ਵਿਸ਼ਵ ਦਿਵਯਾਂਗ ਦਿਵਸ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਫਿਰੋਜ਼ਪੁਰ ਸ਼ਹਿਰ ਵਿਚ ਚਲਾਏ ਜਾ ਰਹੇ ਸਪੈਸ਼ਲ ਸਕੂਲ ਵਿਚ ਰੰਗਾ ਰੰਗ ਸਮਾਗਮ ਦਾ ਕੀਤਾ ਗਿਆ ਆਜੋਜਨ
ਫਿਰੋਜ਼ਪੁਰ 03 ਦਸੰਬਰ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:=
ਵਿਸ਼ਵ ਦੀਵਆਂਗਤਾ ਦਿਵਸ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਫ਼ਿਰੋਜ਼ਪੁਰ ਸ਼ਹਿਰ ਵਿੱਚ ਚਲਾਏ ਜਾ ਰਹੇ ਸਪੈਸ਼ਲ ਸਕੂਲ ਵਿੱਚ ਇੱਕ ਸਮਾਗਮ ਕਰਵਾਇਆ ਗਿਆ। ਸਪੈਸ਼ਲ ਬੱਚਿਆਂ ਵੱਲੋਂ ਭੰਗੜਾ ਗਿੱਧਾ ਅਤੇ ਕਈ ਹੋਰ ਆਈਟਮਾਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਸ੍ਰੀ ਅਸ਼ੋਕ ਬਹਿਲ ਸੈਕਟਰੀ ਰੈਡ ਕਰਾਸ, ਸ਼੍ਰੀ ਵਿਪੁਲ ਨਾਰੰਗ ਸਮਾਜ ਸੇਵਕ, ਸ਼੍ਰੀ ਸੂਰਜ ਮਹਿਤਾ ਸਮਾਜ
ਸੇਵਕ ਸ਼੍ਰੀ ਸੁਖਵਿੰਦਰ ਸਿੰਘ
ਉਪ ਜ਼ਿਲ੍ਹਾ ਸਿੱਖਿਆ ਅਫਸਰ,
ਸ਼੍ਰੀ ਕ੍ਰਿਸ਼ਨਾ ਮੋਹਨ ਚੋਬੇ, ਸ਼੍ਰੀ ਰਾਜੇਸ਼ ਕੁਮਾਰ, ਸਰਬਜੀਤ ਸਿੰਘ, ਸੁਖਦੇਵ ਸਿੰਘ ਗੁਰਬਚਨ ਸਿੰਘ ਆਦਿ ਹਾਜ਼ਰ
ਸਨ। ਸਾਰਿਆ ਵੱਲੋਂ ਸਪੈਸ਼ਲ ਵਿਦਿਆਰਥੀਆਂ ਦੀ ਭਲਾਈ ਲਈ ਹਰ ਸੰਭਵ ਮਦਦ ਦੇਣ ਦਾ ਵਾਅਦਾ ਕੀਤਾ ਗਿਆ।
ਸ਼੍ਰੀ ਵਿਪੁਲ ਨਾਰੰਗ ਜ਼ੋ ਕੇ ਪਹਿਲਾਂ ਵੀ ਕਈ ਵਾਰ ਇਨ੍ਹਾਂ ਬੱਚਿਆਂ ਦੀ ਭਲਾਈ ਲਈ ਕਾਫੀ ਸਮਾਨ ਦੇ ਚੁੱਕੇ ਹਨ ਵੱਲੋਂ ਅੱਜ 02 ਬਲੋਅਰ ਦਿੱਤੇ ਗਏ ਤਾਂ ਜ਼ੋ ਸਰਦੀ ਦੇ ਮੌਸਮ ਵਿਚ ਬੱਚੇ ਠੰਡ ਤੋਂ ਬੱਚ ਸਕਣ।