ਫਿਰੋਜ਼ਪੁਰ ਦਿਹਾਤੀ ਵਿਖੇ ਸਵੀਪ ਮੁਹਿੰਮ ਜੰਗੀ ਪੱਧਰ ਤੇ ਜਾਰੀ

ਈ ਵੀ ਐਮ ਪ੍ਰਦਰਸ਼ਨੀ ਕੈਂਪ ਰਾਹੀਂ ਵੋਟਰਾਂ ਨੂੰ ਦਿੱਤੀ ਜਾ ਰਹੀ ਹੈ ਜਾਣਕਾਰੀ।

ਫਿਰੋਜ਼ਪੁਰ, 04 ਮਾਰਚ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਆਗਾਮੀ ਲੋਕ ਸਭਾ ਚੋਣਾਂ 2024 ਦੇ ਸਨਮੁਖ ਜ਼ਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚੋਣਕਾਰ ਰਜਿਸਟ੍ਰੇਸ਼ਨ ਅਫਸਰ 77 – ਫਿਰੋਜ਼ਪੁਰ ਦਿਹਾਤੀ ( ਅ. ਜਾ ) ਕਮ ਵਧੀਕ ਡਿਪਟੀ ਕਮਿਸ਼ਨਰ (ਜ) ਡਾ ਨਿਧੀ ਕੁਮੰਦ ਬੰਬਾਹ ਦੀ ਦੇਖ ਰੇਖ ਵਿੱਚ ਫਿਰੋਜ਼ਪੁਰ ਦਿਹਾਤੀ 77 ਵਿੱਖੇ ਸਵੀਪ ਮੁਹਿੰਮ ਜੰਗੀ ਪੱਧਰ ਤੇ ਜਾਰੀ ਹੈ। ਇਸ ਅਧੀਨ ਜਿੱਥੇ ਵੱਖ ਵੱਖ ਵਿੱਦਿਅਕ ਸੰਸਥਾਵਾਂ ਵਿਖੇ ਚੋਣ ਮਹਾਂਉਤਸਵ ਮਨਾਏ ਜਾ ਰਹੇ ਹਨ , ਵੱਖ ਵੱਖ ਪਿੰਡਾਂ ਵਿੱਚ ਚੋਣ ਸਥਾ ਬਣਾ ਕੇ ਨੈਤਿਕ ਮਤਦਾਨ ਕਰਨ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ ਉੱਥੇ ਹੀ ਬੂਥ ਪੱਧਰ ਤੇ ਚੋਣ ਮਿੱਤਰ ਬਣਾਏ ਜਾ ਰਹੇ ਹਨ ਜੋ ਕਿ ਚੋਣ ਪ੍ਰਕਿਰਿਆ ਵਿੱਚ ਮਦਦ ਕਰਨਗੇ। ਵੱਖ ਵੱਖ ਗੈਰ ਸਰਕਾਰੀ ਸੰਗਠਨ ਅਤੇ ਯੂਥ ਕਲੱਬ ਆਦਿ ਲੋਕਾਂ ਨੂੰ ਅਪਣੇ ਮਤਦਾਨ ਪ੍ਰਤੀ ਜਾਗਰੂਕ ਕਰ ਰਹੇ ਹਨ । ਪ੍ਰਿੰਸੀਪਲ ਪੂਨਮ ਕਾਲੜਾ ਅਤੇ ਮੁੱਖਅਧਿਆਪਕਾ ਪਰਵੀਨ ਬਾਲਾ ਨੂੰ 77- ਫਿਰੋਜਪੁਰ ਦਿਹਾਤੀ ਦਾ। ਵੁਮੈਨ ਆਈਕਾਨ ਬਣਾਇਆ ਗਿਆ ਹੈ ਜੋ ਕਿ ਹਲਕੇ ਵਿੱਚ ਇਸਤਰੀ ਮਤਦਾਨ ਨੂੰ ਵਧਾਉਣ ਲਈ ਯਤਨ ਕਰ ਰਹੇ ਹਨ । ਏਡੀਸੀ ਮੈਡਮ ਵੱਲੋ ਸੰਗਠਿਤ ਟੀਮਾਂ ਦੁਆਰਾ ਵੱਖ-ਵੱਖ ਪਿੰਡਾਂ ਵਿਚ ਸੁਰੱਖਿਆ ਅਮਲੇ ਦੀ ਨਿਗਰਾਨੀ ਤਹਿਤ ਈ. ਵੀ. ਐੱਮ. ਪ੍ਰਦਰਸ਼ਨੀ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਜਸਵੰਤ ਸਿੰਘ ਬੜੈਚ ਡੀ ਡੀ ਪੀਓ , ਇਲਕਸ਼ੈਨ ਸੈਲ ਇੰਨਚਾਰਜ ਜਸਵੰਤ ਸੈਣੀ , ਸਵੀਪ ਕੋਆਰਡੀਨੇਟਰ ਕਮਲ ਸ਼ਰਮਾ ਨੇ ਦੱਸਿਆ ਕਿ ਵੱਖ- ਵੱਖ ਪੋਲਿੰਗ ਬੂਥਾਂ ‘ਤੇ ਵੋਟਿੰਗ ਮਸ਼ੀਨਾਂ ਦੀ ਪ੍ਰਦਰਸ਼ਨੀ ਲੱਗਾ ਕੇ ਆਮ ਨਾਗਰਿਕਾਂ ਨੂੰ ਈ. ਵੀ. ਐੱਮ ਦੀ ਭਰੋਸੇ ਯੋਗਤਾ ਅਤੇ ਇਸ ਦੀ ਕਾਰਜ ਪ੍ਰਣਾਲੀ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਵੋਟਰ ਇਸ ਪ੍ਰਦਰਸ਼ਨੀ ਕੈਂਪ ਵਿਚ ਆ ਕੇ ਭਰਮ ਭੁਲੇਖੇ ਦੂਰ ਕਰਨ ਅਤੇ ਚੋਣਾਂ ਦਾ ਪਰਵ ਦੇਸ਼ ਦਾ ਗਰਵ ਲੋਕਤੰਤਰ ਦੇ ਵੱਡੇ ਤਿਉਹਾਰ ਮਨਾਉਣ ਲਈ ਤਿਆਰ ਬਰ ਤਿਆਰ ਰਹਿਣ। ਅੱਜ ਕੰਵਲਦੀਪ ਸਿੰਘ, ਰਾਜੀਵ ਬਹਿਲ ਅਤੇ ਮਨਦੀਪ ਸਿੰਘ ਦੀ ਟੀਮ ਵਲੋ ਪੁਲੀਸ ਬੱਲ ਦੀ ਨਿਗਰਾਨੀ ਵਿੱਚ ਸਤੀਏ ਵਾਲਾ, ਬਜ਼ੀਦਪੁਰ, ਪਿਆਰੇ ਆਣਾ , ਬਸਤੀ ਪਿਆਰੇ ਆਣਾ , ਮਾਨਾ ਸਿੰਘ ਵਾਲਾ , ਸੱਪਾ ਵਾਲੀ ਵਿੱਖੇ ਲੁਕਾਇਆ ਗਿਆ । ਇਸੇ ਲੜੀ ਵਿੱਚ ਸਵੀਪ ਮੁਹਿੰਮ ਤਹਿਤ ਸਰਕਾਰੀ ਕਾਲਜ ਮੋਹਕਮਖਾ ਵਿੱਖੇ ਹੋਰ ਰਹੇ ਖੇਡ ਮੇਲੇ ਵਿੱਖੇ ਵੀ ਅੱਜ ਵੋਟਰ ਜਾਗਰੂਕਤਾ ਵਿਸ਼ੇਸ਼ ਬੂਥ ਲਗਾਇਆ ਗਿਆ ।
ਇਸ ਮੌਕੇ ਚੌਣ ਤਹਿਸੀਲਦਾਰ ਚਾਂਦ ਪ੍ਰਕਾਸ਼, ਜ਼ਿਲ੍ਹਾ ਸਵੀਪ ਕੋਆਰਡੀਨੇਟਰ ਸਤਿੰਦਰ ਸਿੰਘ , ਚੌਣ ਕਾਨੂੰਗੋ ਮੈਡਮ ਗਗਨ, ਸਵੀਪ ਕੋਆਰਡੀਨੇਟਰ ਲਖਵਿੰਦਰ ਸਿੰਘ, ਅੰਗਰੇਜ ਸਿੰਘ , ਪ੍ਰੋਗਰਾਮਰਰ ਤ੍ਰਲੋਚਨ ਸਿੰਘ, ਪੀਪਲ ਸਿੰਘ, ਸੁਖਚੈਨ ਸਿੰਘ , ਹਿਮਾਂਸ਼ੂ, ਸਨੀ ਸੈਨ, ਸੁਨੀਲ ਕੁਮਾਰ, ਰਾਜਿੰਦਰ ਕੁਮਾਰ , ਆਦਿ ਹਾਜ਼ਰ ਸਨ।

Read Article

VVNEWS वैशवारा

Leave a Reply

Please rate

Your email address will not be published. Required fields are marked *

Next Post

अक्षित बंसल बने अग्रवाल वैश्य समाज थानेसर विधानसभा के युवा अध्यक्ष

Mon Mar 4 , 2024
हरियाणा संपादक – वैद्य पण्डित प्रमोद कौशिक।संवाददाता – गीतिका बंसल।दूरभाष – 94161 91877 अग्रवाल वैश्य समाज की युवा इकाई की बैठक सम्पन्न।श्री वैश्य अग्रवाल पंचायत के प्रधान सत्य प्रकाश गुप्ता ने भी किया मार्गदर्शन। कुरुक्षेत्र, 4 मार्च : अग्रवाल वैश्य समाज हरियाणा की कुरुक्षेत्र युवा इकाई की बैठक अग्रवाल धर्मशाला […]

You May Like

Breaking News

advertisement