ਸਮਾਰਟ ਫੋਨ ਦੀ ਬੇਲੋੜੀ ਵਰਤੋਂ ਸਮਾਜਿਕ ਰਿਸ਼ਤਿਆਂ ਲਈ ਬੇਹੱਦ ਨੁਕਸਾਨ ਦੇਹ:ਡਾਕਟਰ ਸਤਿੰਦਰ ਸਿੰਘ

ਸਮਾਰਟ ਫੋਨ ਦੀ ਬੇਲੋੜੀ ਵਰਤੋਂ ਸਮਾਜਿਕ ਰਿਸ਼ਤਿਆਂ ਲਈ ਬੇਹੱਦ ਨੁਕਸਾਨ ਦੇਹ:ਡਾਕਟਰ ਸਤਿੰਦਰ ਸਿੰਘ

ਫਿਰੋਜ਼ਪੁਰ 30 ਦਸੰਬਰ [ਕੈਲਾਸ਼ ਸ਼ਰਮਾ ਜ਼ਿਲਾ ਵਿਸ਼ੇਸ਼ ਸੰਵਾਦਦਾਤਾ]:=

ਕੁਝ ਦਿਨ ਪਹਿਲਾਂ ਇਕ ਪੰਜਾਬੀ ਅਖਬਾਰ ਵਿਚ “ਸਕਾਰਾਤਮਕ ਸੋਚ ਨਾਲ ਬਿਰਧ ਅਵਸਥਾ ਬਣਦੀ ਹੈ ਵਰਦਾਨ” ਸਿਰਲੇਖ ਹੇਠ ਮੇਰਾ ਇੱਕ ਲੇਖ ਛੱਪਿਆ ਜਿਸ ਨੂੰ ਪੜ੍ਹ ਕੇ ਮੋਗਾ ਤੋਂ ਇੱਕ ਬਜ਼ੁਰਗ ਸੇਵਾਮੁਕਤ ਕਰਮਚਾਰੀ ਦਾ ਫੋਨ ਆਇਆ। ਉਸ ਦੀ ਆਵਾਜ਼ ਵਿਚ ਦਰਦ ਸੀ। ਉਸ ਨੇ ਲੇਖ ਦੀ ਤਰੀਫ ਕਰਨ ਉਪਰੰਤ ਕਿਹਾ ਕਿ , ਉਮਰ ਦੇ ਇਸ ਪੜਾਅ ਵਿਚ ਸਕਾਰਾਤਮਕ ਸੋਚ ਤਾਂ ਪਰਿਵਾਰ ਵਿੱਚ ਚੰਗੇ ਮਾਹੋਲ ਨਾਲ ਹੀ ਸੰਭਵ ਹੈ। ਉਸ ਨੇ ਕਿਹਾ ਕਿ ਮੇਰਾ ਪੁੱਤਰ, ਨੁੰਹ, ਪੋਤਾ ਅਤੇ ਪੋਤੀ, ਘਰ ਪਹੁੰਚਦੇ ਹੀ ਸਮਾਰਟ ਫੋਨ ਵਿੱਚ ਰੁੱਝ ਜਾਂਦੇ ਹਨ। ਕਿਸੇ ਕੋਲ ਬਜੁਰਗ ਦੀ ਗੱਲ ਸੁਣਨ ਜਾਂ ਉਨ੍ਹਾਂ ਕੋਲ ਬੈਠਣ ਲਈ ਸਮਾਂ ਹੀ ਨਹੀਂ ਹੈ। ਜਦੋਂ ਕਿਤੇ ਆਪ ਗੱਲ ਕਰਨ ਦੀ ਕੋਸ਼ਿਸ਼ ਕਰੋ ਤਾਂ ਫੋਨ ਚਲਾਉਂਦੇ ਹੀ ਹੁ ਹਾਂ ਹੀ ਕਰੀ ਜਾਂਦੇ ਹਨ। ਉਸ ਨੇ ਕਿਹਾ ਕਿ ਇਕੱਲੇਪਣ ਨਾਲ ਸਾਰੇ ਸਾਕਾਰਤਮਕ ਵਿਚਾਰ ਉੱਡ ਜਾਂਦੇ ਹਨ, ਬਦੋਬਦੀ ਤਨਾਅ ਅਤੇ ਨਕਾਰਾਤਮਕ ਵਿਚਾਰ ਭਾਰੂ ਹੋ ਜਾਂਦੇ ਹਨ । ਉਸ ਨੇ ਮੈਨੂੰ ਕਿਹਾ ਕਿ ਤੁਸੀਂ ਸਰਕਾਰ ਨੂੰ ਪੱਤਰ ਲਿਖੋ ਕਿ ਸਕੂਲਾਂ ਵਿਚ ਬੱਚਿਆਂ ਨੂੰ ਫੋਨ ਦੀ ਵਰਤੋ ਅਤੇ ਬਜ਼ੁਰਗਾਂ ਦਾ ਸਤਿਕਾਰ ਸਬੰਧੀ ਪਾਠ ਜ਼ਰੂਰ ਪੜਾਇਆ ਜਾਵੇ। ਲੰਮੀ ਗੱਲ ਕਰਦਿਆਂ ਉਸ ਦੇ ਗਲੇ ਦਾ ਭਾਰੀਪਨ ਅਤੇ ਡੂੰਘਾ ਦਰਦ ਆਸਾਨੀ ਨਾਲ ਮਹਿਸੂਸ ਹੋ ਰਿਹਾ ਸੀ।
