ਡਾ: ਬੀਐਲ ਪਸਰੀਚਾ ਚੇਅਰਮੈਨ ਜ਼ਿਲ੍ਹਾ ਫਿਰੋਜ਼ਪੁਰ ਐਨਜੀਓ ਕੋਆਰਡੀਨੇਸ਼ਨ ਕਮੇਟੀ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਕਾਰੀ ਕਾਲਜ ਜੀਰਾ ਵਿਖੇ, ਬਲਾਕ ਜੀਰਾ ਦੇ ਪ੍ਰਧਾਨ ਲੈਕਚਰਾਰ ਨਰਿੰਦਰ ਸਿੰਘ ਵੱਲੋਂ ਲਗਾਏ ਗਏ ਪੌਦੇ।

ਫਿਰੋਜਪੁਰ 27 ਜੁਲਾਈ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਡਾ: ਬੀਐਲ ਪਸਰੀਚਾ ਚੇਅਰਮੈਨ ਜ਼ਿਲ੍ਹਾ ਫਿਰੋਜ਼ਪੁਰ ਐਨਜੀਓ ਕੋਆਰਡੀਨੇਸ਼ਨ ਕਮੇਟੀ ਫਿਰੋਜਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਕਾਰੀ ਕਾਲਜ ਜੀਰਾ ਵਿਖੇ ਲੈਕਚਰਾਰ ਨਰਿੰਦਰ ਸਿੰਘ ਬਲਾਕ ਪ੍ਰਧਾਨ ਅਤੇ ਉਹਨਾਂ ਦੀ ਟੀਮ ਵੱਲੋਂ ਪੌਦੇ ਲਗਾਏ ਗਏ। ਸ: ਨਰਿੰਦਰ ਸਿੰਘ ਲੈਕਚਰਾਰ ਨੇ ਦੱਸਿਆ ਕਿ ਵਾਤਾਵਰਨ ਸ਼ੁੱਧ ਰੱਖਣ ਵਾਸਤੇ ਪੌਦੇ ਲਗਾਏ ਗਏ ਹਨ। ਪੌਦਿਆਂ ਦਾ ਸਾਡੇ ਜੀਵਨ ਵਿੱਚ ਅਹਿਮ ਰੋਲ ਹੈ। ਜਿੱਥੇ ਪੌਦਿਆਂ ਤੋਂ ਸਾਨੂੰ ਜੜੀ ਬੂਟੀਆਂ ਰਾਹੀਂ ਦਵਾਈਆਂ ਮਿਲਦਿਆਂ ਹਨ ਉਥੇ ਪੌਦੇ ਸਾਨੂੰ ਆਕਸੀਜਨ ਤੋਂ ਬਿਨਾਂ ਸਾਫ ਸੁਥਰਾ ਵਾਤਾਵਰਨ ਵੀ ਦਿੰਦੇ ਹਨ। ਉਹ ਦਿਨ ਦੂਰ ਨਹੀਂ ਜਦੋਂ ਅਸੀਂ ਆਕਸੀਜਨ ਦੇ ਸਲੰਡਰ ਆਪਣੀ ਪਿੱਠ ਤੇ ਸਰੀਰ ਦੇ ਨਾਲ ਲੈ ਕੇ ਚੱਲਣ ਨੂੰ ਮਜਬੂਰ ਹੋ ਜਾਵਾਂਗੇ ਕਿਉਂਕਿ ਸਾਡੇ ਦੇਸ਼ ਅੰਦਰ ਪਾਪੂਲੇਸ਼ਨ ਦੇ ਹਿਸਾਬ ਨਾਲ ਸਿਰਫ 28 ਪੌਦੇ ਇਕ ਆਦਮੀ ਦੇ ਹਿਸਾਬ ਨਾਲ ਆਉਂਦੇ ਹਨ ਜਦਕਿ ਵਿਦੇਸ਼ਾਂ ਵਿੱਚ 428 ਪੌਦੇ ਹਰੇਕ ਆਦਮੀ ਦੇ ਹਿਸਾਬ ਨਾਲ ਲੱਗੇ ਹੋਏ ਹਨ। ਅਜੇ ਵੀ ਵਕਤ ਹੈ ਕਿ ਅਸੀਂ ਆਪਣੇ ਆਪ ਨੂੰ ਸੰਭਾਲ ਲਈਏ। ਮਨੁੱਖ ਨੇ ਨਿੱਜੀ ਮਨੋਰਥਾਂ ਲਈ ਕੁਦਰਤ ਨਾਲ ਬਹੁਤ ਛੇੜ ਛਾੜ ਕੀਤੀ ਹੈ ਇਸੇ ਕਰਕੇ ਅੱਜ ਅੱਤ ਦੀ ਗਰਮੀ ਨੂੰ ਅਸੀਂ ਝਲ ਰਹੇ ਹਾਂ। ਉਨਾਂ ਨੇ ਇਹ ਵੀ ਦੱਸਿਆ ਕਿ ਪੌਦਿਆਂ ਦੀ ਸਾਂਭ ਸੰਭਾਲ ਲਈ ਅਸੀਂ ਵਿਦਿਆਰਥੀਆਂ ਦੇ ਗਰੁੱਪ ਬਣਾਏ ਹਨ। ਵਿਦਿਆਰਥੀਆਂ ਨੇ ਆਪਣੇ ਹਿੱਸੇ ਆਉਂਦੇ ਪੌਦਿਆਂ ਦੀ ਦੇਖ ਕਰਨ ਦਾ ਭਰੋਸਾ ਦਿੱਤਾ ਹੈ।

