ਹਾ ਹਾ ਬੀ ਹੈਪੀ ਗਰੁੱਪ ਅਤੇ ਪੈਡਰਲ ਕਲੱਬ ਫਿਰੋਜਪੁਰ ਵੱਲੋਂ ਵਰਲਡ ਸਾਈਕਲ ਦਿਵਸ ਦਾ ਕੀਤਾ ਗਿਆ ਆਯੋਜਨ

ਡੀਆਈਜੀ ਬੀਐਸਐਫ ਫਿਰੋਜਪੁਰ ਵੱਲੋਂ ਸਾਈਕਲ ਰੈਲੀ ਨੂੰ ਦਿਖਾਈ ਗਈ ਹਰੀ ਝੰਡੀ।

ਫਿਰੋਜ਼ਪੁਰ 03 ਜੂਨ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਹਾ ਹਾ ਬੀ ਹੈਪੀ ਗਰੁੱਪ, ਫਿਰੋਜਪੁਰ ਤੇ ਪੈਡਲਰਜ ਕਲੱਬ, ਫਿਰੋਜਪੁਰ ਵੱਲੋਂ, ਵਰਲਡ ਸਾਇਕਲ ਦਿਵਸ, ਤੇ ਸਾਇਕਲ ਵਰਤੋਂ ਦੀ , ਅਹਮਿਅਤ ਦਰਸ਼ਾਊਣ ਲਈ, ਫਿਰੋਜਪੁਰ ਸ਼ਹਿਰ, ਛਾਉਨੀ ਵਿਖੇ, ਸਾਇਕਲ ਰੈਲੀ ਦਾ ਆਯੋਜਨ , ਪਾਰਕ, ਨਾਮਦੇਵ ਚੋਂਕ ਤੋਂ, ਕੀਤਾ ਗਿਆ, ਜਿਸ ਨੂੰ ਹਰੀ ਝੰਡੀ, ਡੀ ਆਈ ਜੀ, ਬੀ ਐਸ ਐਫ, ਫਿਰੋਜਪੁਰ ਰੇਂਜ, ਵੱਲੋਂ ਦਿੱਤੀ ਗਈ। ਸ਼ੀ੍ ਅਮਰਜੀਤ ਸਿੰਘ ਭੋੱਗਲ,ਪੈਡਲਰਜ ਕਲੱਬ ਵੱਲੋਂ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ। ਸ਼ੀ੍ ਦੇਵ ਰਾਜ ਖੁਲੱਰ, ਗਰੁੱਪ ਕੋਆਰਡੀਨੇਟਰ ਤੇ ਐਮ ਐਲ ਭਾਸਕਰ ਸੰਸਥਾ, ਦੇ ਚੇਅਰਮੈਨ, ਸ਼ੀ੍ ਗੌਰਵ ਸਾਗਰ ਭਾਸਕਰ ਜੀ ਵੱਲੋਂ, ਮੁੱਖ ਮਹਿਮਾਨ ਨੂੰ ਸਮਰਿਤੀ ਚਿੰਨ, ਭੇਟ ਕੀਤੇ ਗਏ। 72 ਸਾਇਕਲਿਸਟ ਇਸ ਦਾ ਹਿੱਸਾ ਬਣ, ਰੈਲੀ ਦੇ ਮਕਸੱਦ ਚ ਸਹਾਈ ਹੋਏ। ਸਾਇਕਲ ਰੈਲੀ ਦੀ ਸ਼ੁਰੂਆਤ ਚ, ਸਾਇਕਲ ਦੀ ਸਮਾਜ ਨੂੰ ਸ਼ਰੀਰਿਕ ਤੇ ਵਾਤਾਵਰਨ ਸੁਧਾਰ ਚ, ਮਹੱਤਵ ਦੀ ਚਰਚਾ ਕਰਦੇ, ਦਸਿੱਆ ਗਿਆ ਕਿ ਸੰਯੁਕਤ ਰਾਸ਼ਟਰ ਸੰਘ, ਵੱਲੋਂ ਸਾਇਕਲ ਦੀ ਮਹੱਤਾ ਸਵੀਕਾਰਦੇ ਹੋਏ, 2018 ਤੋਂ , 3, ਜੂਨ ਨੂੰ, ਸਾਇਕਲ ਦਿਵਸ, ਘੋਸ਼ਿਤ ਕੀਤਾ ਗਿਆ। ਜਿਥੇ ਲੋਕ ਆਪਨੇ ਪਧੱਰ ਤੇ ਸਾਇਕਲ ਵਰਤੋਂ ਨੂੰ ਪੋ੍ਤਸਾਹਿਤ ਕਰਨ ਤੇ ਤੰਦਰੁਸਤ ਚੋਗਿਰਦਾ ਸਿਰਜਨ ਦਾ, ਕੋਈ ਮੌਕਾ ਨਹੀ ਛੱਡਦੇ, ਅਫਸੋਸ ਕਿ , ਦੁੱਜੇ ਪਾਸੇ ,ਸਥਾਨੀਆ ਪ੍ਸ਼ਾਸਣ, ਪਾਰਕ ਦੇ ਮੁੱਖ ਗੇਟ ਦੇ ਸਾਹਮਣੇ ਹੀ ਕੂੜਾ ਡੰਪ ਬਨਾਈ ਬੈਠਾ ਹੈ ਜੋ ਤੰਦਰੁਸਤੀ ਤੇ ਸ਼ੁਧ ਵਾਤਾਵਰਨ ਦੀ ਮੁੱਖ ਰੁਕਾਵਟ ਹੈ, ਜਦਕਿ ਗਰੁੱਪ ਪਿਛਲੇ , 2 ਸਾਲ ਤੋ, ਇਸਨੂੰ ਹਟਾਉਣ ਦੀ ਮੰਗ ਕਰਦਾ ਆ ਰਿਹਾ ਹੈ। ਪਰ ਪ੍ਰਸ਼ਾਸਨ ਆਉਣ ਵਾਲੀਆਂ ਬਾਰਿਸ਼ਾਂ ਵਿੱਚ ਕਿਸੇ ਵੱਡੀ ਬਿਮਾਰੀ ਦੀ ਇੰਤਜ਼ਾਰ ਵਿੱਚ ਬੈਠਾ ਹੈ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

You May Like

advertisement