ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਬੀ ਐੱਸ ਐੱਫ ਦੇ ਜਵਾਨਾਂ ਲਈ ਵੱਡੀ ਰਾਹਤ ਸਮੱਗਰੀ ਭੇਜੀ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਬੀ ਐੱਸ ਐੱਫ ਦੇ ਜਵਾਨਾਂ ਲਈ ਵੱਡੀ ਰਾਹਤ ਸਮੱਗਰੀ ਭੇਜੀ।
ਡਾ. ਓਬਰਾਏ ਜੀ ਦੀ ਇਹ ਸੇਵਾ ਦਰਸਾਉਂਦੀ ਹੈ ਕਿ ਸੀਮਾ ਦੀ ਰਾਖੀ ਕਰਨ ਵਾਲੇ ਜਵਾਨਾਂ ਅਤੇ ਹੜ੍ਹ ਪੀੜਤ ਲੋਕਾਂ ਦੀ ਸਹਾਇਤਾ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ
(ਪੰਜਾਬ) ਫਿਰੋਜ਼ਪੁਰ,13 ਸਤੰਬਰ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ. ਪੀ. ਸਿੰਘ ਉਬਰਾਏ ਜੀ ਵੱਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਨਿਰੰਤਰ ਵੱਡੀ ਗਿਣਤੀ ਵਿੱਚ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ। ਡਾ. ਓਬਰਾਏ ਜੀ ਵੱਲੋਂ ਭੇਜੀ ਗਈ ਰਾਹਤ ਸਮੱਗਰੀ ਕੌਮੀ ਪ੍ਰਧਾਨ ਸ. ਜੱਸਾ ਸਿੰਘ ਸੰਧੂ ਜੀ ਦੀ ਅਗਵਾਈ ਵਿੱਚ ਬੀ ਐੱਸ ਐੱਫ ਦੀਆਂ ਫਿਰੋਜ਼ਪੁਰ ਸੈਕਟਰ ਦੀਆਂ ਦੋ ਬਟਾਲੀਅਨਾਂ ਤੱਕ ਪਹੁੰਚਾਈ ਗਈ। ਇਹ ਦੋਵੇਂ ਬਟਾਲੀਅਨਾਂ ਪਾਣੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਦੇ ਬਾਵਜੂਦ ਵੀ ਸਰਹੱਦੀ ਖੇਤਰ ਦੇ ਸਤਲੁਜ ਦਰਿਆ ਦੇ ਕੰਢੇ ਵਸਦੇ ਪਿੰਡਾਂ ਦੇ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ।
ਬੀ ਐੱਸ ਐੱਫ ਦੇ ਜਵਾਨਾਂ ਵੱਲੋਂ ਰਾਹਤ ਸਮਾਨ ਦੀ ਮੰਗ ਨੂੰ ਫੌਰੀ ਤੌਰ ‘ਤੇ ਪੂਰਾ ਕਰਦਿਆਂ ਡਾ. ਓਬਰਾਏ ਜੀ ਵੱਲੋਂ ਬੀ ਐੱਸ ਐੱਫ ਬਟਾਲੀਅਨ 155 ਅਤੇ ਬਟਾਲੀਅਨ 99 ਮਮਦੋਟ ਦੀਆਂ 24 ਤੋਂ ਵੱਧ ਚੌਕੀਆਂ ਲਈ ਲੋੜੀਂਦਾ ਸਮਾਨ ਦੋ ਟਰੱਕਾਂ ਰਾਹੀਂ ਭੇਜਿਆ ਗਿਆ। ਹੂਸੈਨੀਵਾਲਾ ਬਾਰਡਰ ‘ਤੇ ਦੋਨੋਂ ਬਟਾਲੀਅਨਾਂ ਦੇ ਕਮਾਂਡਰ ਸਾਹਿਬਾਨ ਨੂੰ ਟਰੱਸਟ ਵੱਲੋਂ ਵਿਸ਼ੇਸ਼ ਤੌਰ ਪਹੁੰਚੇ ਡਾ. ਕਮਲ ਬਾਗੀ ਜੀ ਵੱਲੋਂ ਆਪਣੇ ਕਰ-ਕਮਲਾਂ ਨਾਲ ਸਮਾਨ ਸਪੁਰਦ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ ਅਤੇ ਸਮੂਹ ਫਿਰੋਜ਼ਪੁਰ ਟੀਮ ਵੀ ਹਾਜ਼ਰ ਸੀ।
