
(ਪੰਜਾਬ) ਫਿਰੋਜਪੁਰ 11 ਜੂਨ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਭਗਤੀ ਭਜਨ ਗਰੁੱਪ ਦੇ ਸੰਸਥਾਪਕ ਸ੍ਰੀ ਧਰਮਪਾਲ ਬਾਂਸਲ ਜੀ ਦੀ ਅਧਿਅਕਸ਼ਤਾ ਵਿੱਚ ਭਗਤੀ ਭਜਨ ਗਰੁੱਪ ਦੀ ਵਿਸ਼ੇਸ਼ ਮੀਟਿੰਗ ਸ੍ਰੀ ਅਸ਼ੋਕ ਕੁਮਾਰ ਗਰਗ ਦੇ ਨਿਵਾਸ ਸਥਾਨ ਤੇ ਹੋਈ। ਮੀਟਿੰਗ ਵਿੱਚ ਭਗਤੀ ਭਜਨ ਦੇ ਪ੍ਰੋਗਰਾਮ ਨੂੰ ਲੈ ਕੇ ਵਿਸਥਾਰ ਨਾਲ ਚਰਚਾ ਕੀਤੀ ਗਈ। ਕਮਲ ਕਾਲੀਆ ਪ੍ਰਧਾਨ ਦੇ ਵਿਦੇਸ਼ ਚਲੇ ਜਾਣ ਕਾਰਨ ਸ੍ਰੀ ਅਸ਼ੋਕ ਕੁਮਾਰ ਗਰਗ ਨੂੰ ਸਰਵ ਸੰਮਤੀ ਨਾਲ ਫਿਰ ਤੋਂ ਪ੍ਰਧਾਨਗੀ ਸੌਂਪ ਦਿੱਤੀ ਗਈ। ਚਰਚਾ ਦੌਰਾਨ ਪੰਡਿਤ ਕੈਲਾਸ਼ ਸ਼ਰਮਾ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ, ਸ੍ਰੀ ਮੁਕੇਸ਼ ਗੋਇਲ ਪਹਿਲਾ ਦੀ ਤਰ੍ਹਾਂ ਮਹਾ ਮੰਤਰੀ ਬਣੇ ਰਹਿਣਗੇ ਅਤੇ ਸ੍ਰੀ ਰਕੇਸ਼ ਪਾਠਕ ਖਜਾਨਚੀ ਦੇ ਤੌਰ ਤੇ ਕੰਮ ਕਰਨਗੇ।
ਸਰਵ ਸ੍ਰੀ ਮਹਿੰਦਰ ਪਾਲ ਬਜਾਜ, ਤਰਲੋਚਨ ਚੋਪੜਾ, ਬਲਰਾਜ ਬਾਂਸਲ, ਅਸ਼ੋਕ ਕੁਮਾਰ ਕੱਕੜ ਮੈਂਬਰਾਨ ਦੇ ਤੌਰ ਤੇ ਭਗਤੀ ਭਜਨ ਗਰੁੱਪ ਦਾ ਸਾਥ ਦੇਣਗੇ।
ਭਗਤੀ ਭਜਨ ਗਰੁੱਪ ਦੇ ਸੰਸਥਾਪਕ ਸ੍ਰੀ ਧਰਮਪਾਲ ਬਾਂਸਲ ਡਾਇਰੈਕਟਰ ਐਸਬੀਐਸ ਨਰਸਿੰਗ ਕਾਲਜ, ਹਾਰਮਨੀ ਵਨਿਅਮ ਅਤੇ ਹਾਰਮਨੀ ਆਯੁਰਵੈਦਿਕ ਕਾਲਜ ਨੇ ਸਪਸ਼ਟ ਕੀਤਾ ਕਿ ਭਗਤੀ ਭਜਨ ਗਰੁੱਪ ਪਹਿਲਾਂ ਦੀ ਤਰ੍ਹਾਂ ਸਨਾਤਨ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਘਰ ਘਰ ਜਾ ਕੇ ਮੁਫਤ ਵਿੱਚ ਸਤਸੰਗ ਕਰੇਗਾ ਅਤੇ ਸਤਸੰਗ ਕਰਾਉਣ ਵਾਲੇ ਪਰਿਵਾਰ ਤੋਂ ਕੋਈ ਵੀ ਪੈਸਾ ਨਹੀਂ ਲਿਆ ਜਾਏਗਾ। ਸਤਸੰਗ ਕਰਾਉਣ ਵਾਲਾ ਕੋਈ ਵੀ ਪਰਿਵਾਰ ਸਾਡੇ ਕਿਸੇ ਵੀ ਮੈਂਬਰ ਨਾਲ ਸੰਪਰਕ ਕਰ ਸਕਦਾ ਹੈ।
ਇਸ ਮੌਕੇ ਤੇ ਹਾਜ਼ਰ ਸਾਰੇ ਮੈਂਬਰਾਂ ਨੇ ਅਸ਼ੋਕ ਕੁਮਾਰ ਗਰਗ ਨੂੰ ਵਧਾਈਆਂ ਦਿੱਤੀਆਂ ਅਤੇ ਪੂਰਨ ਸਹਿਯੋਗ ਦੇਣ ਦਾ ਵਾਅਦਾ ਕੀਤਾ।

