![](https://vvnewsvaashvara.in/wp-content/uploads/2023/06/IMG-20230603-WA0000-1024x1024.jpg)
ਹਾ ਹਾ ਬੀ ਹੈਪੀ ਗਰੁੱਪ (ਯੋਗਾ ਅਤੇ ਸਾਈਕਲਿੰਗ) ਵੱਲੋਂ ਰੋਟਰੀ ਕਲੱਬ ਦੇ ਸਹਿਯੋਗ ਨਾਲ “ਵਰਡ ਸਾਈਕਲਿੰਗ ਦਿਵਸ” ਤੇ ਸਾਈਕਲ ਰੈਲੀ ਦਾ ਕੀਤਾ ਗਿਆ ਹੈ ਅਯੋਜਨ
ਫਿਰੋਜ਼ਪੁਰ 03 ਜੂਨ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:=
ਬੀ ਹੈਪੀ ਗਰੁੱਪ (ਯੋਗਾ ਤੇ ਸਾਇਕਲਿੰਗ ਗਰੁੱਪ ) , ਵਲੋਂ ਰੋਟਰੀ ਕਲੱਬ, ਫਿਰੋਜ਼ਪੁਰ ਦੇ ਆਪਸੀ ਸਹਿਯੋਗ ਨਾਲ,
“ਵਰਲਡ ਸਾਇਕਲਿੰਗ ਦਿਵਸ” ਤੇ ਲੋਕਾਂ ਨੂੰ ਪ੍ਦੁਸ਼ੁਣ ਤੇ ਸਿਹਤ ਪ੍ਤੀ ਜਾਗਰੂਕ ਕਰਨ ਦਾ ਉਪਰਾਲਾ ਤਹਿਤ , ਫਿਰੋਜ਼ਪੁਰ ਛਾਵਨੀ ਤੇ ਸ਼ਹਿਰ ਦੀ ਫਿਰਨੀ ਤੇ ਸਾਇਕਲ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਵਿਚ ਰੋਟਰੀ ਪ੍ਧਾਨ ਸ਼ੀ੍ ਸੁਰਿੰਦਰ ਕਪੂਰ ਜੀ, ਖਜਾਨਚੀ ਸ਼ੀ੍ ਅਸ਼ੋਕ ਸ਼ਰਮਾ ਜੀ, ਲਾਇਨ ਕਲੱਬ ਦੇ ਖੇਤਰੀ ਚੇਅਰਮੈਨ ਸ਼ੀ੍ ਅਮਰਜੀਤ ਸਿੰਘ ਭੋਗਲ ਜੀ ਤੇ ਹਾ ਹਾ ਬੀ ਹੈਪੀ ਗਰੁੱਪ ਦੇ ਸਾਰੇ ਸਾਇਕਲੀਸਟ ਸ਼ਾਮਿਲ ਹੋਏ। ਹਾ ਹਾ ਬੀ ਹੈਪੀ ਗਰੁੱਪ ਦੇ ਕੋਆਰਡੀਨੇਟਰ ਸ਼ੀ੍ ਦੇਵ ਰਾਜ ਖੁਲੱਰ ਜੀ ਵਲੋਂ ਦਸਿੱਆ ਗਿਆ ਕਿ ਗਰੁੱਪ, ਤੰਦਰੁਸਤ ਸਮਾਜ ਦੀ ਸੋਚ ਨਾਲ ਲੋਕਾਂ ਨੂੰ ਪੋ੍ਤਸਾਹਿਤ ਕਰਨ ਦਾ ਕੋਈ ਮੋਕਾ ਨਹੀ ਛੱਡਦਾ, ਇਸ ਮਹੀਨੇ , ਅੰਤਰਰਾਸ਼ਟਰੀ ਯੋਗ ਦਿਵਸ ਤੇ ਗਰੁੱਪ ਵਲੋਂ ਪਿਛਲੇ ਸਮੇਂ ਦੀ ਤਰ੍ਹਾਂ ਯੋਗਾ ਕੈਁਪ ਦਾ ਆਯੋਜਨ ਕਰੇਗਾ ਜੀ। ਅੱਜ ਦੀ ਸਾਇਕਲ ਰੈਲੀ ਦੀ ਸਫਲਤਾ ਲਈ, ਗਰੁੱਪ ਸਾਥੀਆਂ ਦਾ ਧੰਨਵਾਦ ਕੀਤਾ।