ਸਵੱਛ ਭਾਰਤ ਕੋਟਕਪੂਰਾ ਟੀਮ ਵਲੋਂ ਸਵੱਛਤਾ ਸਰਵੇਖਣ 2022 ਲਈ ਸ਼ਹਿਰ ਵਿਚ ਬੈਨਰ ਲਗਾ ਕੇ ਚਲਾਈ ਜਾਗਰੂਕਤਾ ਮੁਹਿੰਮ

ਫਰੀਦਕੋਟ/ਕੋਟਕਪੂਰਾ : 24 ਜਨਵਰੀ [ ਉਦੇ ਰੰਦੇਵ ਵਿਸ਼ੇਸ਼ ਸੰਵਾਦਦਾਤਾ]:=
ਅੱਜ ਨਗਰ ਕੌਂਸਲ ਕੋਟਕਪੂਰਾ ਦੇ ਕਾਰਜ ਸਾਧਕ ਅਫ਼ਸਰ ਸ੍ਰੀ ਅੰਮ੍ਰਿਤ ਲਾਲ, ਪ੍ਰਧਾਨ ਭੁਪਿੰਦਰ ਸਿੰਘ ਸੱਗੂ,ਐਮ ਹੈ ਅਨਿਲ ਸ਼ਰਮਾ,ਜੇ ਇਸ ਮੁਹੰਮਦ ਸਲੀਮ,ਸੈਨਟਰੀ ਇੰਸਪੈਕਟਰ ਪ੍ਰੇਮ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਵੱਛ ਭਾਰਤ ਮੁਹਿੰਮ ਕੋਟਕਪੂਰਾ ਟੀਮ ਵਲੋਂ ਸ਼ੱਵਛਤਤਾ ਸਰਵੇਖਣ 2022 ਦੇ ਸਬੰਧ ਵਿੱਚ ਸ਼ਹਿਰ ਦੇ ਵੱਖ-ਵੱਖ ਚੌਰਾਹਿਆਂ ਵਿਚ ਬੈਨਰ ਲਗਵਾਏ ਗਏ। ਇਸ ਮੌਕੇ ਤੇ ਨਗਰ ਕੌਂਸਲ ਦੇ ਅਧਿਕਾਰੀ ਸੈਨਟਰੀ ਇੰਸਪੈਕਟਰ ਸ਼੍ਰੀ ਪ੍ਰੇਮ ਚੰਦ, ਸੈਨਟਰੀ ਕਲਰਕ ਸ਼੍ਰੀ ਅਮਨ ਸ਼ਰਮਾ,ਸ਼ਵਛ ਭਾਰਤ ਮਿਸ਼ਨ ਦੇ ਬ੍ਰਾਂਡ ਅੰਬੈਸਡਰ ਸ੍ਰੀ ਉਦੈ ਰੰਦੇਵ, ਸੀ ਐਫ ਤਜਿੰਦਰ ਕੌਰ ਅਤੇ ਮੇਟੀਵੇਟਰ ਹਾਜ਼ਰ ਸਨ। ਸੈਨਟਰੀ ਇੰਸਪੈਕਟਰ ਸ਼੍ਰੀ ਪ੍ਰੇਮ ਚੰਦ ਨੇ ਦੱਸਿਆ ਕਿ ਸ਼ੱਵਛਤਤਾ ਸਰਵੇਖਣ 2022 ਸ਼ੁਰੂ ਹੋ ਚੁੱਕਾ ਹੈ। ਪੀ ਐਮ ਡੀ ਸੀ ਵਲੋਂ ਮਿਲੀਆਂ ਹਦਾਇਤਾਂ ਅਨੁਸਾਰ ਸ਼ਹਿਰ ਦੇ ਵੱਖ-ਵੱਖ ਚੌਰਾਹਿਆਂ ਨੂੰ ਏਕਮ ਚੌਰਾਹੇ ਵਜੋਂ ਪਛਾਣ ਕਰਕੇ ਉਨ੍ਹਾਂ ਤੇ ਬੈਨਰ ਲਗਵਾਏ ਗਏ ਹਨ ਅਤੇ ਲੋਕਾਂ ਨੂੰ ਸ਼ੱਵਛਤਤਾ ਸਰਵੇਖਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਮੌਕੇ ਅਮਨ ਸ਼ਰਮਾ ਜੀ ਨੇ ਦੱਸਿਆ ਕਿ ਲੋਕਾਂ ਨੂੰ ਸ਼ੱਵਛਤਤਾ ਸਰਵੇਖਣ 2022 ਬਾਰੇ ਜਾਗਰੂਕ ਕਰਨ ਲਈ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਬੈਨਰ ਲਗਵਾਏ ਜਾ ਰਹੇ ਹਨ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਸ਼ੱਵਛਤਾ ਸਰਵੇਖਣ ਵਿੱਚ ਹਿੱਸਾ ਲੈਣ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

ਪੰਜਾਬ ਵਿਧਾਨ ਸਭਾ ਚੋਣਾਂ 2022 -ਨਾਮਜ਼ਦਗੀਆਂ ਭਰਨ ਦੀ ਸ਼ੁਰੂਆਤ 25 ਜਨਵਰੀ ਤੋਂ, ਜ਼ਿਲ੍ਹਾ ਮੋਗਾ ਵਿੱਚ ਪ੍ਰਬੰਧ ਮੁਕੰਮਲ

Mon Jan 24 , 2022
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਨਾਮਜ਼ਦਗੀਆਂ ਭਰਨ ਸਬੰਧੀ ਵੇਰਵਾ ਅਤੇ ਹਦਾਇਤਾਂ ਜਾਰੀ ਆਫਲਾਈਨ ਵੀ ਭਰੇ ਜਾ ਸਕਣਗੇ ਨਾਮਜ਼ਦਗੀ ਪੱਤਰਮੋਗਾ, 24 ਜਨਵਰੀ (ਸੰਦੀਪ ਸ਼ਰਮਾ) – ਮਿਤੀ 20 ਫਰਵਰੀ, 2022 ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਅਮਲ ਮਿਤੀ 25 ਜਨਵਰੀ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਸਬੰਧੀ […]

You May Like

Breaking News

advertisement