ਲੋਕਤੰਤਰ ਦਾ ਮਹਾਂ ਉਤਸਵ ਸ਼ੁਰੂ ਘਰ ਘਰ ਜਾ ਕੇ ਬਜ਼ੁਰਗਾਂ ਤੇ ਦਿਵਿਆਂਗ ਲੋਕਾਂ ਦਾ ਕਰਵਾਇਆ ਮੱਤਦਾਨ

ਫਿਰੋਜਪੁਰ 25 ਮਈ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਲੋਕਤੰਤਰ ਦਾ ਮਹਾਂ ਉਤਸਵ ਸ਼ੁਰੂ, ਘਰ ਘਰ ਜਾ ਕੇ ਬਜੁਰਗਾਂ ਅਤੇ ਦਿਵਿਆਂਗ ਲੋਕਾਂ ਦਾ ਕਰਵਾਇਆ ਮਤਦਾਨ। ਫਿਰੋਜ਼ਪੁਰ ਦਿਹਾਤੀ ਵਿਖੇ ਚੋਣ ਅਮਲੇ ਦੀ ਤੀਜੀ ਰਿਹਰਸਲ ਭਲਕੇ

ਹਾਲਾਕਿ ਪੰਜਾਬ ਭਰ ਵਿੱਚ ਲੋਕ ਸਭਾ ਚੋਣਾਂ ਮਿਤੀ: 1 ਜੂਨ 2024 ਨੂੰ ਪਵਾਇਆ ਜਾ ਰਿਹਾ ਹਨ। ਪਰੰਤੂ ਇਹ ਲੋਕ ਸਭਾ ਦਾ ਮਹਾਂ ਉਤਸਵ ਅੱਜ ਤੋਂ ਸ਼ੁਰੂ ਹੋ ਗਿਆ ਹੈ। ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਫਿਰੋਜ਼ਪੁਰ ਰਾਜੇਸ਼ ਧੀਮਾਨ ਆਈ.ਏ.ਐਸ. ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਹਾਇਕ ਰਿਟਰਨਿੰਗ ਅਫਸਰ ਮੈਡਮ ਨਿਧੀ ਕੁਮੁੰਦ ਬੰਬਾਹ ਜੀ ਦੀ ਨਿਗਰਾਨੀ ਵਿੱਚ ਅੱਜ ਫਿਰੋਜ਼ਪੁਰ ਦਿਹਾਤੀ ਵਿਖੇ ਸੈਕਟਰ ਅਫਸਰਾਂ ,ਬੀ.ਐਲ.ਓ. ਅਤੇ ਪੋਲਿੰਗ ਟੀਮਾਂ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਘਰ-ਘਰ ਜਾ ਕੇ ਬਜੁਰਗਾਂ(85+) ਅਤੇ ਦਿਵਿਆਂਗ ਲੋਕਾਂ ਦਾ ਮਤਦਾਨ ਕਰਵਾਇਆ ਗਿਆ। ਸਹਾਇਕ ਰਿਟਰਨਿੰਗ ਅਫਸਰ 1 –ਕਮ- ਡੀ.ਡੀ.ਪੀ.ਓ. ਜਸਵੰਤ ਸਿੰਘ ਬੜੈਚ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹਲਕੇ ਵਿੱਚ 12-ਡੀ ਫਾਰਮ ਪ੍ਰਾਪਤ ਹੋਏ ਸਨ, ਜਿਨ੍ਹਾਂ ਦਾ ਮਾਣਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਘਰ-ਘਰ ਜਾ ਕੇ ਮਤਦਾਨ ਕਰਵਾਇਆ ਜਾਣਾ ਸੀ। ਇਸ ਕੰਮ ਲਈ ਸਪੈਸ਼ਲ ਪੋਲਿੰਗ ਪਾਰਟੀਆਂ ਹਜਾਰਾਂ ਸਿੰਘ ਵਾਲਾ, ਵਾਹਗੇ ਵਾਲਾ, ਭਾਵੜਾ ਆਜ਼ਮ ਸ਼ਾਹ, ਕਾਸੂ ਬੇਗੂ, ਭਾਂਗਰ, ਘੱਲ ਖੁਰਦ, ਮੁੱਦਕੀ, ਨਾਰਾਇਣ ਗੜ੍ਹ, ਸੁਲਹਾਣੀ, ਠੇਠਰ ਕਲਾਂ, ਝੰਝੀਆਂ, ਉੱਗੋ ਕੇ, ਸੁਰ ਸਿੰਘ ਵਾਲਾ, ਭਾਲਾ ਆਦਿ ਪਿੰਡਾਂ ਵਿੱਚ ਮਤਦਾਨ ਲਈ ਭੇਜੀਆਂ ਗਈਆਂ, ਜਿਸ ਸੰਬੰਧੀ ਸਮੂਹ ਉਮੀਦਵਾਰਾਂ ਨੂੰ ਪਹਿਲਾਂ ਤੋਂ ਹੀ ਜਾਣੂ ਕਰਵਾਇਆ ਗਿਆ ਸੀ। ਘਰ-ਘਰ ਮਤਦਾਨ ਦੀ ਇਹ ਪ੍ਰਕਿਰਿਆ ਮਿਤੀ-25-05-2024 ਤੋਂ 27-05-2024 ਤੱਕ ਚਲੇਗੀ। ਏ.ਡੀ.ਸੀ. ਮੈਡਮ ਨਿਧੀ ਕੁਮੁੰਦ ਬੰਬਾਹ ਨੇ ਦੱਸਿਆ ਕਿ ਚੋਣਾਂ ਸੰਬੰਧੀ ਸਾਰੀ ਤਿਆਰੀਆਂ ਲਗਭਗ ਮੁਕੱਮਲ ਹੋ ਗਈਆਂ ਹਨ ਅਤੇ ਹਲਕੇ ਵਿੱਚ ਚੋਣ ਅਮਲੇ ਦੀ ਤੀਜੀ ਰਿਹਰਸਲ ਕਲ੍ਹ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਕਰਵਾਈ ਜਾ ਰਹੀ ਹੈ। ਇਸ ਮੌਕੇ ਇਲੈਕਸ਼ਨ ਸੈੱਲ ਇੰਚਾਰਜ ਜਸਵੰਤ ਸੈਣੀ, ਸਵੀਪ ਕੋ-ਆਰਡੀਨੇਟਰ ਕਮਲ ਸ਼ਰਮਾ, ਸਹਾਇਕ ਇਲੈਕਸ਼ਨ ਸੈੱਲ ਇੰਚਾਰਜ ਅੰਗਰੇਜ਼ ਸਿੰਘ, ਚਰਨਜੀਤ ਸਿੰਘ ਚਹਿਲ, ਨਰੇਸ਼ ਕੁਮਾਰ, ਦੀਪਕ ਵਰਮਾ,ਅਮਰਜੀਤ ਸਿੰਘ, ਸੁਖਜਿੰਦਰ ਸਿੰਘ ਗੋਲਡੀ, ਸੰਦੀਪ ਕੰਬੋਜ਼, ਹਰਜੀਤ ਸਿੰਘ ਤੇ ਨਵੀਨ ਸੈਮ ਆਦਿ ਹਾਜ਼ਰ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

श्री हनुमान सेवा समिति द्वारा 119वीं बस सालासर बालाजी और खाटू श्याम जी के दर्शनों के लिए हुई रवाना

Sat May 25 , 2024
फिरोजपुर 25 मई {कैलाश शर्मा जिला विशेष संवाददाता}= श्री हनुमान सेवा समिति द्वारा 119वीं बस सालासर बाला जी और खाटू श्याम जी के लिए रवाना की गयी। जिसमे जेएसएस सोढ़ी एडवोकेट ने परिवार सहित पूजा करवा कर बस को रवाना किया। सूरज मेहता श्री हनुमान सेवा समिति के प्रधान ने […]

You May Like

advertisement