ਪ੍ਰਭਾਵਸ਼ਾਲੀ ਚੋਣ ਪ੍ਰਕ੍ਰਿਆ ਲਈ ਸਹਾਇਕ ਰਿਟਰਨਿੰਗ ਅਫਸਰ ਦੁਆਰਾਂ ਹਲਕੇ ਦੇ ਬੂਥਾਂ ਦਾ ਕੀਤਾ ਗਿਆ ਨਿਰੀਖਣ

ਹਰੇਕ ਬੂਥ ਤੇ ਵੋਟਰਾਂ ਨੂੰ ਕਮਿਸ਼ਨ ਵੱਲੋ ਦਿੱਤੀਆ ਜਾ ਰਹੀਆਂ ਸੁਵਿਧਾਵਾ ਦਾ ਲਿਆ ਜਾਇਜ਼ਾ।

ਫ਼ਿਰੋਜ਼ਪੁਰ 21 ਮਈ 2024 {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫਸਰ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਗਾਮੀ ਲੋਕ ਸਭਾ ਚੋਣਾ ਦੇ ਮੱਦੇਨਜ਼ਰ ਅੱਜ ਜ੍ਹਿਲਾ ਚੋਣ ਅਫਸਰ ਕਮ-ਡਿਪਟੀ ਕਮੀਸ਼ਨਰ ਫਿਰੋਜਪੁਰ ਰਾਜੇਸ਼ ਧਿਮਾਨ ਆਈ. ਐ.ਅੇਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਹਾਇਕ ਰਿਟਰਨਿੰਗ ਅਫਸਰ ਮੈਡਮ ਨਿਧੀ ਕੁੰਮਦ ਬੰਬਾਹ ਦੀ ਅਗਵਾਈ ਵਿੱਚ ਏਆਰਓ-1 ਕੰਮ ਡੀਡੀਪੀਓ ਜਸਵੰਤ ਸਿੰਘ ਬੜੈਚ ਨੇ ਅੱਜ ਪ੍ਰਭਾਵਸ਼ਾਲੀ ਚੋਣ ਪ੍ਰਕ੍ਰਿਆ ਲਈ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਬੂਥਾਂ ਦਾ ਨਿਰੀਖਣ ਕੀਤਾ । ਉਹਨਾ ਨੇ ਹਰੇਕ ਬੂਥ ਤੇ ਵੋਟਰਾਂ ਨੂੰ ਕਮਿਸ਼ਨ ਵੱਲੋ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਦਾ ਜਾਇਜ਼ਾ ਲਿਆ ਅਤੇ ਹਰੇਕ ਬੂਥ ਤੇ ਬੀ ਐਲ ਓ ਨੂੰ ਮਿਲ ਕੇ ਬੂਥ ਨੂੰ ਹੋਰ ਵਧੀਆਂ ਬਣਾਉਣ ਦੇ ਨੁਕਤੇ ਸਾਂਝੇ ਕੀਤੇ ।
ਰਿਟਰਨਿੰਗ ਅਫਸਰ ਕਮ ਏ ਡੀ ਸੀ ਨਿਧੀ ਕੁੰਮਦ ਬੰਬਾਹ ਨੇ ਦੱਸਿਆ ਕਿ ਅੱਜ ਫਿਰੋਜਪੁਰ ਦਿਹਾਤੀ ਦੇ ਵੱਖ ਵੱਖ ਬੂਥਾਂ ਦਾ ਜਾਇਜ਼ਾ ਲਿਆ ਅਤੇ ਦੇਖਿਆ ਕਿ ਪੀ ਡਬਲਯੂ ਡੀ ਦੀ ਸੁਵਿਧਾ ਲਈ ਰੈਂਪ ਬਣੇ ਹੋਣ ,ਪੀਣ ਦੇ ਪਾਣੀ ਦੀ ਵਿਵਸਥਾ ,ਬਹੁਤੇ ਆਉਣ ਜਾਣ ਲਈ ਸੌਖਾ ਪ੍ਰਬੰਧ ਹੋਵੇ। ਡੀਡੀਪੀਓ ਜਸਵੰਤ ਵੜੈਚ ਜੀ ਨੇ ਦੱਸਿਆ ਕਿ ਹਲਕੇ ਵਿੱਚ ਇਸ ਵਾਰ ਚਾਰ ਆਦਰਸ਼ ਬੂਥ , ਦੋ ਪਿੰਕ ਬੂਥ, ਦੋ ਯੂਥ ਬੂਥ , ਦੋ ਪੀ ਡਬਲ ਯੂ ਡੀ ਸੰਚਾਲਿਤ ਬੂਥ ਬਣਾਏ ਜਾ ਰਹੇ ਹਨ। ਉਹਨਾਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਤੂਤ , ਝੋਕ ਹਰੀ ਹਰ, ਬਾਜੀਦਪੁਰ, ਐਸ ਬੀ ਐਸ ਯੂਨੀਵਰਸਿਟੀ , ਫਿਰੋਜਸ਼ਾਹ ਆਦੀ ਬੂਥਾ ਦਾ ਨਰੀਖਣ ਕੀਤਾ ਅਤੇ ਵੋਟਰਾਂ ਨੂੰ ਵੋਟਰ ਗਾਈਡ ਵੀ ਵੰਡੇ।
ਇਸ ਮੌਕੇ ਉਹਨਾਂ ਨਾਲ਼ ਸਵੀਪ ਕੋਆਰਡੀਨੇਟਰ ਦਿਹਾਤੀ ਕਮਲ ਸ਼ਰਮਾ, ਇਲੈਕਸ਼ਨ ਸੈਲ ਇੰਨਚਾਰਜ ਜਸਵੰਤ ਸੈਣੀ , ਸਹਾਇਕ ਸਵੀਪ ਕੋਆਰਡੀਨੇਟਰ ਚਰਨਜੀਤ ਸਿੰਘ ਚਹਿਲ , ਅੰਗਰੇਜ ਸਿੰਘ ਆਦਿ ਹਾਜ਼ਰ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

अखिल भारतीय अग्रवाल सम्मेलन पंजाब प्रांत के प्रधान सुरेंद्र अग्रवाल के दिशा निर्देशों के तहत वृद्ध आश्रम रामबाग फिरोजपुर छावनी में मुफ्त मेडिकल चेकअप कैंप का किया गया आयोजन

Tue May 21 , 2024
लगभग 350 मरीजों ने कैंप की सेवाओं का लाभ प्राप्त किया। फिरोजपुर 21 मई {कैलाश शर्मा जिला विशेष संवाददाता}= Read Article 🔊 Listen to this Share Post

You May Like

Breaking News

advertisement