ਬੜੀ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਗਿਆ ਬਾਬਾ ਖੇਤਰਪਾਲ ਜੀ ਦਾ ਪਹਿਲਾ ਵਿਸ਼ਾਲ ਜਾਗਰਣ

ਬਾਬਾ ਅਸ਼ੋਕ ਕੁਮਾਰ ਜੀ ਜਲਾਲਾਬਾਦ ਵਾਲੇ ਮੁੱਖ ਮਹਿਮਾਨ ਦੇ ਤੌਰ ਤੇ ਪਧਾਰੇ
ਅਬੋਹਰ ਤੋਂ ਟੀ ਸੀਰੀਜ਼ ਕਲਾਕਾਰ ਗੁਰਬੰਸ ਰਾਹੀ ਨੇ ਸੁੰਦਰ ਸੁੰਦਰ ਬਾਬਾ ਜੀ ਦੇ ਭਜਨ ਗਾ ਕੇ ਸੰਗਤਾਂ ਨੂੰ ਨੱਚਣ ਲਈ ਮਜਬੂਰ ਕੀਤਾ
(ਪੰਜਾਬ)ਫਿਰੋਜ਼ਪੁਰ 01 ਜੂਨ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਬਜਰੰਗ ਧਾਮ ਮੰਦਿਰ ਫਿਰੋਜ਼ਪੁਰ ਸ਼ਹਿਰ ਵਿਖੇ ਬਾਬਾ ਖੇਤਰਪਾਲ ਜੀ ਦੀ ਮੂਰਤੀ ਸਥਾਪਨਾ ਕੀਤੀ ਗਈ। ਇਸ ਸੰਬੰਧ ਚ ਮੰਦਿਰ ਕਮੇਟੀ ਵਲੋਂ ਬੜੀ ਸ਼ਰਧਾ ਤੇ ਧੂਮਧਾਮ ਬਾਬਾ ਖੇਤਰਪਾਲ ਜੀ ਦਾ ਪਹਿਲਾ ਵਿਸ਼ਾਲ ਜਾਗਰਣ ਕਰਵਾਇਆ ਗਿਆ। ਜਾਗਰਣ ਦੀ ਸ਼ੁਰੂਆਤ ਮੰਦਿਰ ਕਮੇਟੀ ਵਲੋਂ ਪੂਜਾ ਕਰਵਾ ਕੇ ਕਰਵਾਈ ਗਈ। ਮੁੱਖ ਮਹਿਮਾਨ ਦੇ ਤੋਰ ਜਲਾਲਾਬਾਦ ਤੋ ਬਾਬਾ ਅਸ਼ੋਕ ਕੁਮਾਰ ਜੀ ਨੇ ਹਾਜਰੀ ਭਰੀ। ਇਸ ਜਾਗਰਣ ਚ ਦੂਰ ਦੁਰਾਡੇ ਤੋ ਆ ਕੇ ਸੰਗਤਾਂ ਨਤਮਸਤਕ ਹੋਈਆਂ ਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਪੂਰੀ ਰਾਤ ਬਾਬਾ ਜੀ ਦਾ ਖੁੱਲ੍ਹਾ ਭੰਡਾਰਾ ਚੱਲਿਆ। ਅਬੋਹਰ ਤੋ ਟੀ ਸੀਰੀਜ ਕਲਾਕਾਰ ਗੁਰਬੰਸ ਰਾਹੀ ਕਲਾਕਾਰ ਨੇ ਸੁੰਦਰ ਸੁੰਦਰ ਬਾਬਾ ਜੀ ਦੇ ਭਜਨ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਤੇ ਸੁੰਦਰ ਭਜਨਾਂ ਜਰੀਏ ਸੰਗਤਾਂ ਨੂੰ ਨੱਚਣ ਲਈ ਮਜਬੂਰ ਕੀਤਾ। ਦੁਰਗਾ ਭਜਨ ਮੰਡਲੀ ਬਾਜੀਦਪੁਰ ਤੇ ਬਾਜੀਦਪੁਰ ਮੰਦਿਰ ਕਮੇਟੀ ਵੱਲੋਂ ਜਾਗਰਣ ਹਾਜਰੀ ਲਗਵਾ ਕੇ ਚਾਰ ਚੰਨ ਲਗਾਏ ਗਏ। ਆਏ ਹੋਏ ਮੁੱਖ ਮਹਿਮਾਨਾਂ ਵਲੋਂ ਅਤੇ ਸਹਿਯੋਗ ਦੇਣ ਵਾਲੀਆਂ ਸੰਗਤਾਂ ਨੂੰ ਮੰਦਿਰ ਕਮੇਟੀ ਵਲੋ ਸਨਮਾਨ ਚਿੰਨ੍ਹ (ਸਿਰਪਾਉ)ਦੇ ਕੇ ਸਨਮਾਨ ਕੀਤਾ ਗਿਆ। ਮੰਦਿਰ ਕਮੇਟੀ ਤੇ ਚਰਨਜੀਤ ਭਜਨ ਮੰਡਲੀ ਵੱਲੋ ਆਈਆਂ ਹੋਈਆਂ ਸੰਗਤਾਂ ਦਾ ਸਵਾਗਤ ਕੀਤਾ ਗਿਆ।