ਵਿਸ਼ੇਸ਼ ਸਰਸਰੀ ਸੁਧਾਈ ਸਾਲ 2023 ਲਈ ਵਿਸ਼ੇਸ ਕੈਂਪ ਲਗਾਏ ਫਿਰੋਜ਼ਪੁਰ ਦਿਹਾਤੀ ਵਿਧਾਨ ਸਭਾ ਹਲਕੇ ਵਿਖੇ ਸਵੀਪ ਮੁਹਿੰਮ ਜੰਗੀ ਪੱਧਰ ਤੇ ਸ਼ੁਰੂ

ਵਿਸ਼ੇਸ਼ ਸਰਸਰੀ ਸੁਧਾਈ ਸਾਲ 2023 ਲਈ ਵਿਸ਼ੇਸ ਕੈਂਪ ਲਗਾਏ ਫਿਰੋਜ਼ਪੁਰ ਦਿਹਾਤੀ ਵਿਧਾਨ ਸਭਾ ਹਲਕੇ ਵਿਖੇ ਸਵੀਪ ਮੁਹਿੰਮ ਜੰਗੀ ਪੱਧਰ ਤੇ ਸ਼ੁਰੂ

ਫਿਰੋਜ਼ਪੁਰ 03 ਦਸੰਬਰ [ਕੈਲਾਸ਼ ਸ਼ਰਮਾ ਜ਼ਿਲਾ ਵਿਸ਼ੇਸ਼ ਸੰਵਾਦਦਾਤਾ]:=

ਭਾਰਤ ਚੋਣ ਕਮਿਸ਼ਨ ਦੇ ਦਿਸ਼ੇ ਨਿਰਦੇਸ਼ਾਂ ਹੇਠ ਚੋਣ ਦਫਤਰ ਪੰਜਾਬ ਜੀ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਚੋਣ ਅਫਸਰ–ਕਮ- ਡਿਪਟੀ ਕਮਿਸ਼ਨਰ ਮੈਡਮ ਅਮ੍ਰਿੰਤਾ ਸਿੰਘ ਆਈ.ਏ.ਐਸ. ਦੀ ਯੋਗ ਕਾਰਵਾਈ ਵਿੱਚ ਜਿਲ੍ਹਾ ਭਰ ਵਿੱਚ ਵੋਟਰ ਜਾਗਰੂਕਤਾ ਅਭਿਆਨ ਚੱਲ ਰਿਹਾ ਹੈ। ਇਸੇ ਕੜ੍ਹੀ ਵਿੱਚ ਅੱਜ ਫਿਰੋਜ਼ਪੁਰ ਦਿਹਾਤੀ ਵਿਧਾਨ ਸਭਾ ਹਲਕੇ ਵਿਖੇ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਕਮ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਸਾਗਰ ਸੇਤੀਆ ਦੀ ਦੇਖ ਰੇਖ ਵਿੱਚ ਸਵੀਪ ਮੁਹਿੰਮ ਜੰਗੀ ਪੱਧਰ ਤੇ ਸ਼ੁਰੂ ਹੋ ਗਈ ਹੈ। ਜਿਸ ਅਧੀਨ ਜਿੱਥੇ ਵੱਖ ਵੱਖ ਵਿਦਿਅਕ ਸੰਸਥਾਵਾਂ ਯੂਨੀਵਰਸਿਟੀ ਕਾਲਜ ਸਕੂਲਾਂ ਵਿਖੇ ਜਾਗਰੂਕਤਾ ਪ੍ਰੋਗਰਾਮ ਕਾਰਵਾਏ ਜਾ ਰਹੇ ਹਨ।ਉਥੇ ਹੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਮਾਜ ਸੇਵੀ ਸੰਸਥਾਵਾਂ ਐਨ ਜੀ ਓ ਨਾਲ ਮਿਲਕੇ ਕੰਮ ਕੀਤਾ ਜਾ ਰਿਹਾ ਹੈ। ਚੋਂਣਕਾਰ ਰਜਿਟ੍ਰੇਸ਼ਨ ਅਫਸਰ ਕਮ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਸਾਗਰ ਸੇਤੀਆ ਆਈ.ਏ.ਐਸ. ਨੇ ਦੱਸਿਆ ਹੈ ਕਿ ਅੱਜ ਨਵੀਂ ਵੋਟ ਬਣਾਉਣ/ਕਟਵਾਉਣ/ ਸੋਧ ਕਰਵਾਉਣ ਅਤੇ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਦੋ ਦਿਨਾਂ ਵਿਸ਼ੇਸ਼ ਕੈਂਪ 03-12-2022 ਅਤੇ 04-12-2022 ਦਿਸੰਬਰ ਨੂੰ ਹਲਕੇ ਦੇ ਹਰੇਕ ਬੂਥ ਤੇ ਬੀ.ਐਲ.ਓ ਵੱਲੋਂ ਲਗਾਏ ਜਾ ਰਹੇ ਹਨ। ਇਲੈਕਸ਼ਨ ਸੈੱਲ ਇੰਚਾਰਜ ਜਸਵੰਤ ਸੈਣੀ ਅਤੇ ਸਵੀਪ ਕੋਆਰਡੀਨੇਟਰ ਕਮਲ ਸ਼ਰਮਾ ਨੇ ਦੱਸਿਆ ਕਿ ਫਾਰਮ 6 ਨਵੀਂ ਵੋਟਰ ਰਜਿਸ਼ਟ੍ਰੇਸ਼ਨ ਲਈ ਭਰਿਆ ਜਾਂਦਾ ਹੈ ਕਿ ਫਾਰਮ ਨੰਬਰ 7 ਵੋਟ ਕਟਵਾਉਣ ਲਈ ਭਰਿਆ ਜਾਂਦਾ ਹੈ। ਫਾਰਮ ਨੰਬਰ 8 ਵੇਰਵਿਆ ਵਿੱਚ ਸੋਧ /ਦਿਵਿਆਂਗ ਵਜੋਂ ਮਾਰਕਿੰਗ /ਰਿਹਾਇਸ਼ ਬਦਲਣ ਲਈ/ਬਦਲੀ ਵੋਟਰ ਲਈ ਭਰਿਆ ਜਾਂਦਾ ਹੈ। ਫਾਰਮ ਨੰਬਰ 6 ਬੀ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਵਾਉਣ ਲਈ ਭਰਿਆ ਜਾਂਦਾ ਹੈ। ਚੋਣਾਂ ਸਬੰਧੀ ਜਾਣਕਾਰੀ ਲਈ ਟੋਲ ਫਰੀ ਨੰਬਰ 1950 ਤੇ ਕਾਲ ਕੀਤੀ ਜਾ ਸਕਦੀ ਹੈ। ਵੋਟਰ ਹੈਪਲਲਾਇਨ ਐਪ ਜਾ ਐਨ.ਵੀ.ਪੀ.ਐਸ ਸਾਇਟ ਤੇ ਜਾ ਕੇ ਕੋਈ ਫਾਰਮ ਆਨਲਾਇਨ ਵੀ ਅਪਲਾਈ ਕੀਤੇ ਜਾ ਸਕਦੇ ਹਨ। ਇਸ ਮੋਕੇ ਚੋਣ ਤਹਿਸੀਲਦਾਰ ਸ਼੍ਰੀ ਚਾਂਦ ਪ੍ਰਕਾਸ਼ , ਜ਼ਿਲ੍ਹਾ ਸਵੀਪ ਕੋਆਰਡੀਨੇਟਰ ਡਾ.ਸਤਿੰਦਰ ਸਿੰਘ, ਕਾਨੂੰਗੋ ਮੈਡਮ ਗਗਨ, ਹਰਪ੍ਰੀਤ ਕੋਰ, ਪੀਪਲ ਸਿੰਘ ਇਲੈਕਸ਼ਨ ਸੈੱਲ ਇੰਚਾਰਜ ਸ਼੍ਰੀ ਜਸਵੰਤ ਸੈਣੀ ਸੁਖਚੈਨ ਸਿੰਘ ਅੰਗਰੇਜ ਸਿੰਘ ਕੁਲਵਿੰਦਰ ਸਿੰਘ ਅਤੇ ਸਵੀਪ ਕੋਆਰਡੀਨੇਟਰ ਕਮਲ ਸ਼ਰਮਾ ਆਦਿ ਹਾਜ਼ਰ ਰਹੇ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

