ਵਿਕਸਿਤ ਭਾਰਤ ਗਰੰਟੀ ਫਾਰ ਰੋਜ਼ਗਾਰ ਅਤੇ ਅਜੀਵਕਾ ਮਿਸ਼ਨ (ਗ੍ਰਾਮੀਣ) VB-G RAM G ਕਾਨੂੰਨ ਗਰੀਬਾਂ ,ਮਜ਼ਦੂਰਾਂ ਲਈ ਵਰਦਾਨ ਸਾਬਿਤ ਹੋਵੇਗਾ:ਅਸ਼ਵਨੀ ਧੀਂਗੜਾ ਐਡਵੋਕੇਟ

(ਪੰਜਾਬ) ਫਿਰੋਜ਼ਪੁਰ 13 ਜਨਵਰੀ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

     ਕੇਂਦਰ ਸਰਕਾਰ ਵਲੋਂ ਮਨੇਰੇਗਾ ਵਿੱਚ  ਬਦਲਾਵ ਤੋ ਬਾਅਦ VB-G RAM G ਕਾਨੂੰਨ ਦੇਸ਼ ਭਰ ਵਿੱਚ ਗਰੀਬਾਂ ਅਤੇ ਹੱਕਦਾਰ ਮਜ਼ਦੂਰ  ਲੋਕਾਂ ਲਈ ਵਰਦਾਨ ਸਾਬਿਤ ਹੋਏਗਾ ।ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਅਸ਼ਵਨੀ ਕੁਮਾਰ ਧੀਂਗੜਾ ਐਡਵੋਕੇਟ ਜਨਰਲ ਸਕੱਤਰ ਬੀਜੇਪੀ ਲੀਗਲ ਸੈੱਲ ਪੰਜਾਬ ਨੇ ਦੱਸਿਆਂ ਕਿ ਵਿਰੋਧੀ ਪਾਰਟੀਆਂ ਲੋਕਾਂ ਸਾਹਮਣੇ ਝੂਠੇ ਤੱਥ ਰੱਖ ਕੇ ਗੁੰਮਰਾਹ ਕਰ ਰਹੀਆਂ ਹਨ ਜਦੋ ਕਿ ਨਵੇਂ ਕਾਨੂੰਨ ਮੁਤਾਬਕ ਗਰੀਬ ਮਜ਼ਦੂਰ ਅਤੇ ਇਸ ਯੋਜਨਾ ਦੇ ਹੱਕਦਾਰ ਲੋਕਾਂ ਦੇ ਹੱਕਾਂ ਦੀ ਰਾਖੀ ਹੋਵੇਗੀ ।ਉਹਨਾਂ ਦੱਸਿਆਂ ਕਿ ਮਨੇਰੇਗਾ ਦੇ 100 ਦਿਨਾਂ ਦੇ ਰੁਜ਼ਗਾਰ ਨੂੰ ਵਧਾ ਕਰ 125 ਦਿਨ ਰੁਜ਼ਗਾਰ ਦੀ ਗਾਰੰਟੀ ਦਿੱਤੀ ਗਈ ਹੈ ਜੇ ਕਰ ਕੋਈ ਵੀ ਰਾਜ ਸਰਕਾਰ ਮਜ਼ਦੂਰਾ ਨੂੰ 15 ਦਿਨ ਤੱਕ ਕੰਮ ਨਹੀਂ ਮੁਹੱਹਇਆ ਕਰਵਾਂਉਦੀ ਤਾਂ ਉਹਨਾਂ ਨੂੰ ਬੇਰੋਜ਼ਗਾਰੀ ਭੱਤਾ ਦੇਣਾ ਪਵੇਗਾ ਜੋ ਹੁਣ ਮਜ਼ਦੂਰ ਦਾ ਕਾਨੂੰਨੀ ਹੱਕ ਬਣ ਗਿਆ ਹੈ। 

