ਸ੍ਰੀ ਧਰਮਪਾਲ ਬਾਂਸਲ, ਚੇਅਰਮੈਨ, ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ (ਸੋਢੇ ਵਾਲਾ) ਫਿਰੋਜਪੁਰ ਵੱਲੋਂ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਫਲਦਾਰ ਅਤੇ ਫੁੱਲਦਾਰ ਪੌਦੇ, ਸਮਰੱਥ ਗਊਸ਼ਾਲਾ ਝੋਕ ਰੋਡ, ਫਿਰੋਜਪੁਰ ਵਿਖੇ ਲਗਵਾਏ ਗਏ

ਸ੍ਰੀ ਧਰਮਪਾਲ ਬਾਂਸਲ, ਚੇਅਰਮੈਨ, ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ (ਸੋਢੇ ਵਾਲਾ) ਫਿਰੋਜਪੁਰ ਵੱਲੋਂ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਫਲਦਾਰ ਅਤੇ ਫੁੱਲਦਾਰ ਪੌਦੇ, ਸਮਰੱਥ ਗਊਸ਼ਾਲਾ ਝੋਕ ਰੋਡ, ਫਿਰੋਜਪੁਰ ਵਿਖੇ ਲਗਵਾਏ ਗਏ।
(ਪੰਜਾਬ) ਫਿਰੋਜਪੁਰ 07 ਜੁਲਾਈ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਸ਼੍ਰੀ ਧਰਮਪਾਲ ਬਾਂਸਲ (ਸੰਸਥਾਪਕ ਭਗਤੀ ਭਜਨ ਗਰੁੱਪ, ਚੈਅਰਮੈਨ ਹਾਰਮਨੀ ਆਯੂਰਵੈਦਿਕ ਮੈਡੀਕਲ ਕਾਲਜ ਅਤੇ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਡੇਵਾਲਾ ਫਿਰੋਜਪੁਰ) ਵੱਲੋ ਸਮਰੱਥ ਗਉਸ਼ਾਲਾ ਝੋਕ ਰੋਡ ਫਿਰੋਜਪੁਰ ਵਿਖੇ ਪੌਦੇ ਲਗਵਾਏ ਗਏ ਆਪਣੇ ਵੱਲੋ ਕਈ ਸਾਲਾ ਤੋ ਵਾਤਾਵਰਣ ਨੂੰ ਸੰਭਾਲਣ ਲਈ ਚਲਾਏ ਜਾ ਰਹੇ ਮਿਸ਼ਨ ਤਹਿਤ ਵੱਖ ਵੱਖ ਪੌਦੇ ਜਿਵੇ ਕਿ ਫਲਦਾਰ, ਫੁੱਲਦਾਰ, ਪੁਰਾਣੇ ਦਰਖਤ ਪਿੱਪਲ, ਬੋਹੜ ਅਤੇ ਨਿੰਮ ਆਦਿ ਲਗਵਾਏ ਗਏ। ਬਾਂਸਲ ਜੀ ਵੱਲੋ ਸਾਰਿਆ ਨੂੰ ਵੱਧ ਤੋ ਵੱਧ ਰੁੱਖ ਲਗਾਉਣ ਦੀ ਅਪੀਲ ਕੀਤੀ ਗਈ ਤਾ ਜੋ ਦਿਨੋ ਦਿਨ ਖਰਾਬ ਹੋ ਰਹੇ ਵਾਤਾਵਰਣ ਨੂੰ ਬਚਾਇਆ ਜਾ ਸਕੇ ਜਿਵੇ ਕਿ ਸਾਨੂੰ ਪਤਾ ਹੈ ਕਿ ਦਿਨੋ ਦਿਨ ਤਾਪਮਾਨ ਵੱਧ ਰਿਹਾ ਹੈ ਜੋ ਕਿ ਅੱਗੇ ਜਾ ਕੇ ਸਾਡੀ ਸਿਹਤ ਲਈ ਖਤਰਨਾਕ ਹੋ ਸਕਦਾ ਹੈ। ਅੱਜ ਜੇਕਰ ਅਸੀ ਆਪਣਾ ਵਾਤਾਵਰਣ ਸੰਭਾਲ ਲਵਾਂਗੇ ਤਾ ਸਾਡੀ ਆਉਣ ਵਾਲੀ ਪੀੜੀ ਰੋਗਾ ਤੋ ਬਚ ਸਕੇਗੀ ਕਿਉਕਿ ਤੰਦਰੁੱਸਤੀ ਹੀ ਜਿੰਦਗੀ ਦੀ ਸਭ ਤੋ ਵੱਡੀ ਪੂੰਜੀ ਹੈ। ਇਸ ਲਈ ਸਾਨੂੰ ਵੱਧ ਤੋ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਰੁੱਖ ਮਨੁੱਖ ਲਈ ਕੁਦਰਤ ਦੀ ਵੱਡਮੁੱਲੀ ਦਾਤ ਹਨ। ਪਸ਼ੂ-ਪੰਛੀਆ ਨੂੰ ਵੀ ਸੁਰੱਖਿਅਤ ਰੱਖਦੇ ਹਨ ਸਾਨੂੰ ਸਭ ਨੂੰ ਛਾਂ ਅਤੇ ਫਲ ਦਿੰਦੇ ਹਨ।
“ਰੁੱਖ ਲਗਾਉ ਵਾਤਾਵਰਣ ਨੂੰ ਸ਼ੁੱਧ ਬਣਾਉ”
ਰੁੱਖ ਬਰਸਾਤ ਲਿਆਉਣ ਵਿੱਚ ਮਦਦ ਕਰਦੇ ਹਨ ਅਤੇ ਸਾਡੇ ਆਲੇ- ਦੁਆਲੇ ਨੂੰ ਹਰਿਆ – ਭਰਿਆ ਰੱਖਦੇ ਹਨ।ਸਾਰਿਆ ਵੱਲੋ ਅੱਗੇ ਤੋ ਵੀ ਰੁੱਖ ਲਗਾਉਣ ਦੇ ਇਸ ਮਿਸ਼ਨ ਨੂੰ ਜਾਰੀ ਰੱਖਣ ਦਾ ਟੀਚਾ ਮਿਥਿਆ ਗਿਆ। ਇਸ ਮੌਕੇ ਸਮਰੱਥ ਗਉਸ਼ਾਲਾ ਸੰਚਾਲਕ ਮਨਦੀਪ ਸਿੰਘ, ਹਰਜਿੰਦਰ ਸਿੰਘ ਸੋਢੀ, ਜਸਵਿੰਦਰ ਸਿੰਘ ਸੰਧੂ, ਸ਼ਿਵਰਾਮ (ਸਮਾਜਸੇਵੀ), ਨਿਸ਼ਾਨ ਸਿੰਘ, ਪ੍ਰਤਾਪ ਸਿੰਘ, ਹਰਦੇਵ ਸਿੰਘ ਅਤੇ ਸੋਨੂੰ ਆਦਿ ਸ਼ਾਮਿਲ ਹੋਏ।