ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਦੇ ਉੱਦਮ ਸਦਕਾ ਮਿਲਿਆ ਪੀੜ੍ਹਤ ਨੂੰ 02 ਲੱਖ ਰੁਪਏ ਦਾ ਮੁਆਵਜਾ

ਫਿਰੋਜ਼ਪੁਰ 01.03.2024 {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਸ਼੍ਰੀ ਵੀਰਇੰਦਰ ਅਗਰਵਾਲ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਪੰਜਾਬ ਪੀੜ੍ਹਤ ਮੁਆਵਜਾ ਸਕੀਮ ਦੇ ਅਧੀਨ 02 ਲੱਖ ਰੁਪਏ ਦਾ ਮੁਆਵਜਾ ਦਿੱਤਾ ਗਿਆ। ਜਾਣਕਾਰੀ ਮੁਤਾਬਕ ਮੈਡਮ ਏਕਤਾ ਉੱਪਲ, ਮਾਨਯੋਗ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਜੀ ਵੱਲੋਂ ਦੱਸਿਆ ਗਿਆ ਕਿ ਇਹ ਕੇਸ ਕਤਲ ਦਾ ਸੀ ਜਿਸ ਵਿੱਚ ਪੀੜ੍ਹਤ ਦੇ ਘਰ ਵਾਲੇ ਦਾ ਕਤਲ ਹੋਇਆ ਸੀ। ਮਾਨਯੋਗ ਸੈਸ਼ਨ ਜੱਜ, ਫਿਰੋਜਪੁਰ ਸ੍ਰੀ ਵੀਰਇੰਦਰ ਅਗਰਵਾਲ ਜੀ ਵੱਲੋਂ ਇਸ ਕੇਸ ਵਿੱਚ ਫੈਸਲੇ ਦੀ ਕਾਪੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਨੂੰ ਮੁਆਵਜਾ ਦੇੇਣ ਸਬੰਧੀ ਭੇਜੀ ਗਈ। ਜਿਸ ਵਿੱਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਪੀੜ੍ਹਤ ਨੂੰ ਬੁਲਾ ਕੇ ਉਸ ਨੂੰ ਪੀੜ੍ਹਤ ਮੁਆਵਜਾ ਸਕੀਮ ਬਾਰੇ ਜਾਣਕਾਰੀ ਦਿੱਤੀ ਅਤੇ ਦਫਤਰ ਵੱਲੋਂ ਹੀ ਉਸ ਦੀ ਦਰਖਾਸਤ ਟਾਈਪ ਕਰਵਾ ਕੇ ਉਸ ਦੀ ਫਾਇਲ ਤਿਆਰ ਕੀਤੀ ਗਈ। ਸਾਰੀ ਕਾਰਵਾਈ ਪੂਰੀ ਕਰਨ ਤੇ ਉਸ ਪੀੜ੍ਹਤ ਨੂੰ 02 ਲੱਖ ਰੁਪਏ ਦਾ ਮੁਆਵਜਾ ਦਿੱਤਾ ਗਿਆ।

Read Article

VVNEWS वैशवारा

Leave a Reply

Please rate

Your email address will not be published. Required fields are marked *

Next Post

राजयोग भवन ब्रह्माकुमारीज धवन कॉलोनी फिरोजपुर शहर की ओर से परमपिता शिव के दिव्या अवतरण तथा दिव्या कर्म का पर्व महाशिवरात्रि 88वीं त्रिमूर्ति शिव जयंती का पावन अवसर धूमधाम से मनाया

Fri Mar 1 , 2024
आदरणीय प्रेम दीदी जी जोन इंचार्ज पंजाब मुख्य अतिथि के तौर पर पधारे। फिरोजपुर 29 फरवरी {कैलाश शर्मा जिला विशेष संवाददाता}= राजयोग भवन ब्रह्माकुमारीज धवन कॉलोनी फिरोजपुर शहर की ओर से परमपिता शिव के दिव्या अवतरण दिव्या कर्म का यादगार पर्व महाशिवरात्रि 88वीं त्रिमूर्ति शिव जयंती के पावन अवसर को […]

You May Like

Breaking News

advertisement