ਭਾਰਤ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਦਫਤਰ ਨਗਰ ਕੌਂਸਲ ਫਿਰੋਜ਼ਪੁਰ ਵਿਖੇ ਕੀਤੀ ਗਈ ਮੌਕ ਡਰਿਲ

ਭਾਰਤ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਦਫਤਰ ਨਗਰ ਕੌਂਸਲ ਫਿਰੋਜ਼ਪੁਰ ਵਿਖੇ ਕੀਤੀ ਗਈ ਮੌਕ ਡਰਿਲ
(ਪੰਜਾਬ) ਫਿਰੋਜਪੁਰ 08 ਮਈ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਭਾਰਤ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਅਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਗਰ ਕੌਂਸਲ ਫਿਰੋਜਪੁਰ ਵਿਖੇ ਮੌਕ ਡਰਿਲ ਕੀਤੀ ਗਈ। ਜਿਸ ਦੀ ਅਗਵਾਈ ਕਮਲਪ੍ਰੀਤ ਸਿੰਘ ਢਿੱਲੋਂ ਕਮਾਂਡੈਂਟ ਪੰਜਾਬ ਹੋਮ ਗਾਰਡ, ਫਿਰੋਜਪੁਰ ਵੱਲੋਂ ਕੀਤੀ ਗਈ। ਇਸ ਮੌਕੇ ਡਰਿਲ ਵਿੱਚ ਸ਼੍ਰੀ ਰੁਪਿੰਦਰ ਸਿੰਘ ਫਿਰੋਜਪੁਰ, ਸ੍ਰੀ ਪਰਮਿੰਦਰ ਸਿੰਘ ਥਿੰਦ ਚੀਫ ਫਾਰਡਨ ਸਿਵਲ ਡਿਫੈਂਸ ਫਿਰੋਜਪੁਰ, ਸ਼੍ਰੀਮਤੀ ਪੂਨਮ ਭਟਨਾਗਰ ਕਾਰਜ ਕਾਰੀ ਸਾਧਕ ਅਫਸਰ, ਪ੍ਰਧਾਨ ਰਿੰਕੂ ਗਰੋਵਰ ਸਿਵਲ ਡਿਫੈਸ ਦੇ ਪੋਸਟ ਵਾਰਡਨ ਵੱਲੋਂ ਮੇਕ ਡਰਿਲ ਨੂੰ ਪੂਰਨ ਸਹਿਯੋਗ ਦਿੱਤਾ ਗਿਆ ਅਤੇ ਸਫਲ ਕੀਤਾ ਗਿਆ। ਸਫਲਤਾ ਦਾ ਸਿਹਰਾ ਲੋਕਾਂ ਨੂੰ ਜਾਗਰੂਕ ਕਰਨ ਹਿਤ ਸਮੁੱਚੀ ਰੈਸਕਿਊ ਟੀਮ ਰਵੀ ਵਿਜ ਅਨੀਸ਼ ਕੁਮਾਰ ਕੰਪਨੀ ਕਮਾਂਡਰ ਕੰਪਨੀ ਕਮਾਂਡਰ ਰਣਧੀਰ ਸਿੰਘ ਕਲਰਕ ਅਤੇ ਜਗਜੀਤ ਸਿੰਘ ਵਾਇਰਲੈਸ ਆਪਰੇਟਰ ਅਤੇ ਸਮੁੱਚੀ ਸਿਵਿਲ ਡਿਫੈਂਸ ਵੱਲੋਂ ਦਰਸਾਈ ਗਈ। ਫਸਟ ਏਡ ਟੀਮ ਵੱਲੋਂ ਜੰਗ ਦੌਰਾਨ ਫੱਟੜ ਹੋਏ ਲੋਕਾਂ ਨੂੰ ਕਿਵੇਂ ਫਸਟ ਏਡ ਦੇ ਕੇ ਬਚਾਇਆ ਜਾ ਸਕਦਾ ਹੈ। ਡਾਕਟਰ ਸ਼ਿਵਮ ਸਿੰਘਲਾ ਅਤੇ ਉਹਨਾਂ ਦੀ ਟੀਮ ਵੱਲੋਂ ਫਸਟ ਏਡ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਆਮ ਲੋਕਾਂ ਵੱਲੋਂ ਇਸ ਪਦਰਸਨੀ ਦੀ ਬਹੁਤ ਸਲਾਂਘਾ ਕੀਤੀ ਗਈ। ਰੈਸਕਿਊ ਟੀਮ ਸਵਾਰਨ ਸਿੰਘ ਬਖਸ਼ੀਸ਼ ਸਿੰਘ ਅਰੁਣ ਕੁਮਾਰ ਅਤੇ ਜਗਤਾਰ ਸਿੰਘ ਵੱਲੋਂ ਡੇਮੋ ਕਰਕੇ ਜਾਣਕਾਰੀ ਦਿੱਤੀ ਗਈ ਬੰਬ ਬਾਰੀ ਹੋਣ ਤੋਂ ਬਾਅਦ ਲੱਗੀ ਅੱਗ ਤੇ ਕਿਸ ਤਰ੍ਹਾਂ ਕਾਬੂ ਪਾਇਆ ਜਾਣਾ ਚਾਹੀਦਾ ਹੈ ਬਾਰੇ ਅਫਸਰ ਅਤੇ ਉਹਨਾਂ ਦੀ ਟੀਮ ਵੱਲੋਂ ਬਹੁਤ ਹੀ ਚੰਗਾ ਪ੍ਰਦਰਸ਼ਨ ਕੀਤਾ ਗਿਆ। ਜਿਸ ਦੀ ਦਰਸ਼ਕਾਂ ਵੱਲੋਂ ਖੂਬ ਸਲਾਹਗਾ ਕੀਤੀ ਗਈ।
ਸਟੇਜ ਦਾ ਸੰਚਾਲਨ ਪੋਸਟ ਵਾਰਡਨ ਹਰੀ ਰਾਮ ਖਿਦੜੀ ਵੱਲੋਂ ਨਿਭਾਇਆ ਗਿਆ ਅਤੇ ਮੋਕ ਡਰਿੱਲ ਅਤੇ ਬਲੈਕ ਆਊਟ ਵਿੱਚ ਹਾਜ਼ਰ ਫਿਰੋਜ਼ਪੁਰ ਸ਼ਹਿਰ ਨਿਵਾਸੀਆਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਕਮਾਂਡਡੈਂਟ ਕਮਲਪ੍ਰੀਤ ਸਿੰਘ ਢਿੱਲੋਂ ਵੱਲੋਂ ਉਹਨਾਂ ਦਾ ਧੰਨਵਾਦ ਵੀ ਕੀਤਾ ਗਿਆ।