ਇਹ ਦਰਦ ਸਿਰਫ ਇੱਕ ਬਜ਼ੁਰਗ ਦਾ ਹੀ ਨਹੀਂ, ਇਹ ਘਰ ਘਰ ਦੀ ਕਹਾਣੀ ਬਣ ਚੁੱਕਿਆ ਹੈ। ਫੋਨ ਜਿਸ ਨੇ ਸਾਨੂੰ ਨਜ਼ਦੀਕੀ ਰਿਸ਼ਤਿਆਂ ਦਾ ਹਾਲ ਚਾਲ ਜਾਨਣ ਅਤੇ ਦੁਖ ਸੁਖ ਸਾਂਝਾ ਕਰਨ ਦੀ ਸਹੂਲਤ ਦਿੱਤੀ ਸੀ। ਉਸੇ ਹੀ ਸਮਾਰਟ ਫੋਨ ਦੀ ਬਦੌਲਤ ਇਕੋ ਛੱਤ ਹੇਠ ਰਹਿੰਦੇ ਰਿਸ਼ਤਿਆਂ ਵਿੱਚ ਦੁਰੀ ਇੰਨੀ ਵਧ ਗਈ ਹੈ ਕਿ ਹਾਲਾਤ ਚਿੰਤਾਜਨਕ ਬਨ ਚੁੱਕੀ ਹੈ। ਸਮਾਰਟ ਫੋਨ ਵਿਚ ਗੁੰਮ ਹੋਈ ਨੌਜਵਾਨ ਪੀੜ੍ਹੀ ਦੀ ਬਦੌਲਤ ਪਰਿਵਾਰਕ ਅਤੇ ਸਮਾਜਿਕ ਸਾਂਝ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ।ਇਸ ਨਾਲ ਇਕੱਲੇ ਬਜ਼ੁਰਗ ਹੀ ਨਹੀਂ, ਬੱਚਿਆਂ ਦਾ ਪਾਲਣ-ਪੋਸ਼ਣ ਵੀ ਪ੍ਰਭਾਵਿਤ ਹੋ ਰਿਹਾ ਹੈ। ਤੰਗ ਕਰਦੇ ਛੋਟੇ ਬੱਚਿਆਂ ਨੂੰ ਮਾਵਾਂ ਵੱਲੋਂ ਸਮਾਰਟ ਫ਼ੋਨ ਪਕੜਾ ਦੇਣਾ ਆਸਾਨ ਕੰਮ ਲੱਗਦਾ ਹੈ, ਪ੍ਰੰਤੂ ਇਸ ਨਾਲ ਬੱਚਿਆਂ ਵਿੱਚ ਅਨੇਕਾਂ ਮਾਨਸਿਕ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ । ਬੱਚਿਆਂ ਦੇ ਵਿਵਹਾਰ ਤੇ ਮਾੜਾ ਅਸਰ ਪੈ ਰਿਹਾ ਹੈ।ਬੱਚਾ ਸਵੈ ਕੇਂਦਰਿਤ ਅਤੇ ਅਸਹਿਨਸ਼ੀਲ ਹੈ ਰਿਹਾ ਹੈ। ਜਿਸ ਦਾ ਖਮਿਆਜ਼ਾ ਭਵਿੱਖ ਵਿੱਚ ਮਾਪੇ ਅਤੇ ਸਮਾਜ ਭੁਗਤੇਗਾ।
