ਅੰਤਰ ਜ਼ਿਲ੍ਹਾ ਸਕੂਲ ਚੈਂਪੀਅਨਸ਼ਿਪ ਬੈਡਮਿੰਟਨ ਚ ਜੇਤੂ ਖਿਡਾਰੀ ਸਨਮਾਨਿਤ
ਫਿਰੋਜ਼ਪੁਰ 05 ਦਿਸੰਬਰ [ਕੈਲਾਸ਼ ਸ਼ਰਮਾ ਜ਼ਿਲਾ ਵਿਸ਼ੇਸ਼ ਸੰਵਾਦਦਾਤਾ]:=
ਹੁਸ਼ਿਆਰਪੁਰ ਵਿੱਖੇ ਹੋਏ ਅੰਤਰ ਜ਼ਿਲ੍ਹਾ ਸਕੂਲ ਚੈਂਪੀਅਨਸ਼ਿਪ ਬੈਡਮਿੰਟਨ ਅੰਡਰ 14 ਸਾਲ ਲੜਕੀਆਂ ਵਿੱਚ ਫਿਰੋਜਪੁਰ ਜ਼ਿਲ੍ਹੇ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ , ਅੱਜ ਫਿਰੋਜਪੁਰ ਪਹੁੰਚਣ ਤੇ ਜ਼ਿਲ੍ਹਾ ਸਿੱਖਿਆ ਅਫਸਰ ( ਸੈ.ਸਿ) ਕਵਲਜੀਤ ਸਿੰਘ ਹਮਜਾ , ਡਿਪਟੀ ਡੀਈਓ ਕੋਮਲ ਅਰੋੜਾ ਵੱਲੋ ਸਨਮਾਨਿਤ ਕੀਤਾ ਗਿਆ । ਸੱਕਤਰ ਸਤਵਿੰਦਰ ਸਿੰਘ, ਡੀ ਐਮ ਸਪੋਟਸ ਅਕਸ਼ ਕੁਮਾਰ ਨੇ ਦੱਸਿਆ ਕਿ ਫਿਰੋਜਪੁਰ ਦੀ ਇਸ ਟੀਮ ਵਿੱਚ ਸਨੌਈ ਗੋਸਵਾਮੀ, ਰੀਥਮ, ਚਹਿਲਪ੍ਰੀਤ ਕੌਰ, ਅਨੀਸ਼ਾ ਨਰੂਲਾ, ਸੁਮਨ ਰਾਣੀ ਸ਼ਾਮਿਲ ਸਨ ਅਤੇ ਪੰਜਾਬ ਭਰ ਵਿੱਚੋਂ ਤੀਜਾ ਸਥਾਨ ਪ੍ਰਾਪਤ ਕਰਕੇ ਕਾਂਸੇ ਦਾ ਤਗ਼ਮਾ ਪ੍ਰਾਪਤ ਕੀਤਾ। ਇਸ ਮੌਕੇ ਡੀ ਪੀ ਈ ਨਵਿੰਦਰ ਕੁਮਾਰ, ਜਰਮਨਜੀਤ ਸਿੰਘ, ਜਸਪ੍ਰੀਤ ਸਿੰਘ, ਗੁਰਪ੍ਰੀਤ ਕੌਰ , ਸਟੈਨੋਗ੍ਰਾਫ਼ਰ ਸੁਖਚੈਨ ਸਿੰਘ ਆਦਿ ਮੌਜੂਦ ਸੀ।