ਸ੍ਰੀ ਬਾਲ ਗੋਪਾਲ ਗਉ ਸੇਵਾ ਸੋਸਾਇਟੀ ਵੱਲੋਂ ਸ੍ਰੀ ਗੋਪਾਲ ਅਸ਼ਟਮੀ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

ਸ੍ਰੀ ਬਾਲ ਗੋਪਾਲ ਗਉ ਸੇਵਾ ਸੋਸਾਇਟੀ ਵੱਲੋਂ ਸ੍ਰੀ ਗੋਪਾਲ ਅਸ਼ਟਮੀ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

ਭਗਤੀ ਭਜਨ ਗਰੁੱਪ ਦੇ ਮੈਂਬਰਾਂ ਵੱਲੋਂ ਗਾਏ ਗਏ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਭਜਨਾਂ ਦਾ ਖੂਬ ਆਨੰਦ ਮਾਣਿਆ

ਫਿਰੋਜਪੁਰ 21 ਨਵੰਬਰ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=

ਸ਼੍ਰੀ ਬਾਲ ਗੋਪਾਲ ਗਊ 
ਸੇਵਾ ਸੁਸਇਟੀ ਦੁਆਰਾ 
ਚਲਾਏ ਜਾ ਰਹੀ 
ਗਊਸ਼ਾਲਾ ਵਿਖੇ ਭਗਤੀ 
ਭਜਨ ਗਰੁੱਪ ਵੱਲੋਂ 
ਗਊਸ਼ਾਲਾ ਵਿਖੇ ਸ਼੍ਰੀ ਗੋਪਾਲ 
ਅਸ਼ਟਮੀ ਦਾ ਮਹਾਂ ਪਰਵ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਸ਼੍ਰੀ ਧਰਮਪਾਲ ਬਾਂਸਲ
 (ਸੰਸਥਾਪਕ ਭਗਤੀ 
ਭਜਨ ਗਰੁੱਪ ਚੈਅਰਮੈਨ ਸ਼ਹੀਦ ਭਗਤ ਸਿੰਘ 
ਕਾਲਜ ਆਫ ਨਰਸਿੰਗ  ਅਤੇ ਹਾਰਮਨੀ 
ਆਯੂਰਵੈਦਿਕ ਕਾਲਜ 
ਫਿਰੋਜ਼ਪੁਰ) ਵੱਲੋ ਭਜਨ ਗਾਇਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ 
ਗਈ । ਪ੍ਰੋਗਰਾਮ ਦੀ ਸ਼ੁਰੂਆਤ ਸ੍ਰੀ ਗਣੇਸ਼ ਵੰਧਨਾ ਨਾਲ ਕੀਤੀ ਗਈ। ਉਪਰੰਤ ਭਗਵਾਨ ਸ਼੍ਰੀ 
ਕ੍ਰਿਸ਼ਨ ਜੀ ਦੇ ਭਜਨ 
ਗਾਇਨ ਕੀਤੇ ਗਏ। ਜਿੰਨਾ ਦਾ ਸਾਰੀ ਸੰਗਤ 
ਵੱਲੋਂ ਖੂਬ ਆਨੰਦ 
ਮਾਣਿਆ ਗਿਆ। ਸ਼੍ਰੀ ਧਰਮਪਾਲ ਬਾਂਸਲ ਵੱਲੋ “ਮੇਰਾ ਸ਼ਾਮ ਦੀਵਾਨਾ ਹੈ ਉਸ ਰਾਧਾ ਰਾਣੀ ਕਾ”  ਅਤੇ “ਇਸ ਪਾਪੀ ਜੁਗ ਮੇ ਗਾਊ ਮਾਤਾ ਦਾ ਕੋਈ-ਕੋਈ 
ਰਖਵਾਲਾ ਹੈ” ਆਦਿ 
ਭਜਨ ਵੀ ਗਾਇਨ ਕੀਤੇ ਗਏ ਅਤੇ ਇਸ ਸਮੇ ਮਿਊਜਿਕ ਡਾਇਰੈਕਟਰ ਗੌਰਵ ਅਨਮੋਲ ਵੱਲੋ ਮਿਊਜਿਕ ਦਿੱਤਾ ਗਿਆ। ਸ਼੍ਰੀ ਧਰਮਪਾਲ ਬਾਸਲ ਵੱਲੋਂ ਸਾਰੀ ਸੰਗਤ ਨੂੰ ਦੱਸਿਆ ਗਿਆ ਕਿ ਸ਼੍ਰੀ ਕ੍ਰਿਸ਼ਨ ਜੀ ਨੂੰ  ਗਊਆ ਚਰਾਊਣ ਦਾ ਦਾਇਤਵ ਪ੍ਰਾਪਤ ਹੋਇਆ ਸੀ। ਜੋ ਕਿ 5 ਸਾਲ ਦੀ 
ਵਿਵਸਥਾ ਤੋ ਬਾਅਦ 
ਪ੍ਰਾਪਤ  ਹੋਇਆ ਸੀ । ਅਤੇ ਉਹਨਾ ਵੱਲੋ 
ਸਾਰੀਆਂ ਹੀ ਗਊਆ ਦੇ ਨਾਮ ਰੱਖੇ ਗਏ ਸਨ। ਅੱਜ ਦੇ ਇਸ ਕਾਤ੍ਰਿਕ ਮਾਸ ਦੀ ਸ਼ੁਕਲਪਕਸ਼  ਦੀ ਅਸ਼ਟਮੀ ਨੂੰ ਨੰਦਬਾਬਾ ਜੀ ਵੱਲੋ ਇਹ ਜਿੰਮੇਵਾਰੀ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ 6 ਸਾਲ ਦੀ ਉਮਰ ਵਿੱਚ ਸੌਪੀ ਗਈ । ਇਸ ਦਿਨ ਨੂੰ ਗੋਪਾਲ ਅਸ਼ਟਮੀ ਦੇ ਰੂਪ ਵਿੱਚ ਮਨਾਇਆ ਜਾਦਾ ਹੈ। ਸ਼੍ਰੀ ਧਰਮਪਾਲ ਬਾਂਸਲ ਜੀ ਵੱਲੋ ਦੱਸਿਆ ਗਿਆ ਕਿ ਘਰਾ ਵਿੱਚ ਮਹਿੰਗੇ ਕੁੱਤੇ, ਬਿੱਲੀਆ ਤੇ ਖਰਚਾ ਕਰਨ ਦੀ ਬਜਾਏ ਸਾਨੂੰ ਗਊਆ ਦੀ ਸੇਵਾ ਤੇ ਖਰਚਾ ਕਰਨਾ ਚਾਹੀਦਾ ਹੈ। ਸਨਾਤਨ ਧਰਮ ਵਿੱਚ ਗਊ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ।ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਡਾਂ. ਅਨੁਰੁਧ ਗੁਪਤਾ
(CEO ਡੀ.ਸੀ ਐਮ 
ਗਰੁੱਪ ਆਫ ਸਕੂਲਜ) 
ਆਏ। ਇਸ ਪ੍ਰੋਗਰਾਮ ਵਿੱਚ 
1000 ਦੇ ਕਰੀਬ ਲੋਕ 
ਹਾਜਿਰ ਹੋਏ। ਜਿਨਾ ਦੁਆਰਾ ਗਊ ਪੂਜਾ ਕੀਤੀ ਗਈ।  ਸ਼੍ਰੀ ਬਾਲ ਗੋਪਾਲ ਗਊ ਸੇਵਾ ਸੁਸਾਇਟੀ ਦੇ 
ਚੈਅਰਮੈਨ ਪੰਡਿਤ ਅਸ਼ਵਨੀ 
ਦੇਵਗਨ ਅਤੇ ਸੰਸਥਾਪਕ ਰੋਹਿਤ ਦੇਵਗਨ ਵੱਲੋਂ 
ਆਈ ਹੋਈ ਸਾਰੀ ਸੰਗਤ ਦਾ ਧੰਨਵਾਦ ਕੀਤਾ ਗਿਆ ਅਤੇ ਸਨਮਾਨ ਚਿੰਨ ਵੀ ਦਿੱਤੇ ਗਏ। ਇਸ ਤੋ ਬਾਅਦ ਅਟੁੱਟ 
ਲੰਗਰ ਵਰਤਾਇਆ 
ਗਿਆ।  

