ਪੰਜਾਬ ਸਟੇਟ ਰਿਟਾਇਰਡ ਕੋਪਰੇਟਿਵ ਆਫੀਸਰ ਵੈਲਫੇਅਰ ਐਸੋਸੀਏਸ਼ਨ ਦਾ ਵਫਦ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਵਾਲੀਆ ਦੀ ਅਗਵਾਈ ਹੇਠ ਆਡੀਸ਼ਨਲ ਰਜਿਸਟਰਾਰ ਐਡਮਿਨ ਸ੍ਰੀ ਜੀ ਐਸ ਔਲਖ ਨੂੰ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਮਿਲਿਆ

ਪੰਜਾਬ ਸਟੇਟ ਰਿਟਾਇਰਡ ਕੋਪਰੇਟਿਵ ਆਫੀਸਰ ਵੈਲਫੇਅਰ ਐਸੋਸੀਏਸ਼ਨ ਦਾ ਵਫਦ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਵਾਲੀਆ ਦੀ ਅਗਵਾਈ ਹੇਠ ਆਡੀਸ਼ਨਲ ਰਜਿਸਟਰਾਰ ਐਡਮਿਨ ਸ੍ਰੀ ਜੀ ਐਸ ਔਲਖ ਨੂੰ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਮਿਲਿਆ

ਫਿਰੋਜਪੁਰ 18 ਨਵੰਬਰ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਪੰਜਾਬ ਸਟੇਟ ਰਿਟਾਇਰਡ ਕੋਆਪਰੇਟਿਵ ਆਫ਼ੀਸਰਜ ਵੈਲਫੇਅਰ ਐਸੋਸੀਏਸ਼ਨ ਦਾ ਸੂਬਾ ਪੱਧਰੀ ਵਫ਼ਦ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਵਾਲੀਆ ਸਾਬਕਾ ਪੀ ਸੀ ਐਸ ਦੀ ਅਗਵਾਈ ਹੇਠ ਐਡੀਸ਼ਨਲ ਰਜਿਸਟਰਾਰ ਐਡਮਿਨ ਸ੍ਰੀ ਜੀ ਐਸ ਔਲਖ ਆਈ ਏ ਐਸ ਨੂੰ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਮਿਲਿਆਂ ਅਤੇ ਮੁੱਖ ਮੰਗ ਉਹਨਾਂ ਅੱਗੇ ਰੱਖੀ ਕਿ ਸਿਵਲ ਸਰਵਿਸਿਜ਼ ਰੂਲਜ ਨੂੰ ਮੁੱਖ ਰਖਦਿਆਂ ਕਿਸੇ ਵੀ ਸੇਵਾ ਮੁਕਤ ਅਧਿਕਾਰੀ ਖਿਲਾਫ਼, ਉਸ ਘਟਨਾ ਲਈ ਜਿਸ ਨੂੰ ਚਾਰ ਸਾਲ ਦਾ ਸਮਾਂ ਹੋ ਚੁੱਕਿਆ ਹੈ , ਵਿਭਾਗੀ ਜਾ ਕਰਿਮੀਨਲ ਕਾਰਵਾਈ ਨਾ ਕੀਤੀ ਜਾਵੇ । ਪੰਜਾਬ ਸਿਵਲ ਸਰਵਿਸਿਜ਼ ਰੂਲਜ ਵਾਲੀਅਮ ।। ਦੇ ਰੂਲ 2.2 ਦੇ 2 ਅਤੇ 3 ਤਹਿਤ ਵਿਭਾਗੀ ਅਤੇ ਜੁਡੀਸ਼ਲ ਕਾਰਵਾਈ ਸੇਵਾ ਮੁਕਤ ਅਧਿਕਾਰੀ ਖਿਲਾਫ਼ ਕਾਰਵਾਈ ਨਹੀਂ ਕੀਤੀ ਜਾ ਸਕਦੀ ਜਿਸ ਘਟਨਾ ਨੂੰ ਹੋਇਆ ਚਾਰ ਸਾਲ ਦਾ ਸਮਾਂ ਬੀਤ ਚੁੱਕਾ ਹੈ। ਜੁਡੀਸ਼ਲ ਕਾਰਵਾਈ ਵਿਚ ਕਰਿਮੀਨਲ ਅਤੇ ਸਿਵਲ ਕਾਰਵਾਈ ਸ਼ਾਮਲ ਹੈ। ਵਫ਼ਦ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਸ੍ਰੀ ਵਿਮਲ ਕੁਮਾਰ ਸੇਤੀਆ ਆਈ ਏ ਐਸ ਨੂੰ ਵੀ ਇਸ ਸਬੰਧੀ ਮਿਲਿਆ। ਇਸ ਤੋਂ ਪਹਿਲਾਂ ਇਹ ਜਥੇਬੰਦੀ ਸਪੈਸ਼ਲ ਚੀਫ ਸੈਕਟਰੀ ਸਹਿਕਾਰਤਾ ਸ੍ਰੀ ਅਨੁਰਾਗ ਅਗਰਵਾਲ ਆਈ ਏ ਐਸ ਅਤੇ ਸਕੱਤਰ ਸਹਿਕਾਰਤਾ ਸ੍ਰੀਮਤੀ ਰਿਤੂ ਅਗਰਵਾਲ ਆਈ ਏ ਐਸ ਨੂੰ ਵੀ ਮਿਲ ਚੁੱਕੀ ਹੈ। ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਕਿ ਰੂਲਾਂ ਦੇ ਉਲਟ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਵੇਗੀ।
ਇਸ ਵਫ਼ਦ ਵਿਚ ਸ੍ਰੀ ਵਾਲੀਆ ਤੋਂ ਇਲਾਵਾ ਬਲਰਾਮ‌ ਦਾਸ ਬਾਵਾ ਮਹਿਤਾ, ਰਜਿੰਦਰ ਕੁਮਾਰ ਉਬਰਾਏ ਫਿਰੋਜ਼ਪੁਰ , ਦੀਨ ਦਿਆਲ ਕਪੂਰਥਲਾ, ਧਰਮਾਦੇਸ਼ ਮਲੇਰਕੋਟਲਾ, ਸਤਵਿੰਦਰ ਕੁਮਾਰ ਮੋਹਾਲੀ, ਸੁਰਿੰਦਰ ਹਾਂਡਾ ਚੰਡੀਗੜ੍ਹ ਸ਼ਾਮਲ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

SSB के जवान की एक्सीडेंट में इलाज के दौरान लखनऊ में मौत

Sun Nov 19 , 2023
SSB के जवान की एक्सीडेंट में इलाज के दौरान लखनऊ में मौत नगेन्द्र यादव का पार्थिक शरीर गांव में पहुंचते ही ग्रामीणों में दौड़ी शोक की लहर आजमगढ़ थाना जहानागंज के हथौता गॉव निवासी नगेन्द्र यादव पुत्र हरिकेश यादव SSB फोर्स 2014 में विहार राज्य में भर्ती होकर नौकरी करते […]

You May Like

advertisement