ਫਿਰੋਜ਼ਪੁਰ 16 ਜੁਲਾਈ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਸ਼੍ਰੀ ਦੁਰਗਾ ਮਾਤਾ ਮੰਦਿਰ ਬਜੀਦਪੁਰ ਵਿੱਚ ਸ੍ਰੀ ਅਖੰਡ ਰਮਾਇਣ ਸੇਵਾ ਸੰਮਤੀ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਅਖੰਡ ਰਮਾਇਣ ਜੀ ਦੇ ਪਾਠ ਦਾ ਭੋਗ ਪਾਇਆ ਗਿਆ। ਭੋਗ ਉਪਰੰਤ ਮੰਦਰ ਕਮੇਟੀ ਵੱਲੋਂ ਭੰਡਾਰੇ ਦਾ ਆਯੋਜਨ ਵੀ ਕੀਤਾ ਗਿਆ। ਜਿਨਾਂ ਸੇਵਾਦਾਰਾਂ ਨੇ ਮੰਦਰ ਨੂੰ ਸੇਵਾ ਦਿੱਤੀ ਸੀ ਉਹਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਜਿਸ ਵਿੱਚ ਪੰਡਿਤ ਕਰਨ ਤ੍ਰਿਪਾਠੀ ਧਰਮਪ੍ਰਸਾਰ ਪ੍ਰਮੁੱਖ ਪੰਜਾਬ ਪ੍ਰਾਂਤ ਅਤੇ ਅਜੇ ਜੈਨ ਵਿਸ਼ਵ ਹਿੰਦੂ ਪਰਿਸ਼ਦ ਦੇ ਜਿਲਾ ਪ੍ਰਚਾਰਕ ਅਤੇ ਕੈਲਾਸ਼ ਸ਼ਰਮਾ ਮਠ ਮੰਦਰ ਪ੍ਰਮੁੱਖ ਜ਼ਿਲ੍ਹਾ ਫਿਰੋਜ਼ਪੁਰ ਅਤੇ ਪ੍ਰਦੀਪ ਕੁਮਾਰ ਰਿਟਾਇਰਡ ਬੈਂਕ ਅਧਿਕਾਰੀ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨਾਂ ਨੂੰ ਸ੍ਰੀ ਅਖੰਡ ਰਮਾਇਣ ਸੇਵਾ ਸੰਮਤੀ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਅਤੇ ਇਸ ਮੰਦਰ ਵਿੱਚ ਏਸੀ ਦੀ ਸੇਵਾ ਤਰਸੇਮਪਾਲ ਸ਼ਰਮਾ ਰਿਟਾਇਰਡ ਬਿਜਲੀ ਬੋਰਡ ਅਤੇ ਇੱਕ ਏਸੀ ਦੀ ਸੇਵਾ ਗਣੇਸ਼ ਕੁਮਾਰ ਪੁਲਿਸ ਮੁਲਾਜ਼ਮ ਵੱਲੋਂ ਦਿੱਤੇ ਗਏ ਉਹਨਾਂ ਨੂੰ ਵੀ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਸ੍ਰੀ ਤਰਸੇਮ ਪਾਲ ਸ਼ਰਮਾ ਮੰਦਰ ਕਮੇਟੀ ਦੇ ਸੇਵਾਦਾਰ ਨੇ ਦੱਸਿਆ ਕਿ ਸ਼੍ਰੀ ਅਖੰਡ ਰਮਾਇਨ ਸੇਵਾ ਸੰਮਤੀ ਸ਼੍ਰੀ ਦੁਰਗਾ ਮਾਤਾ ਮੰਦਿਰ ਬਜੀਦਪੁਰ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਿਤੀ 26.7.24 ਨੂੰ ਮਾਂ ਚਿੰਤਪੁਰਨੀ ਦਰਬਾਰ ਵਿੱਚ ਯਾਤਰਾ ਜਾ ਰਹੀ ਹੈ ਜੋ ਵੀ ਮਾਂ ਦਾ ਭਗਤ ਜਾਣਾ ਚਾਹੇ ਉਹ ਮੰਦਰ ਕਮੇਟੀ ਨਾਲ ਸੰਪਰਕ ਕਰ ਸਕਦਾ ਹੈ। ਯਾਤਰਾ ਤੇ ਜਾਣ ਵਾਲੇ ਤੋਂ ਕੋਈ ਵੀ ਪੈਸਾ ਵਸੂਲ ਨਹੀਂ ਕੀਤਾ ਜਾਏਗਾ। ਮਿਤੀ 27.7.2024 ਤੋਂ ਲੈ ਕੇ 30.7.2024 ਤੱਕ ਮਾਂ ਚਿੰਤਪੁਰਨੀ ਦਰਬਾਰ ਵਿੱਚ ਲੰਗਰ ਵੀ ਲਾਇਆ ਜਾਏਗਾ।