ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਂਦੇ ਹਾਸ਼ਮ ਵਿਖੇ ਇੰਟਰੈਕਟ ਕਲੱਬ ਵਲੋ ਵਿਸ਼ਵ ਜਲ ਦਿਵਸ ਤੇ ਸੈਮੀਨਾਰ ਆਯੋਜਿਤ

ਸਕੂਲ ਦੇ ਅਧਿਆਪਕ ਅਤੇ ਵਿਦਿਆਰਥੀਆਂ ਨੇ ਪਾਣੀ ਦੀ ਸੰਭਾਲ ਪ੍ਰਤੀ ਪ੍ਰਣ ਲਿਆ

ਫ਼ਿਰੋਜ਼ਪੁਰ 22 ਮਾਰਚ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:-

ਅੱਜ ਵਿਸ਼ਵ ਜਲ ਦਿਵਸ ਦੇ ਸਬੰਧ ਵਿੱਚ ਰੋਟਰੀ ਕਲੱਬ ਫਿਰੋਜ਼ਪੁਰ ਕੈਂਟ ਦੇ ਸਹਿਯੋਗ ਨਾਲ ਇੰਟਰੈਕਟ ਕਲੱਬ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਂਦੇ ਹਾਸ਼ਮ ਸਕੂਲ ਵਿਖੇ ਵਿਸ਼ਵ ਜਲ ਦਿਵਸ ਮੌਕੇ ਪਾਣੀ ਦੀ ਸੰਭਾਲ਼ ਵਿਸ਼ੇ ਤੇ ਸੈਮੀਨਾਰ ਆਯੋਜਿਤ ਕੀਤਾ ਗਿਆ। ਜਿਸ ਵਿੱਚ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ। ਪ੍ਰਿੰਸੀਪਲ ਸ਼ਾਲੁ ਰਤਨ, ਰੋਟਰੀ ਕਲੱਬ ਦੇ ਪ੍ਰਧਾਨ ਕਮਲ ਸ਼ਰਮਾ ਅਤੇ ਇੰਟਰੈਕਟ ਕੱਲਬ ਦੇ ਸਰਪ੍ਰਸਤ ਦਵਿੰਦਰ ਨਾਥ ਨੇ ਆਪਣੇ ਆਪਣੇ ਸੰਬੋਧਨ ਕੀਤਾ ਅਤੇ ਕਲੱਬ ਮੈਂਬਰਾਂ ਨੂੰ ਪਾਣੀ ਦੀ ਸੰਭਾਲ ਅਤੇ ਪਾਣੀ ਦੀ ਦੁਰਵਰਤੋ ਦੇ ਦੁਸ਼ਪ੍ਰਭਾਵਾਂ ਬਾਰੇ ਵਿਸਥਾਰ ਨਾਲ ਦਸਿਆ, ਉਹਨਾਂ ਦੱਸਿਆ ਕਿ ਕਿਵੇਂ ਭੱਵਿਖ ਲਈ ਅਸੀ ਅੱਜ ਤੋਂ ਹੀ ਪਾਣੀ ਦੀ ਸੰਭਾਲ਼ ਕਰਣੀ ਹੈ, ਪਾਣੀ ਦੀ ਸੰਭਾਲ ਪ੍ਰਤੀ ਰੁਚੀ ਨੂੰ ਪੈਦਾ ਕਰਨ ਲਈ ਪਾਣੀ ਦੇ ਗੁਣ ਅਤੇ ਜੀਵਨ ਲਈ ਲੋੜ ਜਾਗਰੂਕਤਾ ਪ੍ਰਤੀ ਜੋਰ ਦਿੱਤਾ। ਇਸ ਸਬੰਧੀ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਪਾਣੀ ਦੀ ਸੰਭਾਲ਼ ਲਈ ਪ੍ਰਣ ਵੀ ਲਿਆ। ਇਸ ਮੌਕੇ ਲੈਕ ਅਨਾ ਪੁਰੀ, ਰੋਹਿਤ ਕੁਮਾਰ ,ਰਾਜਵਿੰਦਰ ਸਿੰਘ, ਨਰਿੰਦਰ ਕੌਰ, ਰੇਨੂੰ ਵਿਜ, ਤਰਵਿੰਦਰ ਕੌਰ, ਜਸਵਿੰਦਰ ਕੌਰ ਆਦਿ ਹਾਜ਼ਰ ਸਨ

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

उतराखंड: पैसिफिक मॉल में उपमा और अमृत किरण संस्था द्वारा कश्मीरी फाइल्स का फ्री शो का आयोजन किया गया!

Tue Mar 22 , 2022
आज 22 मार्च को पी वी आर pacific मॉल मैं उत्तरांचल पंजाबी महासभा और अमृत किरण सन्स्था द्वारा कश्मीर फाइल्स का एक फ़्री शो का आयोजन शहर के लोगों के लिये किया गया कश्मीर मैं जो 1990 के दशक मै नरसंहार हुआ जिसकी वजह से लाखों लोगों को अपना घर […]

You May Like

advertisement