ਸ੍ਰੀ ਸਨਾਤਨ ਧਰਮ ਯੁਵਕ ਸਭਾ ਮੰਦਰ, ਨਮਕ ਮੰਡੀ, ਫਿਰੋਜਪੁਰ ਦੇ ਪ੍ਰਧਾਨ ਅਤੇ ਮੈਂਬਰਾਂ ਵੱਲੋਂ ਭਗਤੀ ਭਜਨ ਗਰੁੱਪ ਦੇ ਸੰਸਥਾਪਕ ਸ੍ਰੀ ਧਰਮਪਾਲ ਬਾਂਸਲ ਅਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਭਜਨ ਸੰਧਿਆ ਦਾ ਕਰਵਾਇਆ ਗਿਆ ਪ੍ਰੋਗਰਾਮ

(ਪੰਜਾਬ) ਫਿਰੋਜ਼ਪੁਰ 02 ਜੁਲਾਈ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਸ਼੍ਰੀ ਸਨਾਤਨ ਧਰਮ ਯੁਵਕ ਸਭਾ ਮੰਦਿਰ ਨਮਕ ਮੰਡੀ ਫਿਰੋਜਪੁਰ ਵਿਖੇ ਮੰਦਿਰ ਦੇ ਪ੍ਰਧਾਨ ਪਰਮਜੀਤ ਅਬਰੋਲ ਅਤੇ ਪੂਰੀ ਕਮੇਟੀ ਵੱਲੋ ਭਗਤੀ ਭਜਨ ਗਰੁੱਪ ਦੇ ਸੰਸਥਾਪਕ ਸ਼੍ਰੀ ਧਰਮਪਾਲ ਬਾਂਸਲ (ਚੈਅਰਮੈਨ ਹਾਰਮਨੀ ਆਯੂਰਵੈਦਿਕ ਮੈਡੀਕਲ ਕਾਲਜ ਅਤੇ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਡੇਵਾਲਾ ਫਿਰੋਜਪੁਰ) ਵੱਲੋ ਇੱਕ ਭਜਨ ਸੰਧਿਆ ਦਾ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਗਣੇਸ਼ ਵੰਦਨਾ ਨਾਲ ਕੀਤੀ ਗਈ ਅਤੇ ਹਨੂਮਾਨ ਚਾਲਿਸਾ ਦੇ ਪਾਠ ਕੀਤੇ ਗਏ ਇਸ ਤੋ ਉਪਰੰਤ ਪਰਮਜੀਤ ਅਬਰੋਲ ਅਤੇ ਉਹਨਾ ਦੇ ਸਾਥੀ ਰਿੰਕੂ ਮਹਿਤਾ, ਤੁਰਨ ਚੋਪੜਾ, ਅਜੈ ਬਜਾਜ, ਪਿੰਟਾ ਵਲੋ ਧਰਮਪਾਲ ਬਾਂਸਲ ਜੀ ਨੂੰ ਮਾਤਾ ਦੀ ਚੁੰਨਰੀ ਪਾ ਕੇ ਸਨਮਾਨਿਤ ਕੀਤਾ ਗਿਆ। ਹਨੂਮਾਨ ਜੀ ਦੇ ਭਜਨ ਗਾਏ ਗਏ। ਸ਼੍ਰੀ ਸਨਾਤਨ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਪ੍ਰੋਗਰਾਮ ਨੂੰ ਅੱਗੇ ਵਧਾਉਦੇ ਹੋਏ ਵੱਧ ਤੋ ਵੱਧ ਲੋਕਾ ਨੂੰ ਇਸ ਧਰਮ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ। ਸ਼੍ਰੀ ਧਰਮਪਾਲ ਬਾਂਸਲ ਵੱਲੋ ਸੱਤਸੰਗ ਦੀ ਮਹਤੱਤਾ ਬਾਰੇ ਦੱਸਿਆ ਗਿਆ “ਕਲਯੁੱਗ ਕੇਵਲ ਹਰੀ ਕੀਰਤਨ ਸੋ ਨਿਸ਼ਚੈ ਹੋ ਕਲਿਆਣ” ਸੱਤਸੰਗ ਦਾ ਮਤਲਬ ਇੱਕ ਅਜਿਹੇ ਆਚਰਨ ਦੀ ਤਿਆਰੀ ਹੈ ਜਿਸ ਵਿੱਚ ਇਮਾਨਦਾਰੀ, ਨਿਸ਼ਟਾ, ਮਿਹਨਤ, ਪਰਿਵਾਰ, ਸਫਲਤਾ ਅਤੇ ਰਾਸ਼ਟਰ ਸਭ ਕੁੱਝ ਸਮਾਇਆ ਹੋਵੇ। ਸੱਤਸੰਗ ਕੀਰਤਨ ਵਿੱਚ ਆਉਣ ਨਾਲ ਮਨ ਸ਼ਾਤ ਰਹਿਣ ਲੱਗਦਾ ਹੈ, ਸੋਚ ਬਦਲਣ ਲੱਗਦੀ ਹੈ ਅਸੀ ਹਨੇਰੇ ਤੋ ਚਾਨਣ ਵੱਲ ਜਾਣਾ ਸ਼ੁਰੂ ਕਰਦੇ ਹਾਂ ਅਤੇ ਸਾਨੂੰ ਸਾਰੇ ਆਪਣੇ ਲੱਗਣ ਲੱਗਦੇ ਹਨ । ਇਸ ਮੌਕੇ ਤੇ ਸ਼੍ਰੀ ਧਰਮਪਾਲ ਬਾਂਸਲ ਵੱਲੋ “ਧੀਰੇ ਧੀਰੇ ਮੋੜ ਇਸ ਮਨ ਕੋ”, “ਜਰਾ ਸਾਮਣੇ ਤੋ ਆਉ ਸ਼ੇਰਾ ਵਾਲਿਉ” ਅਤੇ “ਯੇ ਪ੍ਰੇਮ ਸਦਾ ਭਰਪੂਰ ਰਹੇ ਹਨੂਮਾਨ ਤੁਮਾਰੇ ਚਰਨੋ ਮੇ”, ਆਦਿ ਭਜਨ ਗਾਇਨ ਕੀਤੇ ਗਏ ਜਿਸ ਵਿੱਚ ਮਿਊਜਿਕ ਡਾਇਰੈਕਟਰ ਗੋਰਵ ਅਨਮੋਲ ਵੱਲੋ ਆਪਣੀ ਪੂਰੀ ਟੀਮ ਨਾਲ ਮਿਊਜਿਕ ਦਿੱਤਾ ਗਿਆ ।ਇਸ ਮੌਕੇ ਮੁਕੇਸ਼ ਗੋਇਲ, ਅਸ਼ੋਕ ਗਰਗ, ਰਾਕੇਸ਼ ਪਾਠਕ, ਮਹਿੰਦਰ ਬਜਾਜ, ਅਸ਼ੋਕ ਕੱਕੜ, ਕੈਲਾਸ਼ ਸ਼ਰਮਾ, ਤਰਲੋਚਨ ਚੋਪੜਾ ਆਦਿ ਸਾਰੇ ਮੈਂਬਰਾ ਵੱਲੋ ਮਾਤਾ ਰਾਣੀ ਦਾ ਸਰੂਪ ਦੇ ਕੇ ਉਹਨਾਂ ਦਾ ਧੰਨਵਾਦ ਕੀਤਾ ਗਿਆ।