Uncategorized
ਡਿਵੀਜ਼ਨਲ ਸੀਨੀਅਰ ਮੈਨੇਜਰ ਸ਼੍ਰੀਮਤੀ ਨੀਤੂ ਕਪੂਰ ਦਾ ਜਨਮ ਦਿਨ ਫਲਦਾਰ ਪੌਦੇ ਲਗਵਾ ਕੇ ਬੜੀ ਸਾਦਗੀ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਬਣਾਇਆ:ਤਰਲੋਚਨ ਚੌਪੜਾ

(ਪੰਜਾਬ) ਫਿਰੋਜ਼ਪੁਰ 17 ਮਾਰਚ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਤਰਲੋਚਨ ਚੋਪੜਾ ਰਿਟਾਇਰਡ ਐਸਡੀਓ ਬਿਜਲੀ ਬੋਰਡ ਰਿਟਾਇਰਮੈਂਟ ਉਪਰੰਤ ਐਸਬੀਆਈ ਲਾਈਫ ਇਨਸ਼ੋਰੈਂਸ ਵਿੱਚ ਬਤੌਰ ਲਾਈਫ ਮਿੱਤਰਾ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਉਹਨਾਂ ਨੇ ਆਪਣੀ ਬ੍ਰਾਂਚ ਵਿੱਚ ਡਵੀਜ਼ਨਲ ਸੀਨੀਅਰ ਮੈਨੇਜਰ ਸ਼੍ਰੀ ਮਤੀ ਨੀਤੂ ਕਪੂਰ ਜੀ ਦੇ ਜਨਮ ਦਿਨ ਤੇ 66 ਕੇ ਵੀ ਸਬ ਸਟੇਸ਼ਨ ਸੋਢੇ ਵਾਲਾ ਵਿੱਚ ਸੇਬ, ਸੰਤਰਾ, ਮਾਲਟਾ, ਅਨਾਰ, ਨਾਸ਼ਪਾਤੀ, ਨਿੰਬੂ, ਅਮਰੂਦ ਅਤੇ ਅੰਗੂਰ ਆਦਿ ਵੱਖ ਵੱਖ ਤਰ੍ਹਾਂ ਦੇ ਫ਼ਲ ਦਾਰ ਪੌਧੇ ਲਗਵਾ ਕੇ ਮਨਾਇਆ ਗਿਆ ਤੇ ਬ੍ਰਾਂਚ ਵਿੱਚ ਸੰਜੇ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ। 66 ਕੇ ਵੀ ਸਬ ਸਟੇਸ਼ਨ ਤੇ ਪਹਿਲਾਂ ਵੀ ਲਗਾਏ ਗਏ ਪੌਧੇ ਅਮਰੂਦ,ਸਵਜਨਾ, ਬੇਲ - ਪੱਤਰ , ਆੜੂ , ਅੰਬ ਆਦਿ ਫ਼ਲ ਦੇ ਰਹੇ ਹਨ। ਮੈਡਮ ਨੀਤੂ ਕਪੂਰ DSM ਨੇ ਕਿਹਾ ਕਿ ਮੈਂ ਨੌਕਰੀ ਤਾਂ ਬਹੁਤ ਜਗ੍ਹਾ ਕੀਤੀ ਹੈ ਪਰੰਤੂ ਫ਼ਿਰੋਜ਼ਪੁਰ ਵਿੱਚ ਮੈਨੂੰ ਇਹ ਗਿਫ਼ਟ ਸਭ ਤੋਂ ਵਧੀਆ ਮਿਲਿਆ ਹੈ। ਪੌਧੇ ਬਿਜਲੀ ਵਿਭਾਗ ਦੇ ਸਟਾਫ਼ ਮਨਿੰਦਰ ਸਿੰਘ ਜੇ ਈ, ਅਮੋਲਕ ਸਿੰਘ, ਸੁਖਪਾਲ ਸਿੰਘ, ਪੂਰਨ ਚੰਦ , ਸੁਰਿੰਦਰ ਸੋਢੀ ਅਤੇ ਐਸ ਬੀ ਆਈ ਲਾਈਫ ਵੱਲੋਂ ਸਰਦਾਰ ਜਗਰਾਜ ਸਿੰਘ ਮੈਨੇਜਰ ਸ਼ਾਮਿਲ ਹੋਏ। ਬਿਜਲੀ ਮੁਲਾਜ਼ਮਾਂ ਪ੍ਰੀਤ, ਕਰਨ ਸ਼ਿੰਦਰ ਨੇ ਕਿਹਾ ਕਿ ਅਸੀ ਇਹਨਾਂ ਪੋਧਿਆ ਦੀ ਦੇਖ ਭਾਲ ਤਨੋਂ ਮਨੋਂ ਕਰਾਗੇ। ਤਰਲੋਚਨ ਚੋਪੜਾ ਨੇ ਕਿਹਾ ਪੌਧੇ ਸਿਰਫ਼ ਫ਼ਲ ਹੀ ਨਹੀਂ ਦੇਂਦੇ ਸਗੋਂ ਚੰਗਾ ਪਰਿਆਵਰਨ ਦੇ ਨਾਲ ਸ਼ੁੱਧ ਹਵਾ ਵੀ ਦੇਂਦੇ ਹਨ। ਜਿਸ ਨਾਲ ਅਸੀਂ ਤੇ ਸਾਡਾ ਪਰਿਵਾਰ ਦਵਾਈ ਰਹਿਤ ਲੰਬੀ ਜ਼ਿੰਦਗੀ ਜੀ ਸਕਦੇ ਹਾਂ। ਸਾਨੂੰ ਸਾਰਿਆਂ ਨੂੰ ਇਹ ਬੇਸ਼ਕੀਮਤੀ ਤੋਹਫ਼ਾ ਆਪਣੇ ਬੱਚਿਆ ਦੇ ਜਨਮ ਦਿਨ ਤੇ ਸਮਾਜ ਨੂੰ ਦੇਣਾ ਚਾਹੀਦਾ ਹੈ ।




