ਭਗਤੀ ਭਜਨ ਗਰੁੱਪ ਦੇ ਸੰਸਥਾਪਕ ਧਰਮਪਾਲ ਬਾਂਸਲ ਵੱਲੋਂ 101ਵਾਂ ਭਜਨ ਗੌਰਵ ਅਨਮੋਲ ਮਿਊਜਿਕ ਡਾਇਰੈਕਟਰ ਦੀ ਅਕਾਡਮੀ ਵਿਖੇ ਕੀਤਾ ਗਿਆ ਪੂਰਾ।

ਫਿਰੋਜਪੁਰ 24 ਜੁਲਾਈ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦ ਦਾਤਾ}=

ਭਗਤੀ ਭਜਨ ਗਰੁੱਪ ਦੇ ਸੰਸਥਾਪਕ ਸ਼੍ਰੀ ਧਰਮਪਾਲ ਬਾਂਸਲ ਵੱਲੋ 101ਵੇਂ ਭਜਨ ਦੀ ਰਿਕਾਡਿੰਗ ਗੌਰਵ ਅਨਮੋਲ (ਮਿਊਜਿਕ ਡਾਇਰੈਕਟਰ) ਦੇ ਅਕੈਡਮੀ ਵਿਖੇ ਪੂਰੀ ਕੀਤੀ ਗਈ। ਧਰਮਪਾਲ ਬਾਂਸਲ ਵੱਲੋਂ ਆਪਣੇ ਦੋ ਕਾਲਜਾਂ (ਸ਼ਹੀਦ ਭਗਤ ਸਿੰਘ ਕਾਲਜ ਆਫ਼ ਨਰਸਿੰਗ ਅਤੇ ਹਾਰਮਨੀ ਆਯੂਰਵੈਦਿਕ ਮੈਡੀਕਲ ਕਾਲਜ ਫਿਰੋਜ਼ਪੁਰ) ਦੇ ਡਾਇਰੈਕਟਰ ਹੋਣ ਦੇ ਨਾਲ – ਨਾਲ (ਡੀ.ਪੀ ਲਾਇਫ ਭਗਤੀ ਭਜਨ) ਚੈਨਲ ਚਲਾਇਆ ਜਾ ਰਿਹਾ ਹੈ। ਜਿਸ ਤੋਂ ਹੋਣ ਵਾਲੀ ਕਮਾਈ ਨਾਲ ਗਰੀਬ ਬੱਚੀਆਂ ਦੀ ਪੜ੍ਹਾਈ ਦਾ ਖਰਚਾ ਕੀਤਾ ਜਾਂਦਾ ਹੈ। ਗੌਰਵ ਅਨਮੋਲ (ਮਿਊਜਿਕ ਡਾਇਰੈਕਟਰ) ਫਿਰੋਜਪੁਰ ਦੀ ਅਕੈਡਮੀ ਵਿੱਚ ਲਗਾਤਾਰ ਭਜਨਾਂ ਦੀ ਰਿਕਾਡਿੰਗ ਕੀਤੀ ਜਾਦੀ ਹੈ। ਇਹ ਸ਼ਹਿਰ ਦੀ ਪਹਿਲੀ ਅਕੈਡਮੀ ਹੈ। ਜਿਸ ਵਿੱਚ 101 ਭਜਨ ਰਿਕਾਕਡ ਹੋ ਚੁੱਕੇ ਹਨ ਅਤੇ ਧਰਮਪਾਲ ਬਾਸਲ ਵੱਲੋਂ ਭਜਨਾ ਦੀ ਰਿਕਾਰਡਿੰਗ ਪਹਿਲੀ ਵਾਰ ਵਿੱਚ ਹੀ ਸਫਲਤਾਪੂਰਵਕ ਕੀਤੀ ਜਾਦੀ ਹੈ। ਜਿਸ ਵਿੱਚ ਮਿਊਜਿਕ ਗੌਰਵ ਅਨਮੋਲ ਵੱਲੋ ਪਾਇਆ ਜਾਦਾ ਹੈ ਅਤੇ ਉਹਨਾਂ ਦੇ ਭਜਨਾ ਨੂੰ ਹੋਰ ਵੀ ਮਨਮੋਹਿਤ ਕੀਤਾ ਜਾਦਾ ਹੈ। ਧਰਮਪਾਲ ਬਾਂਸਲ ਵੱਲੋਂ ਆਪਣੇ ਸਮਾਜਿਕ ਅਤੇ ਪਰਿਵਾਰਕ ਰੁਝੇਵਿਆਂ ਦੇ ਚਲਦੇ ਹੋਏ ਵੀ ਧਰਮਪਾਲ ਬਾਂਸਲ ਵੱਲੋਂ ਇੱਕ ਸਮਾਜ ਸੇਵੀ ਹੋਣ ਦੇ ਨਾਲ-ਨਾਲ ਧਾਰਮਿਕ ਪੱਖ ਤੋ ਇੱਕ ਵਧੀਆ ਉਪਰਾਲਾ ਹੈ। ਜੋ ਕਿ ਲੋਕਾ ਨੂੰ ਪ੍ਰਭੂ ਨਾਲ ਜੋੜਨ ਦਾ ਕੰਮ ਕਰਦਾ ਹੈ। ਉਹਨਾ ਵੱਲੋਂ ਗਾਏ ਗਏ ਭਜਨ ਸੁਣ ਕੇ ਭਗਤ ਮਸਤੀ ਵਿੱਚ ਝੁਲਦੇ ਹਨ। ਉਹਨਾ ਵੱਲੋਂ ਭਜਨ ਕੀਰਤਨ ਦੇ ਨਾਲ ਸਨਾਤਨ ਧਰਮ ਦਾ ਪ੍ਰਚਾਰ ਵੀ ਕੀਤਾ ਜਾਦਾ ਹੈ ਜੋ ਲੋਕਾਂ ਨੂੰ ਸਮਾਜਿਕ ਕੁਰੀਤੀਆਂ ਤੋ ਬਚਾਉਦਾ ਹੈ ਤੇ ਪ੍ਰਮਾਤਮਾ ਨਾਲ ਜੋੜਦਾ ਹੈ। ਦੋ ਕਾਲਜਾ ਦੇ ਡਾਇਰੈਕਟਰ ਹੋਣ ਦੇ ਨਾਲ – ਨਾਲ ਉਹਨਾ ਵੱਲੋ ਇਹ ਉਪਰਾਲਾ ਸ਼ਲਾਘਾ ਯੋਗ ਕਦਮ ਹੈ। ਧਾਰਮਿਕ ਪੱਖ ਤੋਂ ਵੇਖਿਆ ਜਾਵੇ ਤਾ ਉਹਨਾਂ ਵੱਲੋਂ ਕੀਤੇ ਗਏ ਭਜਨ ਕੀਰਤਨ ਨਾਲ ਸ਼ਰਧਾਲੂ ਪ੍ਰਭੂ ਨਾਲ ਜੁੜੇ ਹਨ । ਹੁਣ ਉਹਨਾ ਦੀ ਆਪਣੀ ਕਨੇਡਾ ਦੀ ਫੇਰੀ ਦੌਰਾਨ ਵਿਦੇਸ਼ ਵਿੱਚ ਵੀ ਆਪਣਾ ਧਾਰਮਿਕ ਪ੍ਰਚਾਰ ਜਾਰੀ ਰੱਖਿਆ ਹੈ। ਪਿਛਲੇ ਦਿਨੀ ਉਹਨਾ ਵੱਲੋ ਸ਼੍ਰੀ ਲਕਸ਼ਮੀ ਨਰਾਇਨ ਮੰਦਿਰ ਵੈਨਕੁਵਰ (ਕਨੇਡਾ) ਵਿਖੇ ਧਾਰਮਿਕ ਸਮਾਗਮ ਵਿੱਚ ਹਿੱਸਾ ਲਿਆ ਗਿਆ ਜਿੱਥੇ ਉਹਨਾਂ ਨੂੰ ਮੰਦਰ ਕਮੇਟੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਅਤੇ ਕੀਰਤਨ ਕਰਨ ਉਪਰੰਤ ਸਨਾਤਨ ਧਰਮ ਨਾਲ ਜੁੜੇ ਰਹਿਣ ਲਈ ਸੰਗਤਾ ਨੂੰ ਪ੍ਰੇਰਿਤ ਕੀਤਾ ਗਿਆ। ਅਤੇ ਸਾਵਣ ਦੇ ਪਹਿਲੇ ਐਤਵਾਰ ਸ਼ਿਵ ਧਾਮ ਮੰਦਿਰ ਸਰੀ (ਕਨੇਡਾ) ਵਿਖੇ ਧਾਰਮਿਕ ਸਮਾਗਮ ਵੀ ਕੀਤਾ ਗਿਆ ਅਤੇ ਭਜਨ ਕੀਰਤਨ ਕੀਤਾ ਗਿਆ। ਆਏ ਹੋਏ ਸਾਰੇ ਭਗਤਾਂ ਵੱਲੋਂ ਸ਼੍ਰੀ ਧਰਮਪਾਲ ਬਾਸਲ ਜੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

You May Like

Breaking News

advertisement