ਕਿਸ਼ੋਰ ਸਿੱਖਿਆ ਪ੍ਰੋਗਰਾਮ ਤਹਿਤ ਇੱਕ ਰੋਜਾ ਵਰਕਸ਼ਾਪ 2 ਦਸੰਬਰ ਨੂੰ – ਕੋਮਲ ਅਰੋੜਾ

ਕਿਸ਼ੋਰ ਸਿੱਖਿਆ ਪ੍ਰੋਗਰਾਮ ਤਹਿਤ ਇੱਕ ਰੋਜਾ ਵਰਕਸ਼ਾਪ 2 ਦਸੰਬਰ ਨੂੰ – ਕੋਮਲ ਅਰੋੜਾ

ਫਿਰੋਜ਼ਪੁਰ 30 ਨਵੰਬਰ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}:=

ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ,ਡਾਇਰੈਕਟਰ ਰਾਜ ਸਿੱਖਿਆ ਅਤੇ ਸਿਖਲਾਈ ਪ੍ਰੀਸ਼ਦ, ਸਹਾਇਕ ਨਿਰਦੇਸ਼ਕ ( ਯੁਵਕ ਮਾਮਲੇ) ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕਿਸ਼ੋਰ ਸਿੱਖਿਆ ਪ੍ਰੋਗਰਾਮ ਤਹਿਤ ਇੱਕ ਰੋਜਾ ਵਰਕਸ਼ਾਪ ਐਡੀਸ਼ਨਲ ਪ੍ਰੋਜੈਕਟ ਡਾਇਰੈਕਟਰ ਪੰਜਾਬ ਸਟੇਟ ਏਡਜ ਕੰਟਰੋਲ ਸੋਸਾਇਟੀ ਡਾ. ਬੋਬੀ ਗੁਲਾਟੀ, ਜਿਲ੍ਹਾ ਸਿੱਖਿਆ ਅਫਸਰ ( ਸੈਕੰਡਰੀ ਸਿੱਖਿਆ) ਫਿਰੋਜ਼ਪੁਰ ਚਮਕੌਰ ਸਿੰਘ , ਉਪ ਜਿਲ੍ਹਾ ਸਿੱਖਿਆ ਅਫ਼ਸਰ ਕੋਮਲ ਅਰੋੜਾ ਅਤੇ ਪ੍ਰਿ. ਸਤਿੰਦਰ ਸਿੰਘ ਦੀ ਅਗਵਾਈ ਵਿੱਚ ਸਥਾਨਕ ਜੈਨਸੀਸ ਡੈਂਟਲ ਕਾਲਜ ਵਿਖੇ ਸ਼ੁੱਕਰਵਾਰ 2 ਦਿਸੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਉਪ ਜ਼ਿਲ੍ਹਾ ਸਿੱਖਿਆ ਅਫਸਰ ਕੋਮਲ ਅਰੋੜਾ ਅਤੇ ਨੋਡਲ ਅਫ਼ਸਰ ਕਮਲ ਸ਼ਰਮਾ ਨੇ ਦਸਿਆ ਕੇ ਇਸ ਵਰਕਸ਼ਾਪ ਵਿਚ 200 ਤੋਂ ਵੱਧ ਸਕੂਲਾਂ ਤੋਂ ਪ੍ਰਿੰਸੀਪਲ , ਮੁੱਖ ਅਧਿਆਪਕ ਅਤੇ ਕਿਸ਼ੋਰ ਸਿੱਖਿਆ ਨਾਲ ਸਬੰਧਤ ਅਧਿਆਪਕ ਹਿਸਾ ਲੈਣਗੇ। , ਅਸੀਸਟੈਟ ਪ੍ਰੋਫੈਸਰ ਡਾ.ਪਰਮਵੀਰ ਸਿੰਘ ਦੇਵ ਸਮਾਜ ਕਾਲਜ ਆਫ ਐਜੁਕੈਸ਼ਨ, ਮੈਡਮ ਮੀਨਾਕਸ਼ੀ ਸਟੇਟ ਅਵਾਰਡੀ ਸਸਸਸ ਅਰੀਫਕੇ ਆਦਿ ਰੇਸੋਰਸ ਪਰਸਨ ਦੇ ਤੌਰ ਤੇ ਭਾਗ ਲੈਣਗੇ। ਉਹਨਾਂ ਦੱਸਿਆ ਕਿ ਇਸ ਵਰਕਸ਼ਾਪ ਵਿੱਚ ਕਿਸ਼ੋਰ ਅਵਸਥਾ ਵਿੱਚ ਆਉਣ ਵਾਲ਼ੀਆਂ ਚੁਣੋਤੀਆ ਤੇ ਵਿਚਾਰ ਚਰਚਾ ਕੀਤੀ ਜਾਵੇਗੀ ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

उत्तराखंड: ब्यूटीशियन कोर्स हेतु चल रहे प्रशिक्षण शिविर का दीप जलाकर शुभारंभ किया रामप्रकाश पैन्यूली,

Wed Nov 30 , 2022
रिपोर्टर जफर अंसारीकालाढूंगी।कालाढूंगी विधानसभा क्षेत्र के अंतर्गत कोटाबाग के दोहनिया स्थित पुस्तकालय में ब्यूटीशियन कोर्स हेतु चल रहे प्रशिक्षण में उत्तरांचल उत्थान परिषद के संयोजक मनोज पाठक एवं केंद्रीय महामंत्री रामप्रकाश पैन्यूली द्वारा दीप प्रज्वलन कर कार्यक्रम का शुभारंभ किया गया एवं रामप्रकाश पैन्यूली जो कि पलायन आयोग के सदस्य […]

You May Like

Breaking News

advertisement