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜਪੁਰ ਵਿੱਚ ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ ਰੈਡ ਰਿਬਨ ਕਲੱਬ ਦੇ ਜਿਲਾ ਪੱਧਰੀ ਮੁਕਾਬਲੇ ਕਰਵਾਏ ਗਏ

Tue Nov 21 , 2023
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜਪੁਰ ਵਿੱਚ ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ ਰੈਡ ਰਿਬਨ ਕਲੱਬ ਦੇ ਜਿਲਾ ਪੱਧਰੀ ਮੁਕਾਬਲੇ ਕਰਵਾਏ ਗਏ ਫਿਰੋਜ਼ਪੁਰ 21 ਨਵੰਬਰ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}= ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿੱਚ ਡਾਇਰੈਕਟਰ ਯੁਵਕ ਸੇਵਾਵਾ ਪੰਜਾਬ ਰੈੱਡ ਰਿਬਨ ਕਲੱਬ ਦੇ ਜਿਲਾ ਪੱਧਰੀ ਮੁਕਾਬਲੇ ਕਰਵਾਏ ਗਏ ।ਜਿਸ ਵਿੱਚ ਸਾਰੇ ਜਿਲੇ ਦੇ ਸਕੂਲਾ ਅਤੇ ਕਾਲਜਾਂ  ਦੇ ਵਿਦਿਆਰਥੀਆ ਨੇ ਹਿੱਸਾ ਲਿਆ । ਇਸ ਵਿੱਚ ਪੋਸਟਰ ਮੇਕਿੰਗ, ਸਲੋਗਨ ਰਾਇੰਟਗ ਦੇ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ ਐਚ ਆਈ ਬੀ, ਏਡਜ਼, ਖੂਨਦਾਨ, ਟੀ ਬੀ ਅਤੇ ਨਸ਼ਿਆ ਨਾਲ ਰਿਲੇਟਡ  ਪੋਸਟਰ ਮੇਕਿੰਗ, ਸਲੋਗਨ ਰਾਇੰਟਗ ਤੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਅੱਜ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ, ਸੋਡੇਵਾਲਾ, ਫਿਰੋਜ਼ਪੁਰ ਦੇ ਵਿਦਿਆਰਥੀਆ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ ਜਿਸ ਵਿੱਚ ਕਾਲਜ ਦੇ ਸਾਰੇ ਸਟਾਫ ਵੱਲੋ ਸਪੋਟ ਕੀਤਾ ਗਿਆ। ਜਿਸ ਵਿੱਚ  ਸ਼ੀਤਲ ਕੁਮਾਰੀ ਬੀ. ਐਸ ਸੀ  ਨਰਸਿੰਗ ਚੌਥੇ ਸਮੈਸਟਰ ਦੇ ਬੱਚੇ ਨੇ ਜਿਲਾ ਪੱਧਰ ਤੇ ਦੂਜਾ ਸਥਾਨ ਹਾਸਿਲ ਕੀਤਾ। Read Article 🔊 Listen to this Share Post

You May Like

advertisement