300 ਯੂਨਿਟ ਮੁਫਤ ਬਿਜਲੀ ਸਭ ਨੂੰ ਮਿਲੇ : ਸੰਜੀਵ ਬਠੱਲਾ

ਮੋਗਾ : 05 ਅਕਤੂਬਰ [ਕੈਪਟਨ ਸੁਭਾਸ਼ ਚੰਦਰ ਸ਼ਰਮਾ] := ਮੋਗਾ ਦੇ ਨੇਚਰਵੇ ਪਾਰਕ ਵਿਖੇ ਸ਼ਹਿਰ ਦੇ ਮੋਹਤਬਰ ਜਨਰਲ ਵਰਗ ਦੀ ਵਿਸ਼ੇਸ਼ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਸਮਾਜ ਸੇਵੀ ਸੰਜੀਵ ਬਠੱਲਾ, ਪੰਕਜ ਚੋਪੜਾ,ਰਾਜਿੰਦਰ ਸਿੰਘ,ਹਰਪ੍ਰੀਤ ਸਿੰਘ ਰੰਧਾਵਾ,ਵਿਨੋਦ ਸ਼ਰਮਾ,ਪਰਦੀਪ ਚੋਪੜਾ ਤੇ ਗੁਰਜੀਤ ਸਿੰਘ ਗਿੱਲ ਆਦ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।ਸੰਜੀਵ ਬਠੱਲਾ ਨੇ ਕਿਹਾ ਕਿ ਮੁਫਤ ਬਿਜਲੀ ਸਭ ਜਾਤੀਆਂ ਨੂੰ ਮਿਲੇ ਨਹੀ ਤਾਂ ਕਿਸੇ ਨੂੰ ਵੀ ਨਾ ਮਿਲੇ। ਕਿਉ ਕਿ ਵੋਟਾਂ ਜਨਰਲ ਕੈਟਾਗਿਰੀ ਵਾਲੇ ਲੋਕ ਵੀ ਪਾਂਉਦੇ ਹਨ। ਰਾਖਵਾਂਕਰਨ ਅਤੇ ਅਜਿਹੇ ਸਭ ਲਾਭ ਜਾਤ ਪਾਤ ਦੇਖ ਨਹੀਂ ਸਗੋ ਆਰਛਿਕ ਸਥਿਤੀ ਦੇਖ ਕੇ ਸਭ ਨੂੰ ਦੇਣੇ ਚਾਹੀਦੇ ਹਨ।ਸੰੰਜੀਵ ਬਠੱਲਾ ਨੇ ਕਿਹਾ ਜਨਰਲ ਕੈਟਾਗਿਰੀ ਵਿਚ ਕਈ ਬਹੁਤ ਸਾਰੇ ਗਰੀਬ ਹੋਣ ਦੇ ਬਾਵਜੁਦ ਸਹੂਲਤਾ ਤੋ ਵਾਂਝੇ ਹਨ। ਸਰਕਾਰ ਵਲੋ ਫਰੀ ਦਿਤੀ ਜਾ ਰਹੀ ਇਸ ਤਰ੍ਹਾਂ ਬਿਜਲੀ ਦਾ ਬੋਝ ਜਨਰਲ ਕੈਟਾਗੀਰ ਦੇ ਲੋਕਾ ਤੇ ਹੀ ਪੈਂਦਾ ਹੈ। ਇਸ ਤੋ ਇਲਾਵਾ ਜੋ ਲੋਕ ਇਮਾਨਦਾਰੀ ਨਾਲ ਬਿਲ ਭਰਦੇ ਹਨ ਥੋੜੀ ਬਹੁਤੀ ਰਾਹਤ ਉਹਨਾਂ ਨੂੰ ਵੀ ਮਿਲਣੀ ਚਾਹੀਦੀ ਹੈ ਸਰਕਾਰ ਸਭ ਨੂੰ ਇਕੋ ਜਿਹੀਆਂ ਸਹੂਲਤਾਂ ਦੇਵੇ, ਕੋਈ ਭੇਦ ਭਾਵ ਜਾਂ ਵਿਤਕਰਾ ਨਾ ਹੋਵੇ। ਸੰਜੀਵ ਬਠੱਲਾ ਨੇ ਕਿਹਾ ਕਿ ਜੇਕਰ ਸਰਕਾਰ ਇਸੇ ਤਰਾਂ ਭੇਦਭਾਵ ਜਾਂ ਵਿਤਕਰਾ ਕਰੇਗੀ ਤਾਂ ਜਨਰਲ ਕੈਟਾਗਿਰੀ ਵਾਲੇ ਵੀ ਸੰਘਰਸ਼ ਕਰ ਸਕਦੇ ਹਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

ਸਾਬਕਾ ਸੈਨਿਕ ਵੈਲਫੇਅਰ ਯੂਨੀਅਨ ਬਾਘਾ ਪੁਰਾਣਾ ਜਿਲਾ ਮੋਗਾ ਦੀ ਮਹੀਨਾਵਾਰ ਮੀਟਿੰਗ: 09 ਅਕਤੂਬਰ ਨੂੰ ਹੋਵੇਗੀ

Tue Oct 5 , 2021
ਮੋਗਾ : [ਕੈਪਟਨ ਸੁਭਾਸ਼ ਚੰਦਰ ਸ਼ਰਮਾ ] := ਸਾਬਕਾ ਸੈਨਿਕ ਵੈਲਫੇਅਰ ਯੂਨੀਅਨ ਬਾਘਾ ਪੁਰਾਣਾ ਦੇ ਸਕੱਤਰ ਸੂਬੇਦਾਰ ਗੁਰਭੇਜ ਸਿੰਘ [ਸੇਵਾਮੁਕਤ] ਨੇ ਪ੍ਰੈਸ ਨੋਟ ਜਾਰੀ ਕਰਦਿਆਂ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦਸਿਆ ਕਿ ਉਕਤ ਯੂਨੀਅਨ ਦੀ ਮਹੀਨਾਵਾਰ ਮੀਟਿੰਗ 09 ਅਕਤੂਬਰ 21 ਦਿਨ ਸ਼ਨੀਵਾਰ ਸਵੇਰੇ 09 ਵਜੇ ਗੁਰਦੁਆਰਾ ਬਾਬਾ ਵਿਸ਼ਵਕਰਮਾ ਜੀ ਮੋਗਾ ਰੋਡ […]

You May Like

Breaking News

advertisement