ਸੇਵਾ ਭਾਰਤੀ ਵੱਲੋਂ ਮਨੁੱਖੀ ਜਾਂਚ ਦਾ ਫਰੀ ਚੈਕ ਅਪ ਕੈਂਪ ਲਗਾਇਆ ਗਿਆ:ਤਰਲੋਚਨ ਚੋਪੜਾ ਪ੍ਰਧਾਨ

(ਪੰਜਾਬ) ਫਿਰੋਜਪੁਰ 31 ਜੁਲਾਈ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਸੇਵਾ ਭਾਰਤੀ ਫ਼ਿਰੋਜ਼ਪੁਰ ਸ਼ਹਿਰ ਇਕਾਈ ਵੱਲੋਂ ਹਾਰਮਨੀ ਆਯੁਰੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸਹਿਯੋਗ ਨਾਲ ਪਾਰਕ ਟਾਊਨ ਹਾਲ ਨੇੜੇ ਨਗਰ ਪਾਲਿਕਾ ਦਫਤਰ ਫਿਰੋਜਪੁਰ ਸ਼ਹਿਰ ਫਰੀ ਚੈਕ ਅੱਪ ਕੈਂਪ ਲਗਾਇਆ ਗਿਆ। ਜਿਸ ਵਿੱਚ ਮਰੀਜ਼ਾਂ ਦੇ ਸੂਗਰ , ਬਲੱਡ ਪ੍ਰੈਸ਼ਰ, ਨੱਕ ਕੰਨ ਤੇ ਗਲੇ ਦੇ ਰੋਗਾਂ ਦਾ ਚੈਕ ਅਪ ਕੀਤਾ ਗਿਆ। ਇਹ ਕੈਂਪ ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਵੱਲੋਂ ਮੈਡੀਕਲ ਸੁਪਰਡੈਂਟ ਡਾਕਟਰ ਪ੍ਰਵੀਨ ਗੋਇਲ ਨੱਕ ਤੇ ਗਲੇ ਦੇ ਸਪੈਸ਼ਲਿਸਟ ਡਾਕਟਰ ਲਖਵਿੰਦਰ ਸਿੰਘ ਅਤੇ ਵਿਦਿਆਰਥੀ ਡਾਕਟਰ ਸਾਰਾ ਚੋਪੜਾ, ਤਜਿੰਦਰ ਸਿੰਘ, ਸੌਰਵ, ਆਯੁਸ਼, ਮਿੱਠੂ ਗੁਪਤਾ, ਸਮੀਰ ਗੁਪਤਾ ਐਡਮਨਸਟੈਟਰ ਸੌਰਵ ਚੋਪੜਾ ਵੱਲੋਂ ਮਰੀਜ਼ਾਂ ਦਾ ਚੈੱਕ ਅਪ ਕੀਤਾ ਗਿਆ। ਸੇਵਾ ਭਾਰਤੀ ਵੱਲੋਂ ਸ੍ਰੀ ਪ੍ਰਵੇਸ਼ ਸਿਡਾਣਾ ਉਪ ਪ੍ਰਧਾਨ , ਸ੍ਰੀ ਮੁਕੇਸ਼ ਗੋਇਲ , ਸ੍ਰੀ ਮਹਿੰਦਰ ਬਜਾਜ ਸ੍ਰੀ ਰਾਕੇਸ਼ ਪਾਠਕ ਡਾਇਰੈਕਟਰ ਪੰਜਾਬ ਕਾਲਜ ਆਫ ਫਾਰਮੇਸੀ ਸਾਈਆਂ ਵਾਲਾ, ਫ਼ਿਰੋਜ਼ਪੂਰ ਸ੍ਰੀ ਸੁਰਿੰਦਰ ਕੁਮਾਰ ਨੇ ਕੈਂਪ ਨੂੰ ਸੁਚੱਜੇ ਢੰਗ ਨਾਲ ਕਰਨ ਵਿੱਚ ਸਹਿਯੋਗ ਕੀਤਾ। ਸ੍ਰੀ ਧਰਮਪਾਲ ਬੰਸਲ ਚੇਅਰਮੈਨ ਸੇਵਾ ਭਾਰਤੀ ਸਪੈਸ਼ਲ ਇਸ ਮੌਕੇ ਤੇ ਪਹੁੰਚੇ। ਇੰਜੀਨੀਅਰ ਤਰਲੋਚਨ ਚੋਪੜਾ ਨੇ ਮੈਂਬਰ ਸਾਹਿਬਾਨ ਤੇ ਡਾਕਟਰ ਸਾਹਿਬਾਨ ਦਾ ਸਫਲ ਕੈਂਪ ਲਗਾਉਣ ਲਈ ਤੇ ਸਹਿਯੋਗ ਕਰਨ ਲਈ ਧੰਨਵਾਦ ਕੀਤਾ।