ਸਪੁਰਦ ਕੀਤੇ ਗਏ ਰਾਹਤ ਸਮਾਨ ਵਿੱਚ 04 ਕੁਇੰਟਲ ਬਲੀਚਿੰਗ ਪਾਊਡਰ, ਕਲੋਰੀਨ ਟੈਬਲਟ, ਕਾਰਬੋਲਿਕ ਐਸਿਡ, ਨਾਈਲੋਨ ਰੱਸੇ, ਪੀਣ ਵਾਲਾ ਪਾਣੀ, ਦਸਤਾਨੇ, ਡਰੈਸਿੰਗ ਮਟੀਰੀਅਲ ਅਤੇ ਪਲਾਸਟਿਕ ਡਰੱਮ ਵੱਡੀ ਗਿਣਤੀ ਵਿੱਚ ਸ਼ਾਮਲ ਸਨ।
ਇਸ ਮੌਕੇ ਸ਼੍ਰੀ ਐਸ. ਐਨ. ਗੋਸਵਾਮੀ (ਸੀ.ਓ., ਬਟਾਲੀਅਨ 155), ਵਿਸ਼ਾਲ ਵਰਮਾ (ਡਿਪਟੀ ਕਮਾਂਡੈਂਟ, ਬਟਾਲੀਅਨ 99 ਮਮਦੋਟ) ਅਤੇ ਮਹੇਸ਼ ਵਰਮਾ (ਕੰਪਨੀ ਕਮਾਂਡੈਂਟ, ਹੂਸੈਨੀਵਾਲਾ ਚੈੱਕ ਪੋਸਟ) ਨੇ ਡਾ. ਓਬਰਾਏ ਜੀ ਵੱਲੋਂ ਭੇਜੀ ਗਈ ਰਾਹਤ ਸਮੱਗਰੀ ਲਈ ਧੰਨਵਾਦ ਕੀਤਾ।
ਡਾ. ਸਤਿੰਦਰ ਸਿੰਘ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਫਿਰੋਜ਼ਪੁਰ ਵੱਲੋਂ ਡਾ. ਓਬਰਾਏ ਜੀ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ ਅਤੇ ਹੜ੍ਹ ਪੀੜਤਾਂ ਲਈ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਯੋਗਦਾਨ ਲਈ ਧੰਨਵਾਦ ਕੀਤਾ ਗਿਆ।
ਇਸ ਮੌਕੇ ਉਘੇ ਸਮਾਜ ਸੇਵੀ ਸ਼ਲਿੰਦਰ ਕੁਮਾਰ (ਫਿਰੋਜ਼ਪੁਰ ਫਾਊਂਡੇਸ਼ਨ), ਜ਼ਿਲ੍ਹਾ ਮੀਤ ਪ੍ਰਧਾਨ ਦਵਿੰਦਰ ਸਿੰਘ ਛਾਬੜਾ, ਤਲਵੰਡੀ ਇੰਚਾਰਜ ਮੈਡਮ ਜਸਪ੍ਰੀਤ ਕੌਰ,ਬਲਵਿੰਦਰ ਪਾਲ ਸ਼ਰਮਾ ਸਿਟੀ ਅਤੇ ਛਾਉਣੀ ਇੰਚਾਰਜ, ਤਲਵਿੰਦਰ ਕੌਰ ਇੰਚਾਰਜ ਸਿਟੀ ਅਤੇ ਛਾਉਣੀ ਇਸਤਰੀ ਵਿੰਗ , ਜ਼ਿਲ੍ਹਾ ਸਲਾਹਕਾਰ ਰਣਜੀਤ ਸਿੰਘ ਰਾਏ,ਜ਼ਿਲ੍ਹਾ ਸਲਾਹਕਾਰ ਬਲਵਿੰਦਰ ਕੌਰ ਲੋਹਕੇ, ਜਗਸੀਰ ਸਿੰਘ, ਰਣਧੀਰ ਜੋਸ਼ੀ ਹਾਜਰ ਸਨ। ਮਲਕੀਤ ਸਿੰਘ ਲੈਕਚਰਾਰ, ਸਰਬਜੀਤ ਸਿੰਘ ਭਾਵੜਾ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਮੈਂਬਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।