ਪਿਛਲੇ ਸਮੇ ਦੌਰਾਨ ਹੱਕਦਾਰ ਲੋਕਾਂ ਦੇ ਹੱਕ ਮਾਰਕੇ ਫਰਜ਼ੀ ਲੋਕਾਂ ਨੂੰ ਦਿੱਤੀ ਜਾਂਦੀ ਰਕਮ ਤੇ ਰੋਕ ਲੱਗੇਗੀ।
ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਪਿਛਲੇ ਸਾਲ ਦੌਰਾਨ ਸਿਰਫ 36 ਦਿਨ ਕੰਮ ਦਿੱਤਾ ਅਤੇ ਪੰਜਾਬ ਦੀਆਂ 13304 ਪੰਚਾਇਤਾਂ ਵਿੱਚੋ ਸਿਰਫ਼ 5915 ਦਾ ਆਡਿਟ ਕਰਵਾਇਆ ਗਿਆ। ਓਹਨਾ ਵਿੱਚੋ ਵੀ ਧੋਖਾਧੜੀ ਅਤੇ ਜਾਲਸਾਜ਼ੀ ਦੇ 10653 ਮਾਮਲੇ ਸਾਹਮਣੇ ਆਏ ਪਰ ਪੰਜਾਬ ਸਰਕਾਰ ਨੇ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਾ ਕਰ ਕੇ ਆਪਣੇ ਖ਼ਾਸ ਲੋਕਾਂ ਨੂੰ ਲਾਭ ਦਿੱਤਾ ।ਉਹਨਾਂ ਦੱਸਿਆ ਕਿ ਨਵੇ ਕਾਨੂੰਨ ਨਾਲ ਧੋਖਾਦੇਹੀਆਂ,ਜਾਲਸਾਜ਼ੀਆ ਅਤੇ ਫਰਜ਼ੀਕਾਰਡ ਬਣਾ ਕੇ ਲੋੜਵੰਦ ਲੋਕਾਂ ਦੇ ਹੱਕ ਮਾਰਨ ਵਾਲਿਆਂ ਦੀ ਮਨਮਰਜ਼ੀ ਤੇ ਵੀ ਰੋਕ ਲੱਗੇਗੀ । ਮੁੱਖ ਵਿਰੋਧੀ ਪਾਰਟੀਆਂ ਦਾ ਇਸ ਕਾਨੂੰਨ ਦੇ ਖਿਲਾਫ ਰੌਲਾ ਪਾਉਣਾ ਮੰਦ ਭਾਗਾ ਹੈ।
ਵਿਰੋਧੀ ਪਾਰਟੀਆਂ ਕੋਲ ਕੋਈ ਮੁੱਦਾ ਨਹੀਂ ਅਤੇ ਉਹ ਜਨਤਾ ਨੂੰ ਝੂਠੇ ਤੱਥ ਪੇਸ਼ ਕਰਕੇ ਦੇਸ਼ ਵਿਚ ਅਰਾਜਕਤਾ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਨ।

     ਇਸ ਯੋਜਨਾ ਦੇ ਨਾਮ ਨੂੰ ਲੈ ਕਿ ਕੁਝ ਵਿਰੋਧੀ ਪਾਰਟੀਆਂ ਦੇ ਨੇਤਾ ਜਿਹਨਾਂ ਨੂੰ ਸ਼੍ਰੀ ਰਾਮ ਦੇ ਨਾਮ ਤੋ ਐਲਰਜੀ ਹੈ ਲੋਕਾਂ ਵਿਚ ਓਹਨਾ ਦੇ ਨਾਲ ਜੋੜ ਗੁੰਮਰਾਹ ਕਰ ਰਹੇ ਹਨ ਜਦੋ ਕਿ ਇਹਨਾਂ ਦੇ ਲੀਡਰਾਂ ਨੂੰ ਇਸ ਯੋਜਨਾ ਦੇ ਪੂਰੇ ਨਾਮ ਦਾ ਵੀ ਨਹੀਂ ਪਤਾ ।

ਅਸ਼ਵਨੀ ਧੀਂਗੜਾ ਨੇ ਦੱਸਿਆਂ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਮਜ਼ਦੂਰਾ ਅਤੇ ਦੇਸ਼ ਦੇ ਹਰ ਤਬਕੇ ਦੀ ਹਿਤੈਸ਼ੀ ਸਰਕਾਰ ਹੈ ਅਤੇ ਪਿਛਲੇ 11 ਸਾਲਾਂ ਤੋ ਸਭ ਕਾ ਸਾਥ ਸਭ ਕਾ ਵਿਕਾਸ ਮਿਸ਼ਨ ਨੂੰ ਲੈਕੇ ਵਿਸ਼ਵ ਭਰ ਵਿੱਚ ਦੇਸ਼ ਦਾ ਨਾਮ ਉੱਚਾ ਕਰ ਰਹੀ ਹੈ ।

VV NEWS

राष्ट्रीय कार्यालय रमाकान्त पाण्डेय(गोपालपुरी) संरक्षक/संस्थापक ग्राम व पोस्ट- गोपालपुर (टावर) थाना व तहसील- मेहनगर जिला-आजमगढ़, उत्तर प्रदेश पिंन कोड़-276204 मोबाईल-9838825561,7054825561 हेंड कार्यालय/प्रशासनिक कार्यालय जितेंद्र पटेल (प्रमुख संपादक/प्रशासनिक संपादक) ग्राम व पोस्ट- 495668 थाना व तहसील-जांजगीर जिला-जांजगीर (छत्तीसगढ) पिंन कोड़-495668 मोबाईल-6265564514

Leave a Reply

Your email address will not be published. Required fields are marked *

Next Post

21कन्याओं की पहली लोहड़ी परंपरागत एवं भावनात्मक वातावरण में मना कर दिया समाज को सशक्त संदेश-हरीश गोयल

Tue Jan 13 , 2026
21 कन्याओं की पहली लोहड़ी परंपरागत एवं भावनात्मक वातावरण में मना कर दिया समाज को सशक्त संदेश-हरीश गोयल (पंजाब)फिरोजपुर 13 जनवरी [कैलाश शर्मा जिला विशेष संवाददाता]:= समारोह का आयोजन श्री राम बाग वृद्ध सेवा आश्रम, फिरोजपुर कैंट में किया गया। कार्यक्रम की अध्यक्षता पंजाब उपाध्यक्ष श्री हरीश गोयल ने की। […]

You May Like

advertisement