ਮੀਟਿੰਗ ਵਿੱਚ ਹਰਜਿੰਦਰ ਸਿੰਘ ਕੰਬੋਜ ਐਡਵੋਕੇਟ ਨੂੰ ਜਿਲਾ ਪ੍ਰਧਾਨ ਅਤੇ ਸ਼ਿਵ ਰਾਮ ਨੂੰ ਜਨਰਲ ਸੈਕਟਰੀ ਕੀਤਾ ਗਿਆ ਨਿਯੁਕਤ।
ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਡੇਵਾਲਾ ਫ਼ਿਰੋਜ਼ਪੁਰ ਵਿਖੇ ਸਰਹੱਦੀ ਲੋਕ ਸੇਵਾ ਸਮਿਤੀ ਪੰਜਾਬ ਦੀ ਮੀਟਿੰਗ ਸ਼੍ਰੀ ਧਰਮਪਾਲ ਬਾਂਸਲ ਚੈਅਰਮੈਨ ਆਫ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ, ਹਾਰਮੋਨੀ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਸਰਹੱਦੀ ਲੋਕ ਸੇਵਾ ਸਮਿਤੀ ਉਪ ਪ੍ਰਧਾਨ ਪੰਜਾਬ ਦੀ ਦੇਖ ਰੇਖ ਵਿੱਚ ਹੋਈ।ਜਿਸ ਵਿੱਚ ਸਰਹੱਦੀ ਲੋਕ ਸੇਵਾ ਸਮਿਤੀ ਵੱਲੋਂ ਪੰਜਾਬ ਵਿੱਚ ਅਤੇ ਫ਼ਿਰੋਜ਼ਪੁਰ ਵਿਖੇ ਕੀਤੇ ਜਾ ਰਹੇ ਕੰਮਾਂ ਦੀ ਚਰਚਾ ਹੋਈ।ਜਿਸ ਵਿਚ ਦਸਿਆ ਗਿਆ ਕਿ ਬਾਰਡਰ ਵਿਖੇ ਨੌਜਵਾਨਾਂ ਲਈ ਇਸ ਸੰਸਥਾਂ ਦੇ ਸਹਿਜੋਗ ਸ਼ੇਲਟਰ ਬਣਾਏ ਗਏ ।ਪੰਜਾਬ ਵਿੱਚ ਵੱਖ ਵੱਖ ਥਾਵਾਂ ਤੇ ਤਿਰੰਗਾ ਯਾਤਰਾਵਾਂ ਅਤੇ ਏਕ ਸ਼ਾਮ ਦੇਸ਼ ਕੇ ਨਾਮ ਪ੍ਰੋਗਰਾਮ ਹੋਏ ਓਹਨਾ ਬਾਰੇ ਚਰਚਾ ਕੀਤੀ ਗਈ ।ਇਸ ਮੀਟਿੰਗ ਵਿੱਚ ਪੰਜਾਬ ਸੰਸਥਾ ਦੇ ਮੁੱਖ ਅਹੁਦੇਦਾਰ ਸ਼੍ਰੀ ਕੇਵਲ ਕ੍ਰਿਸ਼ਨ ਮਹਾਂ ਮੰਤਰੀ ਪੰਜਾਬ,ਸ਼੍ਰੀ ਕੀਰਤੀ ਸ਼ਰਮਾ ਕੈਸ਼ੀਅਰ ਅੰਮ੍ਰਿਤਸਰ ਪੰਜਾਬ, ਐਡਵੋਕੇਟ ਰਜਿੰਦਰ ਸ਼ਰਮਾ ਸੈਕਟਰੀ ਪੰਜਾਬ ਪਹੁੰਚੇ ਅਤੇ ਇਸ ਮੀਟਿੰਗ ਵਿਚ ਫ਼ਿਰੋਜ਼ਪੁਰ ਜਿਲਾ ਇਕਾਈ ਦਾ ਗਠਨ ਕੀਤਾ ਗਿਆ।ਜਿਸ ਵਿਚ ਐਡਵੋਕੇਟ ਹਰਜਿੰਦਰ ਸਿੰਘ ਕੰਬੋਜ ਨੂੰ ਜ਼ਿਲਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਸ਼ਿਵਰਾਮ ਜੀ ਨੂੰ ਜਿਲਾ ਜਨਰਲ ਸੈਕਟਰੀ ਮਹਾਂ ਮੰਤਰੀ ਨਿਜੁਕਤ ਕੀਤਾ ਗਿਆ।ਇਹਨਾਂ ਨਵੇਂ ਚੁਣੇ ਅਹੁਦੇਦਾਰ ਵਲੋਂ ਸਰਹੱਦੀ ਲੋਕ ਸੇਵਾ ਸਮਿਤੀ ਇਕਾਈ ਪ੍ਰਤਿ ਤਨ ਦੇਹੀ ਨਾਲ ਮਿਹਨਤ ਕਰ ਕੇ ਸੰਸਥਾ ਦਾ ਮਾਣ ਵਧਾਉਣ ਦਾ ਵਾਦਾ ਕੀਤਾ ਗਿਆ ਅਤੇ ਆਉਣ ਵਾਲੇ ਸਮੇ ਵਿਚ ਯੋਗ ਦਿਵਸ ,ਰਕਸ਼ਾ ਬੰਧਨ ਅਤੇ ਦੀਵਾਲੀ ਆਦਿ ਤਿਉਹਾਰਾਂ ਤੇ ਸਰਹੱਦ ਤੇ ਸਥਿੱਤ ਲੋਕਾਂ ਨਾਲ ਮਿਲ ਕੇ ਅਤੇ BSF ਦੇ ਨੌਜਵਾਨਾਂ ਦੇ ਸਹਿਯੋਗ ਨਾਲ ਮਨਾਉਣਗੇ। ਇਸ ਮੌਕੇ ਸ਼੍ਰੀ ਧਰਮਪਾਲ ਬਾਂਸਲ ਉਪ ਪ੍ਰਧਾਨ ਪੰਜਾਬ ਵਲੋਂ ਆਈ ਹੋਈ ਪੰਜਾਬ ਦੀ ਟੀਮ ਦਾ ਸਵਾਗਤ ਕੀਤਾ ਗਿਆ ਅਤੇ ਨਵੇਂ ਚੁਣੇ ਅਹੁਦੇਦਾਰ ਨੂੰ ਵਧਾਈ ਦਿੱਤੀ ਗਈ ਅਤੇ ਸਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਹਰ ਤਰਾ ਦੇ ਸਹਿਯੋਗ ਦਾ ਵਾਅਦਾ ਕੀਤਾ ਗਿਆ