ਸ਼ਹੀਦਾਂ ਦੀ ਧਰਤੀ ਤੇ ਮੁੱਖ ਮੰਤਰੀ ਦੀ ਖਾਲੀ ਹੱਥ ਫੇਰੀ ਨੇ ਸਰਹੱਦੀ ਸ਼ਹਿਰ ਦੇ ਲੋਕ ਕੀਤੇ ਨਿਰਾਸ਼ -ਨੰਨੂ

ਦੂਜਿਆਂ ਨੂੰ ਭੰਡਣ ਵਾਲਾ,ਖੁਦ ਸਰਕਾਰੀ ਖਜਾਨੇ ਤੇ ਪਾ ਰਿਹਾ ਹੈ ਬੌਝ

ਫ਼ਿਰੋਜ਼ਪੁਰ 24 ਮਾਰਚ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:-

23 ਮਾਰਚ ਨੂੰ ਸ਼ਹੀਦਾਂ ਦੀ ਧਰਤੀ ਹੁਸੈਨੀ ਵਾਲਾ ਵਿਖੇ ਸ਼ਹੀਦੇ ਆਜਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਸ਼ਰਧਾਂਜਲੀ ਭੇਂਟ ਕਰਨ ਆਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖਾਲੀ ਹੱਥ ਆ ਕੇ ਕਾਹਲੀ ਕਾਹਲੀ ਵਾਪਿਸ ਮੁੜ ਜਾਣ ਕਰਕੇ ਸਰਹੱਦੀ ਏਰੀਏ ਦੇ ਲੋਕਾਂ ਵਿੱਚ ਭਾਰੀ ਨਿਰਾਸ਼ਤਾ ਪਾਈ ਜਾ ਰਹੀ ਹੈ, ਇਹਨਾਂ ਸ਼ਬਦਾਂ ਦਾ ਪਰਗਟਾਵਾ ਸੁਖਪਾਲ ਸਿੰਘ ਨੰਨੂ ਸਾਬਕਾ ਮੁੱਖ ਸੰਸਦੀ ਸਕੱਤਰ ਨੇ ਪ੍ਰੈਸ ਨੂੰ ਜਾਰੀ ਇੱਕ ਬਿਆਨ ਚ ਕੀਤਾ ਉਹਨਾਂ ਕਿਹਾ ਕਿ,ਸਾਡੇ ਹਲਕੇ ਦੇ ਲੋਕਾਂ ਨੂੰ ਬਹੁਤ ਵੱਡੀ ਆਸ ਸੀ ਕਿ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਨੂੰ ਆਪਣਾ ਆਦਰਸ਼ ਮੰਨਣ ਵਾਲਾ ਮੁੱਖ ਮੰਤਰੀ ਸ਼ਹੀਦਾਂ ਦੀ ਸਮਾਰਕ ਤੇ ਪਹੁੰਚ ਕੇ ਇਸ ਏਰੀਏ ਬਾਰੇ ਜਰੂਰ ਕੋਈ ਨਾ ਕੋਈ ਪੈਕਜ ਜਰੂਰ ਦੇਣਗੇ , ਜਦ ਕਿ ਮੁੱਖ ਮੰਤਰੀ ਸਾਹਿਬ ਕੁਝ ਦੇਣ ਦੀ ਬਜਾਏ ਆਪਣੇ ਸੀਨੀਅਰ ਆਗੂਆਂ ਅਤੇ ਪੱਤਰਕਾਰ ਭਾਈਚਾਰੇ ਨੂੰ ਵੀ ਨਹੀ ਮਿਲ ਕੇ ਗਏ ,ਜਿਸ ਦੀ ਨਰਾਜ਼ਗੀ ਆਮ ਆਦਮੀ ਪਾਰਟੀ ਦੇ ਜਿਲਾ ਪ੍ਰਧਾਨ ਅਤੇ ਪੱਤਰਕਾਰ ਭਾਈਚਾਰੇ ਵੱਲੋਂ ਖੁੱਲ ਕੇ ਜਾਹਿਰ ਕੀਤੀ ਜਾ ਰਹੀ ਹੈ, ਸਰਦਾਰ ਸੁਖਪਾਲ ਸਿੰਘ ਨੰਨੂ ਨੇ ਕਿਹਾ ਕਿ ਸਾਡੀ ਸਰਕਾਰ ਵੇਲੇ ਜਦ ਵੀ ਮੁੱਖ ਮੰਤਰੀ ਸਾਹਿਬ ਇਸ ਜਗ੍ਹਾ ਤੇ ਸ਼ਰਧਾਂਜਲੀ ਦੇਣ ਪਹੁੰਚੇ ਤਾ ਸਾਡੇ ਹਲਕੇ ਲਈ ਕੁਝ ਨਾ ਕੁਝ ਜਰੂਰ ਦੇ ਕੇ ਗਏ ਸੀ , ਅਤੇ ਆਮ ਲੋਕਾਂ ਨਾਲ ਸੀਨੀਅਰ ਲੀਡਰਸ਼ਿਪ ਨੂੰ ਨਾਲ ਲੈ ਕੇ ਮਿਲ ਕੇ ਜਾਂਦੇ ਰਹੇ ਹਨ, ਪਰ ਇਹ ਰਿਵਾਇਤ ਪਹਿਲੀ ਵਾਰ ਪਈ ਹੈ ਕਿ, ਮੁੱਖ ਮੰਤਰੀ ਏਥੇ ਸਿਰਫ ਵਖਾਵਾ ਕਰਨ ਆਏ ਸੀ , ਜੋ ਕਿ ਇਸ ਫੇਰੀ ਦੌਰਾਨ ਸਰਕਾਰ ਦਾ ਲੱਖਾਂ ਰੁਪਏ ਖਰਚ ਆ ਚੁੱਕੇ ਹਨ,ਜਦ ਕਿ ਮੁੱਖ ਮੰਤਰੀ ਸਾਹਿਬ ਚੋਣਾਂ ਤੋ ਪਹਿਲਾਂ ਦੂਜੀਆਂ ਪਾਰਟੀਆਂ ਨੂੰ ਭੰਡਦੇ ਸਨ ਕਿ ਇਸ ਤਰਾਂ ਫਾਲਤੂ ਖਰਚ ਹੁੰਦੇ ਹਨ, ਤੇ ਸਰਕਾਰੀ ਖਜਾਨੇ ਤੇ ਬੌਝ ਪਾਇਆਂ ਜਾ ਰਿਹਾ ਹੈ, ਪਰ ਹੁਣ ਆਪ ਕਰੋੜਾਂ ਰੁਪਏ ਖਰਚ ਕੇ ਸਿਰਫ ਵਿਖਾਵਾ ਕੀਤਾ ਜਾ ਰਿਹਾ ਹੈ

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

अयोध्या : टीबी रोग के समूल खात्मे के लिए स्वास्थ्य कर्मियों ने ली शपथ

Thu Mar 24 , 2022
अयोध्या:———–टीबी रोग के समूल खात्मे के लिए स्वास्थ्य कर्मियों ने ली शपथ(सीएचसी अधीक्षक ने रोग से पीड़ित दो किशोरियों के इलाज व पोषक आहार उपलब्ध कराने के लिए लिया गोद)मनोज तिवारी ब्यूरो रिपोर्ट अयोध्याबीकापुर। विश्व क्षय दिवस के अवसर पर गुरुवार को सामुदायिक स्वास्थ्य केन्द्र बीकापुर अवधेश कुमार सिंह ने […]

You May Like

advertisement