ਫਿਰੋਜ਼ਪੁਰ 14 ਅਗਸਤ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਵਿਪੁੱਲ ਨਾਰੰਗ ਪ੍ਰਧਾਨ ਰੋਟਰੀ ਕਲੱਬ ਫਿਰੋਜ਼ਪੁਰ ਛਾਉਣੀ ਵੱਲੋਂ ਆਜ਼ਾਦੀ ਦੇ 76ਵੇਂ ਵਰੇਗੰਢ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਫਿਰੋਜ਼ਪੁਰ ਵਿੱਚ 76 ਵਿਦਿਆਰਥੀਆਂ ਨੂੰ ਮੁਫਤ ਐਨਕਾਂ ਵੰਡੀਆਂ ਗਈਆਂ ਅਤੇ ਨਾਲ ਹੀ ਦਸਵੀਂ ਅਤੇ ਬਾਰਵੀਂ ਜਮਾਤ ਵਿੱਚ ਪੜ ਰਹੇ 11 ਵਿਦਿਆਰਥੀਆਂ ਦੀ ਬਣਦੀ ਸਲਾਨਾ ਪ੍ਰੀਖਿਆ ਫੀਸ ਲਗਭਗ 14 ਹਜ਼ਾਰ ਰੁਪਏ ਚੈੱਕ ਸਰੂਪ ਭੇਂਟ ਕੀਤੀ ਗਈ। ਇਸ ਮੌਕੇ ਤੇ ਵਿਜੈ ਅਰੋੜਾ ਰੋਟਰੀਅਨ , ਅਸ਼ੋਕ ਬਹਲ ਸਕੱਤਰ ਰੈਡ ਕ੍ਰੋਸ ਸੋਸਾਇਟੀ ਫਿਰੋਜ਼ਪੁਰ ਨਿੱਜੀ ਤੌਰ ਤੇ ਮੌਜੂਦ ਸਨ ਅਤੇ ਨਾਲ ਹੀ ਸਕੂਲ ਦੇ ਪ੍ਰਿੰਸੀਪਲ ਡਾਕਟਰ ਸਤਿੰਦਰ ਸਿੰਘ ਨੈਸ਼ਨਲ ਅਵਾਰਡੀ ਵੱਲੋਂ ਉਨ੍ਹਾਂ ਵੱਲੋਂ ਕੀਤੇ ਗਏ ਉਪਰਾਲੇ ਦੀ ਪ੍ਰਸੰਸਾ ਕੀਤੀ ਗਈ ਅਤੇ ਪਹੁੰਚੇ ਸੱਜਣਾ ਦਾ ਦਿਲੋਂ ਧੰਨਵਾਦ ਕੀਤਾ ਗਿਆ।