ਸੰਯੁਕਤ ਅਧਿਆਪਕ ਫ਼ਰੰਟ ਵੱਲੋਂ 31 ਅਕਤੂਬਰ ਨੂੰ ਕੀਤੀ ਜਾਵੇਗੀ ਮੋਰਿੰਡਾ ਵਿਖੇ ਮਹਾਂ-ਰੈਲੀ

ਡੀਟੀਐੱਫ਼ ਨੇ ਜਿਲਾ ਕਮੇਟੀ ਮੀਟਿੰਗ ਕਰਕੇ ਆਰੰਭੀਆਂ ਤਿਆਰੀਆਂ

ਮੋਗਾ (ਕੈਪਟਨ ਸੁਭਾਸ਼ ਚੰਦਰ ਸ਼ਰਮਾ ):= ਸੰਯੁਕਤ ਅਧਿਆਪਕ ਫ਼ਰੰਟ ਪੰਜਾਬ ਵੱਲੋਂ 31 ਅਕਤੂਬਰ ਨੂੰ ਅਧਿਆਪਕ ਮੰਗਾਂ ਮਸਲਿਆਂ ਦੇ ਹੱਲ ਲਈ ਮੁੱਖ ਮੰਤਰੀ ਦੇ ਹਲਕੇ ਦੇ ਸ਼ਹਿਰ ਮੋਰਿੰਡਾ ਵਿਖੇ ਮਹਾਂ ਰੈਲੀ ਕਰਨ ਦਾ ਐਲਾਨ ਕੀਤਾ ਹੈ। ਇਸ ਰੈਲੀ ਦੀਆਂ ਤਿਆਰੀਆਂ ਸੰਬੰਧੀ ਨੇਚਰ ਪਾਰਕ ਮੋਗਾ ਵਿਖੇ ਰੱਖੀ ਜਿਲਾ ਕਮੇਟੀ ਮੀਟਿੰਗ ਦੌਰਾਨ ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਤੇ ਜ਼ਿਲ੍ਹਾ ਮੀਤ ਪ੍ਰਧਾਨ ਸੁਖਪਾਲਜੀਤ ਮੋਗਾ ਨੇ ਦੱਸਿਆ ਕਿ ਛੇਵੇਂ ਪੇਅ ਕਮਿਸ਼ਨ ਦੀ ਰਿਪੋਰਟ ਵਿੱਚ ਅਧਿਆਪਕ/ਮੁਲਾਜ਼ਮ ਪੱਖੀ ਸੋਧਾਂ ਲਾਗੂ ਕਰਾਉਣ ਲਈ, ਜਨਵਰੀ 2016 ਤੋਂ ਬਾਅਦ ਭਰਤੀ/ਰੈਗੂਲਰ ਅਤੇ ਪ੍ਰਮੋਟ ਹੋਏ ਅਧਿਆਪਕਾਂ ਨੂੰ ਬਾਕੀ ਮੁਲਾਜ਼ਮਾਂ ਦੀ ਤਰਜ਼ ‘ਤੇ ਤਨਖਾਹ ਕਮਿਸ਼ਨ ਦੇ ਲਾਭ ਦਿਵਾਉਣ ਲਈ, 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਬਹਾਲ ਕਰਾਉਣ ਲਈ, ਸਰੀਰਕ ਸਿੱਖਿਆ ਵਿਸ਼ੇ ਨੂੰ ਲਾਜ਼ਮੀ ਵਿਸ਼ੇ ਵਜੋਂ ਪਾਸ ਕਰਵਾਉਣ ਲਈ, ਨਵੀਂ ਭਰਤੀ ਤਹਿਤ ਅਧਿਆਪਕਾਂ ਦੇ ਕੇਂਦਰੀ ਪੈਟਰਨ ਪੇਅ-ਸਕੇਲ ਵਾਪਿਸ ਲੈ ਕੇ ਪੰਜਾਬ ਦੇ ਪੁਰਾਣੇ ਪੇ ਸਕੇਲ ਲਾਗੂ ਕਰਵਾਉਣ ਲਈ, ਕੰਪਿਊਟਰ ਅਧਿਆਪਕਾਂ ਸਮੇਤ ਸਮੂਹ ਕੱਚੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਵਾਉਣ ਲਈ, ਸਮੂਹ ਅਧਿਆਪਕਾਂ ਦੀ ਰੁਕੀਆਂ ਤਰੱਕੀਆਂ ਤੁਰੰਤ ਲਾਗੂ ਕਰਵਾਉਣ ਲਈ ਅਤੇ ਅਧਿਆਪਕਾਂ ਤੇ ਵਿਦਿਆਰਥੀਆਂ ਦੀਆਂ ਹੱਕੀ ਮੰਗਾਂ ਨੂੰ ਮੰਨਵਾਉਣ ਲਈ ਪੰਜਾਬ ਦੇ ਸਮੂਹ ਅਧਿਆਪਕਾਂ ਨੇ ਸੰਯੁਕਤ ਅਧਿਆਪਕ ਫ਼ਰੰਟ ਦੀ ਅਗਵਾਈ ਵਿੱਚ ਸੰਘਰਸ਼ ਵਿੱਢਿਆ ਹੈ ਤੇ ਇਸਦੇ ਮੱਦੇਨਜ਼ਰ ਰੱਖੀ ਗਈ ਉੱਕਤ ਰੈਲੀ ਵਿੱਚ ਡੀਟੀਐੱਫ਼ ਵਧ ਚੜ੍ਹ ਕੇ ਸ਼ਮੂਲੀਅਤ ਕਰੇਗੀ।