ਇਸ ਮੌਕੇ ਲੈਕਚਰ ਨਰਿੰਦਰ ਸਿੰਘ ਦੇ ਨਾਲ ਉਹਨਾਂ ਦੀ ਟੀਮ ਦੇ ਹਰਜੀਤ ਸਿੰਘ ਰਿਟਾਇਰਡ ਇੰਸਪੈਕਟਰ, ਅਸ਼ੋਕ ਕੁਮਾਰ ਪਲਤਾ ਰਿਟਾਇਰਡ ਐਸਡੀਓ, ਪ੍ਰੋਫੈਸਰ ਸਤਿੰਦਰ ਪਾਲ ਸਿੰਘ, ਪ੍ਰੋਫੈਸਰ ਪਵਿੱਤਰ ਸਿੰਘ, ਗੁਰਵਿੰਦਰ ਸਿੰਘ, ਕੁਲਵੰਤ ਸਿੰਘ, ਪੂਜਾ, ਪੂਨਮ ਬਾਲਾ, ਰੋਹਿਤ ਕੁਮਾਰ, ਸੁਖਜੀਤ ਕੌਰ, ਰਮਨਦੀਪ ਕੌਰ, ਸੁਖਵਿੰਦਰ ਸਿੰਘ, ਜਨਕ ਰਾਜ ਗੌਤਮ ਅਤੇ ਬਾਜ ਸਿੰਘ ਮਾਲੀ ਨੇ ਪੌਦੇ ਲਾਉਣ ਵਿੱਚ ਆਪਣੀ ਸੇਵਾ ਨਿਭਾਈ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

देशभक्ति और एकता के साथ मनाया कारगिल विजय दिवस।

Sat Jul 27 , 2024
वैद्य पण्डित प्रमोद कौशिक। निर्माण थानेसर, प्रणाम थानेसर के तहत जय भगवान शर्मा डीडी ने किया भूतपूर्व सैनिकों, शहीदो के आश्रितो, वीर नारियों, अर्द्धसैनिक बलों को सम्मानित।भारतीय सेना के जांबाजों के कौशल और पराक्रम की विश्व में चर्चा : जय भगवान शर्मा। कुरुक्षेत्र : वरिष्ठ भाजपा नेता जय भगवान शर्मा […]

You May Like

Breaking News

advertisement