ਗੱਟੀ ਰਾਜੋ ਕੇ ਸਕੂਲ ਦੇ ਖਿਡਾਰੀਆਂ ਦੀ ਮੱਦਦ ਲਈ ਅੱਗੇ ਆਏ ਵਿਪੁਲ ਨਾਰੰਗ

ਗੱਟੀ ਰਾਜੋ ਕੇ ਸਕੂਲ ਦੇ ਖਿਡਾਰੀਆਂ ਦੀ ਮੱਦਦ ਲਈ ਅੱਗੇ ਆਏ ਵਿਪੁਲ ਨਾਰੰਗ।

25 ਖਿਡਾਰੀਆਂ ਨੂੰ ਵੰਡੇ ਬੂਟ, ਸੁੱਕੇ ਮੇਵੇ, ਦੇਸੀ ਘਿਓ ਅਤੇ ਹੋਰ ਲੋੜੀਂਦਾ ਸਮਾਨ। ਵਿਪੁਲ ਨਾਰੰਗ।

ਫਿਰੋਜ਼ਪੁਰ 17 ਜਨਵਰੀ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ ]:=

ਸਰਹੱਦੀ ਖੇਤਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਦੇ ਰਾਜ ਪੱਧਰ ਤੇ ਕਬੱਡੀ ਵਿੱਚ ਮੱਲਾਂ ਮਾਰਨ ਵਾਲੀਆਂ 04 ਖਿਡਾਰਣਾਂ ਦੇ ਨਾਲ 21 ਹੋਰ ਖਿਡਾਰੀਆਂ ਦੀ ਮੱਦਦ ਲਈ ਫਿਰੋਜ਼ਪੁਰ ਦੇ ਉਘੇ ਸਮਾਜ ਸੇਵੀ ਵਿਪੁਲ ਨਾਰੰਗ ਅੱਗੇ ਆਏ। ਉਹਨਾਂ ਨੇ ਸਕੂਲ ਦੇ 25 ਖਿਡਾਰੀਆਂ ਨੂੰ ਖੇਡ ਲਈ ਲੋੜੀਂਦੇ ਵਿਸ਼ੇਸ਼
ਸਪਾਇਕ ਬੂਟ,ਸੁੱਕੇ ਮੇਵੇ , ਦੇਸੀ ਘਿਓ ਅਤੇ ਡਾਇਟ ਲਈ ਲੋੜੀਂਦਾ ਜ਼ਰੁਰੀ ਸਾਮਾਨ ਵੰਡਿਆ।
ਸਕੂਲ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਨੇ ਧੰਨਵਾਦ ਕਰਦਿਆਂ ਕਿਹਾ ਕਿ ਇਹ ਬੱਚੇ ਆਰਥਿਕ ਅਤੇ ਸਮਾਜਿਕ ਪੱਖੋਂ ਪਿਛੜੇ ਜ਼ਰੁਰ ਹਨ, ਪ੍ਰੰਤੂ ਇਹਨਾਂ ਬੱਚਿਆਂ ਵਿੱਚ ਮਿਹਨਤ, ਲਗਨ ਅਤੇ ਜਜ਼ਬਾ ਹੈ, ਜਿਸ ਦੀ ਬਦੌਲਤ ਇਹਨਾਂ ਨੇ ਵਿਸ਼ੇਸ਼ ਪ੍ਰਾਪਤੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਅਨੇਕਾਂ ਸਮਾਜ ਸੇਵੀ ਸੰਸਥਾਵਾਂ ਅਤੇ ਪ੍ਰੈੱਸ ਕਲੱਬ ਵੱਲੋਂ ਵੀ ਇਨ੍ਹਾਂ ਬੱਚਿਆਂ ਦੀ ਮੱਦਦ ਲਈ ਅੱਗੇ ਹੱਥ ਵਧਾਏ ਜਾ ਚੁੱਕੇ ਹਨ।
ਵਿਪੁਲ ਨਾਰੰਗ ਨੇ ਇਸ ਮੌਕੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਨ੍ਹਾਂ ਬੱਚਿਆਂ ਦੀ ਆਰਥਿਕ ਕਮਜ਼ੋਰੀ ਨੂੰ ਇਹਨਾਂ ਦੀ ਤਰੱਕੀ ਵਿੱਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਹੀਂ ਬਨਣ ਦਿੱਤਾ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਹਰ ਸੰਭਵ ਮਦਦ ਕੀਤੀ ਜਾਵੇਗੀ।ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਸ ਸਕੂਲ ਵਿੱਚ ਮੈਡੀਕਲ ਕੈਂਪ,ਮੁਫਤ ਐਨਕਾਂ ਵੰਡਣ ਅਤੇ ਹੋਰ ਲੋੜੀਂਦਾ ਸਮਾਨ ਬੱਚਿਆਂ ਨੂੰ ਵੰਡਿਆ ਜਾ ਚੁੱਕਿਆ ਹੈ, ਅਤੇ ਭਵਿੱਖ ਵਿੱਚ ਵੀ ਇਸ ਸਕੂਲ ਨਾਲ ਜੁੜ ਕੇ ਹੋਰ ਸਮਾਜ ਸੇਵਾ ਦੇ ਕੰਮ ਕੀਤੇ ਜਾਣਗੇ।
ਇਸ ਮੌਕੇ ਸਮਾਜ ਸੇਵੀ ਸੂਰਜ ਮਹਿਤਾ, ਸੁਰਿੰਦਰ ਮਾਨ ਮੋਗਾ,ਕੁਲਦੀਪ ਸਿੰਘ ਬਰਾੜ ਜਲਾਲਾਬਾਦ, ਗੁਰਪ੍ਰੀਤ ਕੌਰ ਲੈਕਚਰਾਰ ,ਪ੍ਰਿਤਪਾਲ ਸਿੰਘ , ਗੀਤਾ,ਅਰੁਣ ਕੁਮਾਰ , ਕੰਚਨ ਬਾਲਾ , ਸੰਦੀਪ ਕੁਮਾਰ, ਵਿਸ਼ਾਲ ਗੁਪਤਾ, ਮਨਦੀਪ ਸਿੰਘ ਅਤੇ ਸਕੂਲ ਸਟਾਫ ਵਿਸ਼ੇਸ਼ ਤੌਰ ਤੇ ਹਾਜਰ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

<em>अमृत वेला प्रभात सोसायटी सदस्यों ने किया सत्संग</em>

Tue Jan 17 , 2023
अमृत वेला प्रभात सोसायटी सदस्यों ने किया सत्संग फ़िरोज़पुर 16 जनवरी 2023 [कैलाश शर्मा जिला विशेष संवाददाता]:= बाबा रामलाल नगर फिरोजपुर शहर में बेटे जतिन शर्मा के जन्म दिन के उपल्क्ष में करवाए गए कीर्तन में सीमा शर्मा जी ने बताया कि उनके बेटे ने बार बार जिद करके कहा […]

You May Like

Breaking News

advertisement