     ਡੀਟੀਐੱਫ਼ ਮੋਗਾ ਦੇ ਜ਼ਿਲਾ ਸਕੱਤਰ ਜਗਵੀਰਨ ਕੌਰ, ਵਿੱਤ ਸਕੱਤਰ ਗੁਰਮੀਤ ਝੋਰੜਾਂ ਨੇ ਦੱਸਿਆ ਕਿ ਜ਼ਿਲ੍ਹਾ ਕਮੇਟੀ ਮੀਟਿੰਗ ਦੌਰਾਨ ਲਾਮਬੰਦੀ ਮੁਹਿੰਮ ਦੀ ਯੋਜਨਾ ਤਿਆਰ ਕੀਤੀ ਗਈ, ਵੱਖ ਵੱਖ ਆਗੂਆਂ ਦੀਆਂ ਵੱਖ ਵੱਖ ਬਲਾਕਾਂ ਵਿੱਚ ਸਕੂਲ ਪੱਧਰ 'ਤੇ ਜਾ ਕੇ ਅਧਿਆਪਕਾਂ ਦੀ ਲਾਮਬੰਦੀ ਕਰਨ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਜਿਲੇ ਦੇ ਅਧਿਆਪਕਾਂ ਦੇ ਮਸਲਿਆਂ ਦੇ ਹੱਲ ਲਈ, ਪ੍ਰਾਇਮਰੀ ਕਾਡਰ ਦੀਆਂ ਤਰੱਕੀਆਂ, ਮਿਡ ਡੇ ਮੀਲ ਬਕਾਏ, ਮੈਡੀਕਲ ਪ੍ਰਤੀਪੂਰਤੀ ਬਿੱਲਾਂ ਦੇ ਨਿਪਟਾਰੇ ਆਦਿ ਲਈ ਜਿਲਾ ਸਿੱਖਿਆ ਅਧਿਕਾਰੀਆਂ ਨਾਲ ਡੈਪੂਟੇਸ਼ਨ ਮਿਲਣ ਦਾ ਫ਼ੈਸਲਾ ਕੀਤਾ ਗਿਆ। 

   ਇਸ ਮੌਕੇ ਜਿਲਾ ਕਮੇਟੀ ਮੈਂਬਰਾਨ ਅਮਨਦੀਪ ਮਾਛੀਕੇ, ਅਮਰਦੀਪ ਬੁੱਟਰ, ਜਗਦੇਵ ਮਹਿਣਾ, ਸਵਰਨ ਦਾਸ ਧਰਮਕੋਟ, ਦੀਪਕ ਮਿੱਤਲ ਸਮੇਤ ਨਵਦੀਪ ਸਿੰਘ ਹਾਜਰ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

स्लग: नैनीताल दुग्ध संघ कमेटी का हुआ विस्तार, कई प्रस्ताव हुए पास!

Fri Oct 22 , 2021
स्लग :- नैनीताल दुग्ध संघ की प्रबन्ध कमेटी का हुआ विस्तार, कई प्रस्ताव हुए पासलोकेशन :- लालकुआँरिपोर्टर :- जफर अंसारी एंकर :- नैनीताल दुग्ध उत्पादक सहकारी संघ लिमिटेड की बैठक मिटिंग सभागार में आयोजित की गई जिसमे दुग्ध समिति की रिक्त हुए तीन स्थानो पर प्रबन्ध कमेटी में तीन सदस्यों […]

You May Like

advertisement