Uncategorized
ਸੀਲ ਲਿਮਟਿਡ ਹਕੂਮਤ ਸਿੰਘ ਵਾਲਾ ਪਾਵਰ ਪਲਾਂਟ ਵਿੱਚ ਕੈਂਪ ਦਾ ਕੀਤਾ ਗਿਆ ਆਯੋਜਨ

(ਪੰਜਾਬ) ਫਿਰੋਜ਼ਪੁਰ 23 ਜੁਲਾਈ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਸੀਲ ਲਿਮਿਟਡ ਹਕੂਮਤ ਸਿੰਘ ਵਾਲਾ ਪਾਵਰ ਪਲਾਟ ਵਿੱਚ ਕੈਂਪ ਆਯੋਜਿਤ ਕੀਤਾ ਗਿਆ। ਜਿਸ ਵਿੱਚ ਪ੍ਰਧਾਨ ਮੰਤਰੀ ਈ ਐਲ ਆਈ ਯੋਜਨਾ ਜੋ ਕਿ ਪੂਰੇ ਦੇਸ਼ ਵਿੱਚ 1 ਅਗਸਤ 2025 ਨੂੰ ਸ਼ੁਰੂ ਹੋਣ ਜਾ ਰਹੀ ਹੈ ਦੇ ਸੰਬੰਧ ਵਿੱਚ ਸੈਮੀਨਰ ਸ਼੍ਰੀ ਸੁਮੇਕ ਮੀਨਾ ਅਸਿਸਟੈਂਟ ਪ੍ਰੋਵੀਡੈਂਟ ਫੰਡ ਕਮਿਸ਼ਨਰ ਅਤੇ ਮੈਡਮ ਸ਼੍ਰੀਮਤੀ ਕਮਲਜੀਤ ਕੌਰ ਇਨਫੋਰਸਮੈਂਟ ਅਫਸਰ ਦੁਆਰਾ ਆਯੋਜਿਤ ਕੀਤਾ ਗਿਆ। ਜਿਸ ਵਿੱਚ ਉਹਨਾ ਨੇ ਦੇਸ਼ ਭਰ ਵਿੱਚ ਚਲਾਈ ਜਾ ਰਹੀ ਸਕੀਮ ਦੇ ਸਬੰਧ ਵਿੱਚ ਹੋਣ ਵਾਲੇ ਕਰਮਚਾਰਿਆਂ ਤੇ ਉਦਯੋਗਪਤਿਆਂ ਨੂੰ ਹੋਣ ਵਾਲੇ ਲਾਭ ਦੇ ਬਾਰੇ ਵਿੱਚ ਸੰਖੇਪ ਨਾਲ ਦੱਸਿਆ । ਇਸ ਸਕੀਮ ਦਾ ਲਾਭ ਮੈਨੂੰਫੈਕਚਰਿੰਗ ਇੰਡਸਟਰੀਜ ਨੂੰ 4 ਸਾਲ ਤੱਕ ਅਤੇ ਨਾਨ ਮੈਨਫੈਕਚਰਿੰਗ ਇੰਡਸਟਰੀ ਨੂੰ 2 ਸਾਲ ਤੱਕ ਰਹੇਗਾ । ਇਸ ਯੋਜਨਾ ਦੀ ਰਜਿਸਟਰੇਸ਼ਨ 1 ਅਗਸਤ 2025 ਤੋ ਸ਼ੁਰੂ ਹੋ ਕੇ 31 ਜੁਲਾਈ 2027 ਤੱਕ ਰਹੇਗੀ।
ਇਹ ਜਾਣਕਾਰੀ ਐਚ ਆਰ ਐਡਮਿਨ ਅਮਿਤ ਖਿੰਦੜੀ ਅਤੇ ਪਲਾਂਟ ਹੈਡ ਅਸ਼ਵਨੀ ਮਹਿਤਾ ਵੱਲੋਂ ਦਿੱਤੀ ਗਈ। ਇਸ ਯੋਜਨਾ ਵਿੱਚ ਉਹਨਾਂ ਨੇ ਦੱਸਿਆ ਕਿ 1 ਲੱਖ ਰੁਪਏ ਤੱਕ ਸੈਲਰੀ ਲੈਣ ਵਾਲੇ ਕਰਮਚਾਰੀ ਵੀ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ। ਇਸ ਯੋਜਨਾ ਦੇ ਤਹਿਤ ਨਵੇ ਰਜਿਸਟਰ ਕਰਮਚਾਰੀ ਨੂੰ 1 ਸਾਲ ਲਗਾਤਾਰ ਕੰਮ ਕਰਨ ਤੇ 2 ਕਿਸ਼ਤਾ ਵਿੱਚ 15000 ਰੁਪਏ ਤੱਕ ਦਾ ਸੈਲਰੀ ਦੇ ਨਾਲ ਨਾਲ ਵਾਧੂ ਲਾਭ ਸਰਕਾਰ ਵੱਲੋ ਦਿੱਤਾ ਜਾਵੇਗਾ । ਇਸ ਯੋਜਨਾ ਦਾ ਵਿੱਚ ਲਾਭ ਦੇਣ ਲਈ ਕੇਂਦਰ ਸਰਕਾਰ ਨੇ ਲਗਭਗ 1 ਲੱਖ ਕਰੋੜ ਰੁਪਏ ਦੀ ਰਾਸ਼ੀ ਬਜਟ ਵਿੱਚ ਨਿਰਧਾਰਿਤ ਕੀਤੀ ਹੈ। ਜਿਸ ਨਾਲ 3.50 ਕਰੌੜ ਦੇ ਲਗਭਗ ਨਵੇ ਕਰਮਚਾਰਿਆਂ ਨੂੰ ਨੋਕਰੀਆਂ ਦਾ ਲਾਭ ਮਿਲ ਸਕੇਗਾ।