ਸ੍ਰੀ ਅਰੂਟ ਮਹਾਰਾਜ ਜੀ ਦਾ ਜਨਮ ਦਿਵਸ ਸ਼ਹੀਦ ਮਦਨ ਲਾਲ ਧੀਂਗੜਾ ਪਾਰਕ ਫਿਰੋਜਪੁਰ ਛਾਉਣੀ ਵਿਖੇ ਧੂਮ ਧਾਮ ਨਾਲ ਮਨਾਇਆ ਗਿਆ

ਫਿਰੋਜਪੁਰ 30 ਮਈ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਸ਼੍ਰੀ ਅਰੁਟ ਮਹਾਰਾਜ ਜੀ ਦਾ ਜਨਮ ਦਿਵਸ ਅਜ ਸ਼ਹੀਦ ਮਦਨ ਲਾਲ ਧੀਂਗੜਾ ਪਾਰਕ ਫ਼ਿਰੋਜ਼ਪੁਰ ਛਾਉਨੀ ਵਿਖੇ ਬਹੁਤ ਧੂਮ ਧਾਮ ਨਾਲ ਮਨਾਇਆ ਗਿਆ
ਜਿਸ ਵਿੱਚ ਅਰੋੜਾ ਖੱਤਰੀ ਭਾਈਚਾਰੇ ਦੇ ਲੋਕਾ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ
ਅਰੋੜਾ ਸਮਾਜ ਦੇ ਜਨਕ ਸ਼੍ਰੀ ਅਰੁਟ ਮਹਾਰਾਜ ਜੀ ਨੂੰ ਯਾਦ ਕਰਦਿਆਂ ਬੁਲਾਰਿਆਂ ਨੇ ਉਹਨਾਂ ਦੀਆ ਸਿਖਿਆਵਾ ਤੇ ਚਲਣ ਲਈ ਸਮਾਜ ਨੂੰ ਪ੍ਰੇਰਤ ਕਰਨ ਦੀ ਲੋੜ੍ ਤੇ ਜੋਰ ਦਿੱਤਾ ਅਤੇ ਸਮਾਜ ਵਿੱਚੋ ਕੁਰੀਤੀਆਂ ਖ਼ਤਮ ਕਰ ਲਈ ਆਹਵਾਨ ਕੀਤਾ।

ਅਰੋੜਾ ਸਮਾਜ ਦੇ ਸੀਨੀਅਰ ਮਾਰਗਦਰਸ਼ਕ ਮੰਡਲ ਨੂੰ ਫਿਰੋਜ਼ਪੁਰ ਦੇ ਪ੍ਰਧਾਨ ਸ਼੍ਰੀ ਵਿਜੇ ਸਤੀਜਾ ਅਤੇ ਸਕੱਤਰ ਭੂਸਨ ਗੁਲਾਟੀ ਨੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।

ਅਰੋੜਾ ਮਹਾਸਭਾ ਪੰਜਾਬ ਦੇ ਉੱਪਪ੍ਰਧਾਨ ਸ਼੍ਰੀ ਸਤੀਸ਼ ਅਰੋੜਾ ਅਤੇ ਮੁੱਖ ਸਲਾਹਕਾਰ ਐਡਕੋਕੇਟ ਅਸ਼ਵਨੀ ਧੀਂਗੜਾ ਨੇ ਵੀ ਸਮਾਜ ਨੂੰ ਸਮਾਜਿਕ ਅਤੇ ਰਾਜਨੀਤਕ ਤੌਰ ਤੇ ਮਜ਼ਬੂਤ ਕਰਨ ਤੇ ਜੋਰ ਦਿੱਤਾ।

ਖ਼ਾਲਸਾ ਗੁਰੂਦਵਾਰਾ ਕਮੇਟੀ ਪ੍ਰਧਾਨ ਸਰਦਾਰ ਸਤਿੰਦਰ ਸਿੰਘ ਅਤੇ ਸੀਨੀਅਰ ਆਗੂ ਸਰਦਾਰ ਸਰਬਜੀਤ ਸਿੰਘ ਛਾਬੜਾ ਨੇ ਸ਼੍ਰੀ ਅਰੁਟ ਜੀ ਮਹਾਰਾਜ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸਮਾਜ ਨੂੰ ਹਰ ਖੇਤਰ ਵਿੱਚ ਮਜ਼ਬੂਤ ਕਰਨ ਤੇ ਜੋਰ ਦਿੱਤਾ ।
ਸ਼੍ਰੀ ਅਸ਼ੋਕ ਬਹਿਲ ਵਿਸ਼ੇਸ਼ ਰੂਪ ਵਿੱਚ ਜਨਮ ਸਮਾਰੋਹ ਵਿੱਚ ਸ਼ਾਮਿਲ ਹੋਏ।
ਅੰਤ ਵਿੱਚ ਅਰੋੜਾ ਮਹਾ ਸਭਾ ਵੱਲੋ ਸ਼ਹੀਦ ਮਦਨ ਲਾਲ ਧੀਂਗੜਾ ਪਾਰਕ ਸੰਭਾਲ ਕਮੇਟੀ ਵਿਸ਼ੇਸ਼ ਰੂਪ ਵਿਚ ਐੱਨਆਰਆਈ ਰਾਜਿੰਦਰ ਕੁਮਾਰ ਜੀ ਦਾ ਸਹਿਯੋਗ ਲਈ ਧੰਨਵਾਦ ਕੀਤਾ ਗਿਆ ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

You May Like

advertisement