ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਡੇਵਾਲਾ, ਫਿਰੋਜਪੁਰ ਦੇ ਜੀ ਐਨ ਐਮ ਦੂਜੇ ਸਾਲ ਦੇ ਵਿਦਿਆਰਥੀਆਂ ਦਾ ਨਤੀਜਾ ਰਿਹਾ ਸ਼ਾਨਦਾਰ

ਫਿਰੋਜਪੁਰ 07 ਜੂਨ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਡੇਵਾਲਾ, ਫਿਰੋਜਪੁਰ ਵਿਖੇ ਜੀ.ਐਨ.ਐਮ (ਜਨਰਲ ਨਰਸਿੰਗ ਐਡ ਮਿਡਵਾਇਫਰੀ )ਦੂਜੇ ਸਾਲ
ਦੇ ਵਿਦਿਆਰਥੀਆਂ 
(2021-2024) ਦਾ ਨਤੀਜਾ ਸ਼ਾਨਦਾਰ ਰਿਹਾ। ਜਿਸ ਵਿੱਚ ਕ੍ਰਮਵਾਰ ਮਨਪ੍ਰੀਤ ਕੌਰ ਸਪੁੱਤਰੀ ਕੁਲਵੰਤ ਸਿੰਘ ਨੇ ਪਹਿਲਾ ਸਥਾਨ, ਨਿਸ਼ਾ ਰਾਣੀ ਸਪੁੱਤਰੀ ਵਜੀਰ ਸਿੰਘ  ਨੇ ਦੂਜਾ ਸਥਾਨ, ਗੁਰਪ੍ਰੀਤ ਕੌਰ ਸਪੁੱਤਰੀ ਮੱਖਣ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਸ਼੍ਰੀ ਧਰਮਪਾਲ ਬਾਸਲ  (ਡਾਇਰੈਕਟਰ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਡੇਵਾਲਾ, ਫਿਰੋਜਪੁਰ)ਵੱਲੋ ਵਿਦਿਆਰਥੀਆ ਨੂੰ ਵਧਾਈ ਦਿੰਦੇ ਹੋਏ ਕਿਹਾ ਗਿਆ ਕਿ ਮਨੁੱਖ ਨੂੰ ਮਾ ਜਿਥੇ ਚੰਗਾ ਜੀਵਣ ਜਿਉਣ, ਦੁਨੀਆ ਵਿੱਚ ਵਿਚਰਨ ਦਾ ਢੰਗ ਸਿਖਾਉਦੀ ਹੈ ਉੱਥੇ ਪੜ੍ਹਾਈ ਮਨੁੱਖ ਨੂੰ ਦੁਨੀਆ ਵਿੱਚ ਅਗਾਹ ਵਧਣ ਤੇ ਗਿਆਨਵਾਨ ਬਣਾ ਕੇ ਜਿੰਦਗੀ ਵਿੱਚ ਅੱਗੇ ਵਧਣ ਦੇ  ਕਾਬਲ ਬਣਾਉਦੀ ਹੈ। ਅੱਜ ਦੇ ਮੋਡਰਨ ਯੁੱਗ ਵਿੱਚ ਪੜ੍ਹਾਈ ਹੀ ਮਨੁੱਖ ਦੀ ਸੱਚੀ ਦੋਸਤ ਹੈ। ਉਹਨਾ ਵੱਲੋ ਸਮੇ ਸਮੇ ਤੇ ਸਿੱਖਿਆ ਦੇ ਮਿਆਰ ਨੂੰ ਉੱਪਰ ਚੁੱਕਣ ਲਈ ਉਪਰਾਲੇ ਕੀਤੇ ਜਾਦੇ ਹਨ ਜਿਸ ਦੇ ਨਤੀਜੇ ਵਜੋ ਆਪਣੀ ਇਕ ਵੱਖਰੀ ਪਛਾਣ ਕਾਇਮ ਕੀਤੀ ਹੈ। ਪ੍ਰਿੰਸੀਪਲ ਡਾਂ; ਮਨਜੀਤ ਕੌਰ ਸਲਵਾਨ ਵੱਲੋ ਬੱਚਿਆ ਨੂੰ ਵਧਾਈ ਦਿੰਦੇ ਹੋਏ ਕਿਹਾ ਗਿਆ ਕਿ ਇਹ ਸਟਾਫ ਅਤੇ ਬੱਚਿਆ ਦੀ ਸਖਤ ਮਿਹਨਤ ਦਾ ਨਤੀਜਾ ਹੈ। ਕਿਉਕਿ ਹੋਣਹਾਰ ਸਟਾਫ ਅਤੇ ਸਾਰਿਆ ਦੀ ਮਿਹਨਤ ਨਾਲ ਹੀ ਸ਼ਾਨਦਾਰ ਨਤੀਜਾ ਆ ਸਕਦਾ ਹੈ। ਉਹਨਾ ਵੱਲੋ ਸਟਾਫ ਅਤੇ ਵਿਦਿਆਰਥੀਆ ਨੂੰ ਅੱਗੇ ਹੋਰ ਮਿਹਨਤ ਕਰਨ ਲਈ ਪ੍ਰੇਰਿਆ ਗਿਆ। ਤਾ ਜੋ ਹੋਰ ਵੀ ਵਧੀਆ ਨਤੀਜੇ ਲਿਆਦੇ ਜਾ ਸਕਣ ਅਤੇ ਬੱਚਿਆ ਦੇ ਉਜੱਵਲ ਭਵਿੱਖ ਦੀ ਕਾਮਨਾ ਕੀਤੀ ਗਈ। ਕਾਲਜ ਵੱਲੋ ਸਮੇ ਸਮੇ ਤੇ ਸੈਮੀਨਾਰ ਕਰਵਾਏ ਜਾਦੇ ਹਨ ਤਾ ਜੋ  ਅਧਿਆਪਕਾ ਅਤੇ ਵਿਦਿਆਰਥੀਆ ਦੀ ਜਾਣਕਾਰੀ ਵਿੱਚ ਵਾਧਾ ਕੀਤਾ ਜਾ ਸਕੇ । ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਪਿਛਲੇ ਲਗਭਗ 15 ਸਾਲਾ ਤੋ ਮੈਡੀਕਲ ਖੇਤਰ ਵਿੱਚ, ਬੱਚਿਆ ਨੂੰ ਨਰਸਿੰਗ ਕਿੱਤੇ ਦੇ ਨਾਲ –ਨਾਲ ਸਮਾਜ ਵਿੱਚ ਵਿਚਰਨ ਦੀ ਸਿੱਖਿਆ ਦਿੰਦਾ ਰਿਹਾ ਹੈ ਅਤੇ ਸਟਾਫ ਦੀ ਮਿਹਨਤ ਸਦਕਾ ਤਰੱਕੀ ਕਰ ਰਿਹਾ ਹੈ ਅਤੇ ਵਿਦਿਆਰਥੀਆ ਦੇ ਉਜਵਲ ਭਵਿੱਖ ਦੀ ਕਾਮਨਾ ਕਰਦਾ ਹੈ।ਇਸ ਵਧਾਈ ਮੌਕੇ ਸਮੂਹ ਕਾਲਜ ਸਟਾਫ ਸ਼ਰਨਜੀਤ ਕੌਰ, ਸੁਖਵਿੰਦਰ ਕੌਰ, ਇੰਦਰਜੀਤ ਕੌਰ, ਅੰਜਨੀ, ਜਸਮੀਤ ਕੌਰ,  ਗੁਰਦੀਪ ਕੌਰ,  ਯਮਖਮ, ਅਮਨਦੀਪ ਕੌਰ, ਜਗਦੇਵ ਸਿੰਘ, ਸੰਗੀਤਾ ਹਾਡਾਂ, ਗੁਰਮੀਤ ਕੌਰ, ਖੁਸ਼ਪਾਲ ਕੌਰ, ਸ਼ੰਤੋਸ਼ ਰਾਣੀ, ਹਰਵਿੰਦਰ  ਕੋਰ, ਅਦਿੱਤੀ, ਕੋਮਲਜੀਤ ਕੋਰ, ਮਨਵੀਰ ਕੌਰ,ਮੁਸਕਾਨ, ਸੰਜੀਵੀਨੀ, ਪ੍ਰਿੰਯਕਾ, ਅੰਕੁਸ਼ਪ੍ਰੀਤ ਕੌਰ, ਗੁਰਪ੍ਰੀਤ ਕੌਰ,  ਗੀਤਾਂਜਲੀ, ਅਰਸ਼ਦੀਪ ਕੌਰ, ਅਮਨਦੀਪ ਕੌਰ, ਸਨਪ੍ਰੀਤ ਕੌਰ,ਮਨਪ੍ਰੀਤ ਕੌਰ , ਆਂਚਲ ਆਦਿ ਸ਼ਾਮਿਲ ਸਨ।
                 

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

You May Like

Breaking News

advertisement