Uncategorized
ਸੀਨੀਅਰ ਸਿਟੀਜਨ ਫੋਰਮ ਵੱਲੋਂ ਬਾਗ ਬਾਨ ਕੰਪਲੈਕਸ ਮਖੂ ਗੇਟ ਫਿਰੋਜਪੁਰ ਸ਼ਹਿਰ ਵਿੱਚ ਸ਼੍ਰੀ ਪ੍ਰਦੀਪ ਧਵਨ ਪ੍ਰਧਾਨ ਦੀ ਅਗਵਾਈ ਵਿੱਚ ਸੀਨੀਅਰ ਸਿਟੀਜਨ ਦਿਵਸ ਬੜੇ ਧੂਮ ਧਾਮ ਨਾਲ ਮਨਾਇਆ ਗਿਆ

(ਪੰਜਾਬ) ਫਿਰੋਜਪੁਰ 22 ਅਗਸਤ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਸੀਨੀਅਰ ਸਿਟੀਜਨ ਫੋਰਮ ਫਿਰੋਜ਼ਪੁਰ ਵਲੋਂ ਵਿਸ਼ਵ ਪੱਧਰ ਤੇ
ਬਾਗਬਾਨ ਕੰਪਲੈਕਸ ਮੱਖੂ ਗੇਟ ਦੇ ਬਾਹਰ ਫ਼ਿਰੋਜ਼ਪੁਰ ਸ਼ਹਿਰ ਵਿਖ਼ੇ ਸ਼੍ਰੀ ਪਰਦੀਪ ਧਵਨ ਦੀ ਅਗਵਾਈ ਵਿੱਚ ਸੀਨੀਅਰ ਸਿਟੀਜਨ ਦਿਵਸ ਦਾ ਸਮਾਗਮ ਕੀਤਾ ਗਿਆ। ਜਿਸ ਵਿੱਚ ਫੋਰਮ ਦੇ ਮੈਂਬਰਾਂ ਤੋਂ ਇਲਾਵਾ ਬਹੁਤ ਹੀ ਸਤਿਕਾਰ ਯੋਗ ਸੁਪਰ ਸੀਨੀਅਰ ਸਿਟੀਜਨ ਸ਼ਾਮਿਲ ਹੋਏ , ਇਸ ਸਮਾਗਮ ਵਿੱਚ ਫੋਰਮ ਵੱਲੋਂ ਸੁਪਰ ਸੀਨੀਅਰ ਸਿਟੀਜਨ ਸ਼੍ਰੀ ਤਿਲਕ ਰਾਜ ਏਰੀ, ਸ਼੍ਰੀ ਮਦਨ ਲਾਲ ਤਿਵਾੜੀ,,ਸ਼੍ਰੀ ਸ਼ਾਮ ਲਾਲ ਕੱਕੜ, ਸ਼੍ਰੀ ਐਸ ਪੀ ਖੇੜਾ, ਸ਼੍ਰੀ ਤਰਸੇਮ ਲਾਲ ਢੀਂਗਰਾ, ਸ਼੍ਰੀ ਵੇਦ ਪਰਕਾਸ਼ ਧਵਨ , ਸ਼੍ਰੀ ਰਜਿੰਦਰ ਢੀਂਗਰਾ, ਮਾਸਟਰ ਬਨਾਰਸੀ ਦਾਸ , ਪ੍ਰੋਫੈਸਰ ਸੀ ਐਲ ਅਰੋੜਾ , ਸ਼੍ਰੀ ਸੁਦੇਸ਼ ਵਰਮਾ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸ਼੍ਰੀ ਪਰਦੀਪ ਧਵਨ, ਪਰਵੇਸ਼ ਕੁਮਾਰ, ਲੱਕੀ , ਪ੍ਰੋਫੈਸਰ ਏ ਕੇ ਸੇਠੀ , ਅਸ਼ੋਕ ਕੱਕੜ, ਸੁਭਾਸ਼ ਚੌਧਰੀ, ਰਾਕੇਸ਼ ਸ਼ਰਮਾ, ਤਿਲਕ ਰਾਜ ਏਰੀ, ਹਰੀਸ਼ ਮੋਂਗਾ ਪਰਵੇਸ਼ ਧਵਨ, ਸੁਰਿੰਦਰ ਬੇਰੀ , ਪਰਦੀਪ ਰਾਣਾ, ਪ੍ਰੋਫੈਸਰ ਸੀ ਐਲ ਅਰੋੜਾ, ਸੁਦੇਸ਼ ਵਰਮਾ, ਆਦਿ ਨੇ ਵਿਸ਼ਵ ਸੀਨੀਅਰ ਸਿਟੀਜਨ ਦਿਵਸ ਸਬੰਧੀ ਚਾਨਣਾ ਪਾਇਆ ਅਤੇ ਰੰਗਾ ਰੰਗ ਸੱਭਿਆਚਾਰਕ ਗੀਤ ਸੰਗੀਤ ਪੇਸ਼ ਕਰਕੇ ਸਭ ਦਾ ਮਨੋਰੰਜਨ ਕੀਤਾ।
ਇਸ ਮੌਕੇ ਅਗਸਤ ਮਹੀਨੇ ਦੇ ਜਨਮ ਵਾਲੇ ਸ੍ਰੀ ਅਵਤਾਰ ਸਿੰਘ ਭੋਲਾ ਐਸਪੀ ਖੇੜਾ ਮਹਿੰਦਰ ਸਿੰਘ ਧਾਲੀਵਾਲ ਅਸ਼ੋਕ ਕਪਾਹੀ ਪ੍ਰਵੇਸ਼ ਕੁਮਾਰ ਓਮ ਪ੍ਰਕਾਸ਼ ਲੂਣਾ ਅਤੇ ਹੋਰ ਸਾਥੀਆਂ ਨੂੰ ਤੋਹਫੇ ਦੇ ਕੇ ਸਨਮਾਨਤ ਕੀਤਾ ਗਿਆ।
ਇਸ ਮੌਕੇ ਫ਼ਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਵਿੱਚ ਅਵਾਰਾ ਕੁੱਤਿਆਂ ਅਤੇ ਪਸ਼ੂਆਂ ਕਾਰਨ ਬੱਚਿਆਂ, ਬਜੁਰਗਾਂ ਅਤੇ ਆਮ ਲੋਕਾਂ ਨੂੰ ਆਵਾਜਾਈ ਸਮੇਂ ਆਉਂਦੀਆਂ ਸਮੱਸਿਆਵਾਂ ਅਤੇ ਦੁਰਘਟਨਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਪ੍ਰਸ਼ਾਸ਼ਨ ਤੋਂ ਇਸ ਸਮੱਸਿਆ ਦੇ ਹੱਲ ਦੀ ਮੰਗ ਕੀਤੀ।
ਇਸ ਮੌਕੇ ਸ਼੍ਰੀ ਰਾਜਬੀਰ ਸਿੰਘ, ਸਤੀਸ਼ ਪੂਰੀ, ਦੇਸ਼ ਬੰਧੂ ਤੁਲੀ, ਸੁਰਿੰਦਰ ਸਿੰਘ ਬਲਾਸੀ, ਡਾ: ਸੁਰਿੰਦਰ ਸਿੰਘ ਕਪੂਰ, ਪ੍ਰੋਫੈਸਰ ਜੀ ਐਸ ਮਿੱਤਲ, ਬਲਦੇਵ ਸਚਦੇਵਾ, ਸੁਭਾਸ਼ ਡੋਡਾ, ਸ਼੍ਰੀ ਅਸ਼ੋਕ ਕੁਮਾਰ ਗੁਪਤਾ , ਗਤਿੰਦਰ ਕਮਲ ਯੋਗਿੰਦਰ ਕੱਕੜ , ਸ਼ਾਮ ਲਾਲ ਗੱਖੜ , ਚਰਨਜੀਤ ਮਹਾਜਨ , ਪ੍ਰੇਮ ਚੰਦ , ਪ੍ਰੇਮ ਨਾਥ ਰਸੀਆ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹੋਰ ਸ਼ਖਸ਼ੀਅਤਾਂ ਵੀ ਹਾਜਰ ਸਨ।