ਜ਼ਿਲ੍ਹਾ ਪੱਧਰ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਦਾ ਨਿਵੇਕਲਾ ਉਪਰਾਲਾ

ਜ਼ਿਲ੍ਹਾ ਪੱਧਰ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਦਾ ਨਿਵੇਕਲਾ ਉਪਰਾਲਾ

ਫਿਰੋਜ਼ਪੁਰ, 10 ਅਗਸਤ, 2023 {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=

ਇੱਕ ਵਿਦੇਸ਼ੀ ਔਰਤ ਜੋ ਕਿ ਉਜ਼ਬੇਕਿਸਤਾਨ ਦੀ ਰਹਿਣ ਵਾਲੀ ਹੈ। ਉਸ ਨੂੰ ਜ਼ਿਲ੍ਹਾ ਪੁਲਿਸ, ਫਿਰੋਜ਼ਪੁਰ ਵੱਲੋਂ ਹੁਸੈਨੀਵਾਲਾ ਬਾਰਡਰ ਦੇ ਨੇੜੇ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਕੋਲੋਂ ਪੁੱਛਣ ਤੇ ਉਹ ਆਪਣਾ ਕੋਈ ਦਸਤਾਵੇਜ਼/ਪਾਸਪੋਰਟ ਆਦਿ ਪੇਸ਼ ਨਾ ਕਰ ਸਕੀ। ਇਸ ਕਾਰਨ ਉਸ ਉੱਪਰ ਐੱਫ.ਆਈ.ਆਰ ਅਧੀਨ ਧਾਰਾ ਜ਼ੁਰਮ 3 ਆਫ ਪਾਸਪੋਰਟ ਐਕਟ, 14 ਵਿਦੇਸ਼ੀ ਐਕਟ, 1946 ਦਰਜ ਕੀਤੀ ਗਈ। ਇਸ ਬਾਬਤ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਜੀ ਦੀਆਂ ਹਦਾਇਤਾਂ ਅਨੁਸਾਰ ਮੈਂਡਮ ਏਕਤਾ ਉੱਪਲ, ਮਾਨਯੋਗ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵੱਲੋਂ ਉਸ ਵਿਦੇਸ਼ੀ ਔਰਤ ਨੂੰ ਮੁਫਤ ਕਾਨੂੰਨੀ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਅਤੇ ਉਸ ਦਾ ਕੇਸ ਝਗੜਨ ਲਈ ਪੈਨਲ ਐਡਵੋਕੇਟ ਨਾਮਜਦ ਕੀਤੇ ਗਏ। ਫਿਰ ਮਾਨਯੋਗ ਜੱਜ ਸਾਹਿਬ ਮੈਡਮ ਏਕਤਾ ਉੱਪਲ ਜੀ ਨੇ ਕੇਸ ਵਿੱਚ ਇਨਵੇਸੀਗੇਟਿੰਗ ਅਫਸਰ ਨਾਲ ਤਾਲਮੇਲ ਕੀਤਾ ਅਤੇ ਨਤੀਜੇ ਵਜੋਂ ਪਤਾ ਚੱਲਿਆ ਕਿ ਇਹ ਲੜਕੀ ਨਿਰਦੋਸ਼ ਅਤੇ ਸਿਰਫ ਆਪਣੇ ਦਸਤਾਵੇਜ਼ ਗੁੰਮ ਹੋ ਜਾਣ ਕਾਰਨ ਇੰਡੀਆ ਵਿੱਚ ਰਹਿ ਰਹੀ ਹੈ। ਇਹ ਵਿਦੇਸ਼ੀ ਔਰਤ ਖੁਦ ਇੱਕ ਪੀੜ੍ਹਤ ਹੈ ਜੋ ਕਿ ਵਿਧਵਾ ਹੈ ਅਤੇ ਇਸ ਦੇ ਤਿੰਨ ਨਾਬਾਲਗ ਬੱਚੇ ਹਨ ਜੋ ਕਿ ਅਲਗ-ਅਲਗ ਰਿਸ਼ਤੇਦਾਰਾਂ ਕੋਲ ਰਹਿ ਰਹੇ ਹਨ ਜਿਹਨਾਂ ਵਿੱਚ ਇੱਕ ਬੱਚਾ ਬਿਮਾਰ ਹੈ। ਉਹ ਇੰਡੀਆਂ ਪੈਸੇ ਕਮਾਉਣ ਲਈ ਆਈ ਸੀ ਤਾਂ ਜੋ ਆਪਣੇ ਬਿਮਾਰ ਬੱਚੇ ਦਾ ਇਲਾਜ ਕਰਵਾ ਸਕੇ। ਪਰ ਉਸ ਦੇ ਦਸਤਾਵੇਜ਼ ਇੰਡੀਆਂ ਵਿੱਚ ਗੁੰਮ ਹੋ ਗਏ ਜਿਸ ਕਾਰਨ ਉਹ 3-4 ਸਾਲਾਂ ਤੋਂ ਭਾਰਤ ਵਿਚ ਰਹਿਣ ਦੇ ਮਜਬਰ ਸੀ। ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਜੀ ਦੀਆਂ ਹਦਾਇਤਾਂ ਅਨੁਸਾਰ ਮਿਸ ਏਕਤਾ ਉੱਪਲ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਜੀ ਵਲੋਂ ਉਜ਼ਬੇਕਿਸਤਾਨ ਐਮਬੇਸੀ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਇਸ ਔਰਤ ਬਾਰੇ ਦੱਸਿਆ ਅਤੇ ਨਾਲ ਹੀ ਉਜਬੇਕਿਸਤਾਨ ਦੀ ਇਸ ਲੜਕੀ ਨੂੰ ਵਾਪਸ ਉਸ ਦੇ ਮੁਲਖ ਵਿਚ ਮੰਗਵਾਉਣ ਬਾਰੇ ਪ੍ਰੋਸੈਸ ਸ਼ੁਰੂ ਕਰਨ ਲਈ ਕਿਹਾ। ਇਸ ਵਾਰਤਾਲਾਪ ਤੋਂ ਬਾਅਦ ਉਜ਼ਬੇਕਿਸਤਾਨ ਐਮਬੇਸੀ ਵੱਲੋਂ ਦੋ ਮਹੀਨੇ ਦਾ ਆਰਜੀ ਵੀਜ਼ਾ ਭੇਜਿਆ ਗਿਆ ਜਿਸ ਉਪਰੰਤ ਜੱਜ ਸਾਹਿਬ ਵੱਲੋਂ ਸੀਨੀਅਰ ਪੁਲਿਸ ਕਪਤਾਨ, ਫਿਰੋਜਪੁਰ ਨਾਲ ਤਾਲਮੇਲ ਕੀਤਾ ਤਾਂ ਜੋ ਉਕਤ ਪੀੜ੍ਹਤ ਔਰਤ ਨੂੰ ਉਸ ਦੇ ਦੇਸ਼ ਵਾਪਸ ਭੇਜਣ ਲਈ ਲੋੜੀਂਦੇ ਦਸਤਾਵੇਚ ਉਜਬੇਕਿਸਤਾਨ ਐੱਮਬੇਸੀ ਨੂੰ ਭੇਜੇ ਜਾ ਸਕਣ। ਸੋ ਇਹਨਾਂ ਹਾਲਾਤਾਂ ਵਿੱਚੋਂ ਉਸ ਨੂੰ ਕੱਢਣ ਅਤੇ ਆਪਣੇ ਪਰਿਵਾਰ ਨਾਲ ਮਿਲਾਉਣ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵੱਲੋਂ ਯੋਗ ਕਦਮ ਉਠਾਏ ਗਏ ਅਤੇ ਉਸ ਨੂੰ ਵਾਪਸ ਉਸ ਦੇ ਵਤਨ ਭੇਜਣ ਲਈ ਟਿਕਟਾਂ ਅਤੇ ਲੋੜੀਂਦੇ ਦਸਤਾਵੇਜ਼ਾਂ ਦਾ ਇੰਤਜ਼ਾਮ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵੱਲੋਂ ਕਰਕੇ ਪੁਲਿਸ ਪਾਰਟੀ ਦੀ ਦੇਖ-ਰੇਖ ਵਿੱਚ ਅੱਜ ਸ਼੍ਰੀ ਵੀਰਇੰਦਰ ਅਗਰਵਾਲ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਜੀਆਂ ਵੱਲੋਂ ਉਕਤ ਪੀੜਤ ਔਰਤ ਨੂੰ ਉਸ ਦੇ ਵਰਨ ਵਿੱਚ ਭੇਜਣ ਲਈ ਦਿੱਲੀ ਏਅਰਪੋਰਟ ਲਈ ਰਵਾਨਾ ਕੀਤਾ। ਉਕਤ ਪੁਲਿਸ ਪਾਰਟੀ ਉਸ ਔਰਤ ਨੂੰ ਦਿੱਲੀ ਏਅਰਪੋਰਟ ਲਿਜਾ ਕੇ ਉਜ਼ਬੇਕਿਸਤਾਨ ਲਈ ਰਵਾਨਾ ਕਰਵਾ ਕੇ ਵਾਪਸ ਪਰਤਣਗੇ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

नेहरू युवा केन्द्र फ़िरोज़पुर ने मयंक फ़ाउंडेशन संग आयोजित किया "मेरी माटी, मेरा देश" कार्यक्रम शांति विद्या मंदिर में किया पौधारोपण व छात्रों को भेंट किए तिरंगे

Thu Aug 10 , 2023
नेहरू युवा केन्द्र फ़िरोज़पुर ने मयंक फ़ाउंडेशन संग आयोजित किया “मेरी माटी, मेरा देश” कार्यक्रम शांति विद्या मंदिर में किया पौधारोपण व छात्रों को भेंट किए तिरंगे फ़िरोज़पुर ,10 अगस्त {कैलाश शर्मा जिला विशेष संवाददाता}= नेहरू युवा केंद्र फिरोजपुर के तत्वधान में मेरी माटी, मेरा देश कार्यक्रम के अंतर्गत शांति […]

You May Like

Breaking News

advertisement