<em>ਵਿਸ਼ਵ ਦਿਵਯਾਂਗ ਦਿਵਸ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਫਿਰੋਜ਼ਪੁਰ ਸ਼ਹਿਰ ਵਿਚ ਚਲਾਏ ਜਾ ਰਹੇ ਸਪੈਸ਼ਲ ਸਕੂਲ ਵਿਚ ਰੰਗਾ ਰੰਗ ਸਮਾਗਮ ਦਾ ਕੀਤਾ ਗਿਆ ਆਜੋਜਨ</em>

Sat Dec 3 , 2022
ਵਿਸ਼ਵ ਦਿਵਯਾਂਗ ਦਿਵਸ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਫਿਰੋਜ਼ਪੁਰ ਸ਼ਹਿਰ ਵਿਚ ਚਲਾਏ ਜਾ ਰਹੇ ਸਪੈਸ਼ਲ ਸਕੂਲ ਵਿਚ ਰੰਗਾ ਰੰਗ ਸਮਾਗਮ ਦਾ ਕੀਤਾ ਗਿਆ ਆਜੋਜਨ ਫਿਰੋਜ਼ਪੁਰ 03 ਦਸੰਬਰ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:= ਵਿਸ਼ਵ ਦੀਵਆਂਗਤਾ ਦਿਵਸ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਫ਼ਿਰੋਜ਼ਪੁਰ ਸ਼ਹਿਰ ਵਿੱਚ ਚਲਾਏ ਜਾ ਰਹੇ ਸਪੈਸ਼ਲ ਸਕੂਲ ਵਿੱਚ ਇੱਕ […]

You May Like

Breaking News

advertisement