ਸੰਨੀ ਓਬਰਾਏ ਲੈਬੋਰਟਰੀ ਫਿਰੋਜਪੁਰ ਦੇ ਲੋਕਾਂ ਲਈ ਵਰਦਾਨ -ਕਤਨਾ

ਸੰਨੀ ਓਬਰਾਏ ਲੈਬੋਰਟਰੀ ਫਿਰੋਜਪੁਰ ਦੇ ਲੋਕਾਂ ਲਈ ਵਰਦਾਨ -ਕਤਨਾ,

ਲੈਬੋਰਟਰੀ ਦੀ ਦੂਸਰੀ ਵਰ੍ਹੇਗੰਢ ਮਨਾਈ

ਫਿਰੋਜ਼ਪੁਰ,24 ਸਤੰਬਰ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=

ਫਿਰੋਜ਼ਪੁਰ ਛਾਉਣੀ ਦੇ ਖਾਲਸਾ ਗੁਰਦੁਆਰਾ ਸਾਹਿਬ ਅੰਦਰ ਨਾਮਾਤਰ ਰੇਟਾਂ ਤੇ ਖੋਲੀ ਗਈ ਸੰਨੀ ਓਬਰਾਏ ਲੈਬੋਰਟਰੀ ਦੇ ਦੋ ਸਾਲ ਸਫਲਤਾ ਪੂਰਵਕ ਬੀਤ ਜਾਣ ਤੇ ਸਰਬੱਤ ਦਾ ਭਲਾ ਟਰੱਸਟ ਵਲੋਂ ਲੈਬ ਦੀ ਦੂਸਰੀ ਵਰ੍ਹੇਗੰਢ ਮਨਾਈ ਗਈ ਇਸ ਮੌਕੇ ਲੈਬ ਦੇ ਸਟਾਫ ਅਤੇ ਟਰੱਸਟ ਦੀ ਟੀਮ ਵੱਲੋਂ ਕੇਕ ਵੀ ਕੱਟਿਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਥਾ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ,ਇਸਤਰੀ ਵਿੰਗ ਜਿਲ੍ਹਾ ਪ੍ਰਧਾਨ ਮੈਡਮ ਅਮਰਜੀਤ ਕੌਰ ਛਾਬੜਾ ਅਤੇ ਬਲਾਕ ਪ੍ਰਧਾਨ ਬਹਾਦਰ ਸਿੰਘ ਭੁੱਲਰ ਨੇ ਦੱਸਿਆ ਕਿ ਸੰਨੀ ਓਬਰਾਏ ਲੈਬੋਰੇਰੀ ਫਿਰੋਜਪੁਰ ਅਤੇ ਇਸ ਦੇ ਆਸ ਪਾਸ ਦੇ ਲੋਕਾਂ ਲਈ ਵਰਦਾਨ ਸਿੱਧ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਲੈਬ ਦਾ ਲੋਕਾਂ ਨੂੰ ਵੱਡਾ ਫਾਇਦਾ ਹੋ ਰਿਹਾ ਹੈ ਕਿਉਕਿ ਲੋਕਾਂ ਨੂੰ ਮਹਿੰਗੇ ਮੈਡੀਕਲ ਟੈਸਟਾਂ ਤੋਂ ਛੁਟਕਾਰਾ ਹੋ ਗਿਆ ਹੈ ਤੇ ਹੁਣ ਉਹੀ ਟੈਸਟ ਉਨ੍ਹਾਂ ਬਜਾਰ ਨਾਲੋਂ ਅੱਧੇ ਤੋਂ ਵੀ ਘੱਟ ਰੇਟਾਂ ਤੇ ਇਸ ਲੈਬ ਵਿਚ ਹੋ ਜਾਂਦੇ ਹਨ। ਉਨ੍ਹਾਂ ਹੋਰ ਕਿਹਾ ਕਿ ਸੰਸਥਾ ਦੇ ਮੁੱਖੀ ਡਾਕਟਰ ਐਸ ਪੀ ਸਿੰਘ ਉਬਰਾਏ, ਕੌਮੀ ਪ੍ਰਧਾਨ ਸ ਜੱਸਾ ਸਿੰਘ ਸੰਧੂ ਅਤੇ ਸਿਹਤ ਸੇਵਾਵਾਂ ਦੇ ਡਾਇਰੈਕਰ ਡਾਕਟਰ ਦਲਜੀਤ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾ ਤਹਿਤ ਇਸ ਵਕਤ ਪੰਜਾਬ ਸਮੇਤ ਦੂਸਰੇ ਰਾਜਾਂ ਵਿੱਚ 90 ਦੇ ਕਰੀਬ ਲੈਬੋਰਟਰੀਆਂ ਚੱਲ ਰਹੀਆਂ ਹਨ ਜਿਨ੍ਹਾਂ ਵਿਚ ਬਹੁਤ ਘੱਟ ਰੇਟਾਂ ਤੇ ਲੋਕਾਂ ਨੂੰ ਮੈਡੀਕਲ ਟੈਸਟਾਂ ਦੀ ਸਹੂਲਤ ਮਿਲ ਰਹੀ ਹੈ।ਇਸ ਮੌਕੇ ਬਲਵਿੰਦਰ ਪਾਲ ਸ਼ਰਮਾ ਪ੍ਰਧਾਨ ਫਿਰੋਜ਼ਪੁਰ,ਤਲਵਿੰਦਰ ਕੌਰ, ਰਣਧੀਰ ਸ਼ਰਮਾ,ਬ੍ਰਿਜ ਧਵਨ,ਰਜਤ ਮੈਨੀ, ਓਕਾਰ ਸਿੰਘ , ਬਲਵਿੰਦਰ ਸਿੰਘ (ਲੈਬ ਟੈਕਨੀਸ਼ੀਅਨ) ਸਮੇਤ ਹੋਰ ਟੀਮ ਮੈਂਬਰ ਮੈਂਬਰ ਵੀ ਮੌਜੂਦ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

आदेश में नये मेडिकल बैच के लिए व्हाइट कोट सेरेमनी संपन्न

Sun Sep 24 , 2023
आदेश में नये मेडिकल बैच के लिए व्हाइट कोट सेरेमनी संपन्न। हरियाणा संपादक – वैद्य पण्डित प्रमोद कौशिक।संवाददाता – गीतिका बंसल।दूरभाष – 9416191877 छात्रों ने लग्र के साथ चिकित्सा यात्रा की शुरूआत करने का लिया संकल्प। कुरुक्षेत्र आदेश : आदेश मेडिकल कॉलेज एवं अस्पताल में मेडिकल छात्रों के नये बैच […]

You May Like

Breaking News

advertisement