ਸਮਾਰਟ ਫੋਨ ,ਇੰਟਰਨੈੱਟ ਅਤੇ ਸੋਸ਼ਲ ਮੀਡੀਆ ਮਨੁੱਖ ਦੀ ਸਹੂਲਤ ਲਈ ਸਨ । ਪ੍ਰੰਤੂ ਅਸੀਂ ਤੇਜ਼ੀ ਨਾਲ ਇਸ ਦੇ ਗੁਲਾਮ ਹੋ ਰਹੇ ਹਾ। ਇਨ੍ਹਾਂ ਦੀ ਵਰਤੋਂ ਲਈ ਸਵੈ ਕੰਟਰੋਲ ਅਤੇ ਸਵੈ ਨਿਯਮ ਹੋਣਾ ਬੇਹੱਦ ਜ਼ਰੂਰੀ ਹੈ। ਸਿੱਖਿਆ ਦਾ ਮੁੱਖ ਉਦੇਸ਼ ਜੀਵਨ-ਜਾਚ ਸਿਖਾਉਣਾ ਹੈ। ਪਰੰਤੂ ਸਿੱਖਿਆ ਦੇ ਵਪਾਰੀਕਰਨ ਦੇ ਦੌਰ ਵਿੱਚ ਸਿਖਿਆ ਦਾ ਉਦੇਸ਼ ਨੈਤਿਕਤਾ ,ਮਨੁੱਖੀ ਕਦਰਾਂ ਕੀਮਤਾਂ ਅਤੇ ਜੀਵਨ ਜਾਚ ਦੀ ਥਾਂ ਪ੍ਰੀਖਿਆ ਦੀ
ਮੈਰਿਟ ਵਿੱਚ ਆਉਣਾ,ਨੀਟ/ ਜੇ ਈ ਈ ਵਰਗਾ ਟੈਸਟ ਪਾਸ ਕਰਨਾ ਅਤੇ ਚੰਗੀ ਨੋਕਰੀ ਹੀ ਰਹਿ ਗਿਆ ਹੈ। ਜਿਸ ਕਾਰਨ ਅਜਿਹੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।
ਸਮਾਰਟ ਫ਼ੋਨ ਦੀ ਸੁਚੱਜੀ ਵਰਤੋਂ ਅਤੇ ਇਨਸਾਨੀ ਰਿਸ਼ਤਿਆਂ ਦੀ ਕਦਰ ਸਬੰਧੀ ਸੰਜੀਦਗੀ ਨਾਲ ਸੋਚਣਾ ਸਮੇਂ ਦੀ ਵੱਡੀ ਲੋੜ ਹੈ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

लालकुआं: बिंदुखत्ता राजस्व गांव और बनभूलपुरा अतिक्रमण के मामले में अजय भट्ट का बयान,

Fri Dec 30 , 2022
बिंदुखत्ता राजस्व गांव और बनभूलपुरा अतिक्रमण के मामले पर देखें केंद्रीय मंत्री अजय भट्ट का बयान रिपोर्टर जफर अंसारी लालकुआंएंकर:- घोड़ानाला स्थित चाइल्ड सेक्रेड पब्लिक स्कूल पहुंचे केंद्रीय रक्षा राज्य मंत्री अजय भट्ट ने यहां नीति आयोग के अनुदान से बनी आधुनिक साइंटिफिक लैब का रिबन काटकर शुभारंभ किया इस […]

You May Like

advertisement