ਕਵਿਤਾ ਉਚਾਰਨ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਲੂਰ ਅੱਵਲ

ਕਵਿਤਾ ਉਚਾਰਨ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਲੂਰ ਅੱਵਲ

ਫਿਰੋਜਪੁਰ 28-11-22 {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ }:=

ਵਿਦਿਆਰਥੀਆ ਵਿੱਚ ਅੰਗਰੇਜ਼ੀ ਵਿਸ਼ੇ ਵਿੱਚ ਰੁਚੀ ਵਧਾਉਣ ਦੇ ਮਤੰਵ ਨਾਲ ਅੱਜ ਮਾਣਯੋਗ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਚਮਕੌਰ ਸਿੰਘ ਸਰਾਂ ਜੀ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਤਲਵੰਡੀ ਜੰਲੇ ਖਾਂ ਦੇ ਜ਼ਿਲ੍ਹਾ ਇੰਚਾਰਜ ਮੈਡਮ ਰਜਨੀ ਬਾਲਾ ਅਤੇ ਡੀ ਆਰ ਪੀ ਸ.ਸੁਖਵਿੰਦਰ ਸਿੰਘ ਜੀ ਦੀ ਦੇਖ ਰੇਖ ਵਿੱਚ ਕਰਵਾਏ ਗਏ ਜਿਲ੍ਹਾ ਪੱਧਰੀ ਅੰਗਰੇਜ਼ੀ ਵਿਸ਼ੇ ਵਿੱਚ ਕਵਿਤਾ ਉਚਾਰਨ ਮੁਕਾਬਲਿਆਂ ਵਿੱਚ 11 ਬਲਾਕਾਂ ਵਿੱਚ ਪਹਿਲੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆ ਨੇ ਭਾਗ ਲਿਆ। ਇਹਨਾਂ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ, ਵਲੂਰ ਦੇ ਗਾਈਡ ਲੈਕਚਰਾਰ ਮੈਡਮ ਸੀਮਾ ਜੀ ਰਹਿਨੁਮਾਈ ਹੇਠ ਬਾਰਵੀਂ ਜਮਾਤ ਦੀ ਵਿਦਿਆਰਥਨ ਬਲਜੋਤ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ। ਪ੍ਰਿੰਸੀਪਲ ਪੂਨਮ ਕਾਲੜਾ ਅਤੇ ਕੋਆਰਡੀਨੇਟਰ ਕਮਲ ਸ਼ਰਮਾ ਨੇ ਦੱਸਿਆ ਕਿ ਬਲਜੋਤ ਕੌਰ ਨੇ ਰਾਬਟ ਫਰਾਸਟ ਦੀ ਲਿਖੀ ਕਵਿਤਾ “ਦ ਰੋਡ ਨਾਟ ਟੈਕਨ” ਬੜੇ ਹੀ ਨਵੇ ਅੰਦਾਜ਼ ਵਿੱਚ ਬੋਲੀ ਅਤੇ ਜ਼ਿਲ੍ਹੇ ਭਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਬਲਾਕ ਨੋਡਲ ਅਫਸਰ ਮੈਡਮ ਰੁਪਿੰਦਰ ਕੌਰ , ਪ੍ਰਿੰਸੀਪਲ ਸ਼ਾਲੁ ਰਤਨ , ਸਮੂਹ ਸਟਾਫ਼ ਮੈਡਮ ਹਰਪ੍ਰੀਤ ਬੇਦੀ , ਵੀਨਾ ਕਾਲੜਾ, ਸੂਜਾਤਾ ਜੈਨ, ਸ਼ੈਲੀਕਾ, ਰਾਖੀ ਗਰਗ, ਗੁਰਵਿੰਦਰ ਕੌਰ, ਜਰਨੈਲ ਸਿੰਘ, ਰੋਹਿਤ ਪੂਰੀ, ਗੁਰਪ੍ਰਤਾਪ ਸਿੰਘ, ਮਨਦੀਪ ਸਿੰਘ ਅਤੇ ਜਰਨੈਲ ਸਿੰਘ ਨੇ ਵਿਦਿਆਰਥਣ ਨੂੰ ਮੁਬਾਰਕਬਾਦ ਦਿੱਤੀ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

हरियाणा : दिल्ली से चले नगरकीर्तन का आदेश अस्पताल की ओर से किया गया स्वागत

Mon Nov 28 , 2022
दिल्ली से चले नगरकीर्तन का आदेश अस्पताल की ओर से किया गया स्वागत। हरियाणा संपादक – वैद्य पण्डित प्रमोद कौशिक।दूरभाष – 9416191877 अंबाला आदेश : श्री गुरु तेग बहादुर जी के शहादत दिवस पर गुरुद्वारा शीश गंज साहिब चांदनी चौक दिल्ली से चलकर शाहाबाद के गांव मोहड़ी पहुंचने पर आदेश […]

You May Like

Breaking News

advertisement