਮਿਕ ਜਾਗਰੂਕਤਾ ਫੈਲਾਉਣ ਲਈ ਬਹੁਤ ਜ਼ਰੂਰੀ ਹਨ। ਸਵਾਮੀ ਜੀ ਨੇ ਵੀ ਇਸ ਗੱਲ ਨਾਲ ਸਹਿਮਤ ਹੁੰਦੇ ਹੋਏ ਧਾਰਮਿਕ ਸਾਹਿਤ ਦੀ ਮਹੱਤਤਾ ਨੂੰ ਰੂਪਰੇਖਿਤ ਕੀਤਾ। ਇਸ ਮੌਕੇ ਹਾਰਮਨੀ ਵਨਿਅਮ ਦੇ ਸੌ-ਫ਼ੀਸਦੀ ਆਯੁਰਵੈਦਿਕ ਪ੍ਰੋਡਕਟਾਂ ਬਾਰੇ ਵੀ ਵਿਸ਼ੇਸ਼ ਚਰਚਾ ਕੀਤੀ ਗਈ। ਧਰਮਪਾਲ ਬਾਂਸਲ ਜੀ ਨੇ ਮਹਾ ਮੰਡਲੇਸ਼ਵਰ ਜੀ ਨੂੰ ਉਤਪਾਦਾਂ ਦੀ ਸ਼ੁੱਧਤਾ, ਲਾਭ ਅਤੇ ਆਯੁਰਵੈਦਿਕ ਸਿਧਾਂਤਾਂ ਦੇ ਅਧਾਰ ਬਾਰੇ ਵਿਸਥਾਰਪੂਰਨ ਜਾਣਕਾਰੀ ਦਿੱਤੀ। ਸਵਾਮੀ ਜੀ ਨੇ ਕੁਦਰਤੀ ਸਿਹਤ ਪ੍ਰਣਾਲੀ ਨੂੰ ਸਮਾਜ ਵਿੱਚ ਪ੍ਰਚਲਿਤ ਕਰਨ ਦੀ ਲੋੜ ‘ਤੇ ਵਿਸ਼ੇਸ਼ ਜ਼ੋਰ ਦਿੱਤਾ। ਇਸ ਮੌਕੇ ‘ਤੇ ਐੱਸ.ਬੀ.ਐੱਸ ਕਾਲਜ ਵੱਲੋਂ ਸਾਰੇ ਉਤਪਾਦ ਉਨ੍ਹਾਂ ਨੂੰ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਵਾਮੀ ਮਹਾ-ਮੰਡਲੇਸ਼ਵਰ ਜੀ ਦੇ ਨਾਲ ਜ਼ਿਲਾ ਮੱਠ ਮੰਦਰ ਪ੍ਰਮੁੱਖ ਵਿਸ਼ਵ ਹਿੰਦੂ ਪਰਿਸ਼ਦ ਕੈਲਾਸ਼ ਸ਼ਰਮਾ ਜੀ ਅਤੇ ਆਚਾਰੀਆ ਪ੍ਰੇਮ ਮਿਸ਼ਰਾ ਹਰਿਦੁਆਰ ਵੀ ਸਨ, ਜਿਨ੍ਹਾਂ ਨੇ ਐੱਸ.ਬੀ.ਐੱਸ ਗਰੁੱਪ ਅਤੇ ਹਾਰਮਨੀ ਵੱਲੋਂ ਸਿੱਖਿਆ, ਆਯੁਰਵੈਦ ਅਤੇ ਧਾਰਮਿਕ ਖੇਤਰਾਂ ਵਿੱਚ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਸਰਾਹਨਾ ਕੀਤੀ। ਸਾਰੇ ਸਮਾਗਮ ਦੌਰਾਨ ਆਧਿਆਤਮਿਕਤਾ, ਸੰਸਕਾਰ ਅਤੇ ਸੇਵਾ ਦੀ ਸੁਗੰਧ ਮਹਿਸੂਸ ਕੀਤੀ ਗਈ। ਸਵਾਮੀ ਯਤਿੰਦਰਾਨਂਦ ਗਿਰੀ ਜੀ ਦੇ ਆਸ਼ੀਰਵਾਦ ਨਾਲ ਕਾਲਜ ਪਰਿਵਾਰ ਨੂੰ ਨਵੀਂ ਉਰਜਾ ਤੇ ਪ੍ਰੇਰਣਾ ਮਿਲੀ।




