*ਅਜ਼ਾਦੀ ਦੀ 77ਵੀਂ ਵਰੇ ਗੰਢ ਸ਼ਹੀਦ ਭਗਤ ਸਿੰਘ ਕਾਲਜ਼ ਆਫ ਨਰਸਿੰਗ,ਸੋਡੇ ਵਾਲਾ, ਫਿਰੋਜਪੁਰ ਵਿਖੇ ਮਨਾਈ ਗਈ*
ਫਿਰੋਜ਼ਪੁਰ 15 ਅਗਸਤ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}= ਅਜਾਦੀ ਦੀ 77ਵੀਂ ਵਰੇਗੰਡ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਡੇ ਵਾਲਾ , ਫਿਰੋਜਪੁਰ ਵਿਖੇ ਮਨਾਈ ਗਈ। ਸ਼੍ਰੀ ਧਰਮਪਾਲ ਬਾਂਸਲ ਜੀ (ਚੈਅਰਮੈਨ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਅਤੇ ਹਾਰਮਨੀ ਆਯੂਰਵੈਦਿਕ ਕਾਲਜ ਫਿਰੋਜਪੁਰ ) ਵੱਲੋ ਝ਼ੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਰਾਸ਼ਟਰੀ ਗੀਤ ਗਾਉਣ ਅਤੇ ਝ਼ੰਡਾ ਲਹਿਰਾਉਣ ਤੋ ਬਾਅਦ ਵਿਦਿਆਰਥੀਆ ਵੱਲੋ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਜਿਸ ਦੌਰਾਨ ਭਾਸ਼ਣ , ਪੋਸਟਰ, ਕਵਿਤਾਵਾ ਆਦਿ ਮੁਕਾਬਲੇ ਕਰਵਾਏ ਗਏ। ।ਸ਼੍ਰੀ ਧਰਮਪਾਲ ਬਾਂਸਲ ਜੀ ਵਲੋਂ ਸਾਰਿਆਂ ਨੂੰ ਆਜਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆ। ਸਾਰੇ ਵਿਦਿਆਰਥੀਆ ਨੂੰ ਮਿਠਾਈਆ ਵੰਡੀਆ ਗਈਆ । ਸ਼੍ਰੀ ਧਰਮਪਾਲ ਬਾਂਸਲ ਜੀ ਵਲੋਂ ਵਿਦਿਆਰਥੀਆ ਨੂੰ ਸੰਬੋਧਨ ਕਰਦਿਆ ਆਜਾਦੀ ਦਿਵਸ ਬਾਰੇ ਜਾਣਕਾਰੀ ਦਿੱਤੀ ਗਈ ਕਿ ਸਾਨੂੰ ਕਿਸ ਤਰਾਂ ਆਜਾਦੀ ਮਿਲੀ ਹੈ ਅਤੇ ਸਾਨੂੰ ਇਸ ਦੀ ਕਦਰ ਕਰਨੀ ਚਾਹੀਦੀ ਹੈ। ਆਜਾਦੀ ਦਿਵਾਉਣ ਵਾਲੇ ਸ਼ਹੀਦਾ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਅਤੇ ਉਹਨਾ ਦਾ ਸਤਿਕਾਰ ਕਰਨਾ ਚਾਹੀਦਾ ਹੈ ਉਹਨਾ ਵਲੋਂ ਦਿਖਾਏ ਗਏ ਰਸਤੇ ਤੇ ਚਲੱਦੇ ਹੋਏ ਦੇਸ਼ ਦੀ ਆਜਾਦੀ ਨੂੰ ਬਰਕਰਾਰ ਰੱਖਣਾ ਸਾਡੀ ਜਿਮੇਵਾਰੀ ਹੈ । ਸਾਨੂੰ ਸਾਰਿਆ ਨੂੰ ਆਜਾਦੀ ਦੀ ਮਹੱਤਤਾ ਨੂੰ ਸਮਝਣਾ ਚਾਹੀਦਾ ਹੈ ਸਾਨੂੰ ਆਪਣੀ ਸੋਚ ਨੂੰ ਹਮੇਸ਼ਾ ਆਜਾਦ ਰੱਖਣਾ ਚਾਹੀਦਾ ਹੈ ਜਦੋ ਕਿ ਅੱਜ ਦੀ ਨੋਜਵਾਨ ਪੀੜੀ ਨਸ਼ਿਆ ਅਤੇ ਮੋਬਾਇਲ ਫੋਨਾ ਦੀ ਗੁਲਾਮ ਹੁੰਦੀ ਜਾ ਰਹੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ । ਇਸ ਸਾਲ ਦੇ ਸੁਤੰਤਰਤਾ ਦਿਵਸ ਦੇ ਥੀਮ “ਰਾਸ਼ਟਰ ਪਹਿਲਾ ਹਮੇਸ਼ਾ ਸਭ ਤੋ ਪਹਿਲਾ” ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ। ਇਸ ਮੌਕੇ ਕਾਲਜ ਦੇ ਸਮੂਹ ਸਟਾਫ ਮੈਬਰ ਡਾ.ਮਨਜੀਤ ਕੌਰ, ਡਾ. ਸੰਜੀਵ ਮਾਨਕੋਟਾਲਾ, ਡਾ. ਜਹੂਰ ਸ਼ਰਨਜੀਤ ਕੌਰ, ਸੁਖਵਿੰਦਰ ਕੌਰ, ਇੰਦਰਜੀਤ ਕੌਰ, ਜਸਮੀਤ ਕੌਰ, ਪਰਮਿੰਦਰ ਕੌਰ, ਗੁਰਦੀਪ ਕੌਰ, ਮਨਦੀਪ ਕੌਰ, ਅਮਨਦੀਪ ਕੌਰ, ਜਗਦੇਵ ਸਿੰਘ, ਸੰਗੀਤਾ ਹਾਡਾਂ, ਗੁਰਮੀਤ ਕੌਰ, ਖੁਸ਼ਪਾਲ ਕੌਰ, ਸ਼ੰਤੋਸ਼ ਰਾਣੀ, ਤਵਿੰਦਰ ਕੋਰ, ਕੋਮਲਜੀਤ ਕੋਰ, ਗੁਰਪ੍ਰੀਤ ਕੌਰ, ਅਮਨਦੀਪ ਕੌਰ (ਭੁੱਲਰ), ਅਮਨਦੀਪ ਕੌਰ, ਸਨਪ੍ਰੀਤ ਕੌਰ , ਪਰਵੀਨ ਗੁਪਤਾ ਆਦਿ ਸ਼ਾਮਿਲ ਸਨ।