ਸਕੂਲੀ ਬੱਚਿਆਂ ਨੂੰ ਬਿਮਾਰੀਆਂ ਸਬੰਧੀ ਕੀਤਾ ਜਾਗਰੂਕ

ਫਿ਼ਰੋਜ਼ਪੁਰ, 15 ਮਾਰਚ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:-

ਦੁਨਿਆਂ ਭਰ ਵਿਚ ਕਹਿਰ ਮਚਾਉਣ ਵਾਲੀ ਕਰੋਨਾ ਤੋਂ ਭੈ-ਭੀਤ ਹੋਏ ਲੋਕ ਭਾਵੇਂ ਸਾਫ-ਸਫਾਈ ਦਾ ਖਿਆਲ ਰੱਖਣ ਦੇ ਨਾਲ-ਨਾਲ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਦੀ ਹਾਲਤ ਵਿਚ ਤੁਰੰਤ ਡਾਕਟਰ ਤੱਕ ਪਹੁੰਚ ਕਰ ਰਹੇ ਹਨ, ਪਰ ਸਮੇਂ-ਸਮੇਂ `ਤੇ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਕਰਦੇ ਸਮਾਜ ਸੇਵੀ ਸ੍ਰੀ ਪੀ.ਸੀ ਕੁਮਾਰ ਵੱੱਲੋਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਦੁਲਚੀ ਕੇ ਵਿਖੇ ਓਮੀਕਰੋਨ ਅਤੇ ਹੋਰਨਾਂ ਬਿਮਾਰੀਆਂ ਤੋਂ ਜਾਗਰੂਕਤਾ ਕੈਂਪ ਲਾਇਆ ਗਿਆ। ਸਕੂਲ ਕੈਂਪਸ ਵਿਚ ਲੱਗੇ ਜਾਗਰੂਕਤਾ ਸੈਮੀਨਾਰ ਵਿਚ ਸਕੂਲੀ ਬੱਚਿਆਂ ਅਤੇ ਅਧਿਆਪਕਾਂ ਨੇ ਸਿ਼ਰਕਤ ਕਰਕੇ ਜਿਥੇ ਤੰਦਰੁਸਤੀ ਲਈ ਸਰੀਰ ਦੀ ਸਾਫ-ਸਫਾਈ ਵੱਲ ਧਿਆਨ ਰੱੱਖਣ ਦੀ ਗੱਲ ਕੀਤੀ, ਉਥੇ ਆਸ-ਪਾਸ ਸਾਫ-ਸੁਥਰਾ ਰੱਖਣ ਦੀ ਗੱਲ ਕੀਤੀ। ਇਸ ਮੌਕੇ ਬੋਲਦਿਆਂ ਸ੍ਰੀ ਪੀ.ਸੀ ਕੁਮਾਰ ਮੁੱਖ ਸਮਾਜ ਸੇਵਕ ਸਦਾਵਰਤ ਪੰਚਾਇਤੀ ਸਮਾਜ ਸੰਸਥਾ ਨੇ ਕਿਹਾ ਕਿ ਕਿਸੇ ਵੀ ਬਿਮਾਰੀ ਦਾ ਖਾਤਮਾ ਸਾਡਾ ਪ੍ਰਹੇਜ ਹੀ ਹੁੰਦਾ ਹੈ ਅਤੇ ਸਾਨੂੰ ਬਿਮਾਰੀਆਂ ਤੋਂ ਬਚਾਓ ਲਈ ਸੁਹਿਰਦਤਾ ਅਪਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਪਹਿਲਾਂ ਖੁਦ ਸੁਧਰਾਂਗੇ ਤਾਂ ਹੀ ਸਮਾਜ ਨੂੰ ਸੁਧਾਰ ਸਕਾਂਗੇ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

तनाव मुक्त जीवन के लिए भाईचारा जरूरी : कौशिक

Wed Mar 16 , 2022
हरियाणा संपादक – वैद्य पण्डित प्रमोद कौशिक।दूरभाष – 9416191877 भगवान के सच्चे भक्तों का त्यौहार है होली। कुरुक्षेत्र, 16 मार्च :- होली एक राष्ट्रीय व सामाजिक पर्व है। यह रंगों का त्यौहार है। इस बार यह त्यौहार फाल्गुन पूर्णिमा वीरवार, 17 मार्च को मनाया जाएगा।कुरुक्षेत्र यज्ञ मंदिर ट्रस्ट दु:खभंजन मार्ग […]

You May Like

Breaking News

advertisement

call us