ਸਵਤੰਤਰ ਦਿਵਸ ਨੂੰ ਸਮਰਪਿਤ ਸਿੱਖ ਕੰਨਿਆ ਮਹਾਂ ਵਿਦਿਆਲਿਆ ਸਕੂਲ ਵਿਚ ਕਰਵਾਇਆ ਸਮਾਗਮ

*ਸਵਤੰਤਰ ਦਿਵਸ ਨੂੰ ਸਮਰਪਿਤ ਸਿੱਖ ਕੰਨਿਆ ਮਹਾਂ ਵਿਦਿਆਲਿਆ ਸਕੂਲ ਵਿਚ ਕਰਵਾਇਆ ਸਮਾਗਮ*

ਫਿ਼ਰੋਜ਼ਪੁਰ, 15 ਅਗਸਤ, {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}:— ਸਿੱਖ ਕੰਨਿਆ ਮਹਾਂ ਵਿਦਿਆਲਿਆ ਸਕੂਲ ਵਿਚ ਅੱਜ ਬੱਚਿਆਂ, ਅਧਿਆਪਕਾਂ ਤੇ ਮਾਪਿਆਂ ਦੇ ਸਹਿਯੋਗ ਨਾਲ ਪੂਰੇ ਜ਼ੋਸੋ—ਫਰੋਸ਼ ਨਾਲ ਸਵਤੰਤਰਤਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਭਾਰਤ ਦਾ ਝੰਡਾ ਲਹਿਰਾਇਆ ਗਿਆ, ਜਿਸ ਵਿਚ ਸ੍ਰੀ ਪੀ.ਸੀ ਕੁਮਾਰ ਮੁੱਖ ਸਮਾਜ ਸੇਵਕ ਸੁਧਾਰਕ ਸਦਾਵਰਤ ਪੰਚਾਇਤੀ ਤੇ ਸਮਾਜ ਸੇਵੀ ਸੰਸਥਾ ਦੇ ਮੁੱਖ ਕਾਰਜਕਰਤਾ ਸੇਵਾ ਮੁਕਤ ਮਾਸ ਮੀਡੀਆ ਅਫਸਰ ਸਿਹਤ ਵਿਭਾਗ, ਸੀਨੀਅਰ ਸਿਟੀਜਨ ਮੁੱਖ ਮਹਿਮਾਨ ਵਜੋਂ ਪਹੁੰਚੇ। ਇਸ ਮੌਕੇ ਬੋਲਦਿਆਂ ਸ੍ਰੀ ਕੁਮਾਰ ਨੇ ਕਿਹਾ ਕਿ ਇਸ ਆਜ਼ਾਦੀ ਦੇ 76ਵੇਂ ਗਣਤੰਤਰ ਦਿਵਸ ਤੇ ਇਸ ਮਿਲੀ ਆਜ਼ਾਦੀ ਪਿਛੇ 100 ਸਾਲ ਦੀ ਗੁਲਾਮੀ ਨੂੰ ਕੱਟਣ ਲਈ ਤੇ ਆਜਾਦੀ ਪ੍ਰਾਪਤੀ ਕਰਨ ਲਈ ਦਿੱਤੀਆਂ ਗਈਆਂ ਅਦੁਤੀਆਂ ਕੁਰਬਾਨੀਆਂ ਨੂੰ ਯਾਦ ਕਰਵਾਉਂਦੇ ਹੋਏ ਇਸ ਗੱਲ ਤੇ ਜ਼ੋਰ ਦਿੱਤਾ ਹਮ ਤੋਂ ਲਾਏ ਥੇ ਆਜ਼ਾਦੀ ਤੂਫਾਨੋ ਸੇ ਨਿਕਾਲ ਕੇ ਬੱਚੋ ਰੱਖਣਾ ਇਸ ਕੋ ਸੰਭਾਲ ਕੇ, ਦੇ ਵੱਲ ਧਿਆਨ ਦਿਵਾਉਂਦੇ ਹੋਏ ਇਸ ਆਜ਼ਾਦੀ ਨੂੰ ਅਸੀਂ ਅੱਜ ਬਰਬਾਦੀ ਵੱਲ ਜਾਤ—ਪਾਤ, ਧਰਮ, ਅਲਾਕਾਈ, ਭਾਸ਼ਾਈ, ਝਗੜਿਆਂ, ਸਤਿਕਾਰ, ਆਤਕਵਾਦ ਗੈਂਗਸਟਰ, ਨਸ਼ੇ, ਜ਼ੋਰੂ ਤੇ ਹੋਰ ਰਿਸ਼ਵਤਖੋਰੀ, ਮਿਲਾਵਟਖੋਰੀ, ਪਾੜੋ ਰਾਜ ਕਰੋ ਤੇ ਵੋਟਾਂ ਦੀ ਰਾਜਨੀਤੀ ਕਰ—ਕਰ ਕੇ ਮੁਫਤ—ਮੁਫਤ—ਮੁਫਤ ਵਸਤਾਂ ਦੇ—ਦੇ ਕੇ ਲੋਕਾਂ ਨੂੰ ਨਸ਼ਈ ਬਣਾਈ ਜਾਂਦੇ, ਵਿਹਲਾਪਣ, ਚੋਰੀਆਂ—ਚਕਾਰੀਆਂ, ਨਸ਼ੇ ਵੇਚਣ, ਖਾਣ ਵਿਚ ਅੱਜ ਇਨ੍ਹਾਂ ਬੱਚਿਆਂ, ਲੜਕੀਆਂ, ਨੌਜਵਾਨਾਂ ਜਿਹੜੇ ਸਾਡੇ ਪਰਿਵਾਰ, ਸਮਾਜ, ਦੇਸ਼ ਦਾ ਭਵਿੱਖ ਹਨ, ਉਨ੍ਹਾਂ ਸ਼ਹੀਦਾਂ ਨੂੰ ਯਾਦ ਕਰੀਏ, ਜਿਨ੍ਹਾਂ ਸਦਕਾ ਆਜ਼ਾਦੀ ਪ੍ਰਾਪਤ ਹੋਈ, ਉਨ੍ਹਾਂ ਤੋਂ ਅੰਗਰੇਜ਼ ਤਾਂ ਕੀ ਸਾਡੀ ਧਰਤੀ ਵੀ ਕੰਬਦੀ ਸੀ, ਅੱਜ ਉਹ ਹੀ ਸਾਡੇ ਨੌਜਵਾਨ ਜਿਨ੍ਹਾਂ ਨੂੰ ਅਸੀਂ ਇਹ ਝੰਡੇ ਫੜਾਏ ਹਨ, ਉਹ ਝੰਡੇ ਤਾਂ ਘੱਟ ਝੂਲ ਰਹੇ ਹਨ, ਨੌਜਵਾਨ ਹੱਥੋਂ ਇਨ੍ਹਾਂ ਨਸਿ਼ਆਂ ਸਦਕਾ ਝੰਡੇ ਹੱਥੋਂ ਗਿਰ ਰਹੇ ਹਨ। ਇਹ ਹੈ ਸਾਡੇ ਭਾਰਤ ਦੀ ਭਵਿਖਤਾ, ਬੱਚਿਆਂ, ਅਧਿਆਪਕਾਂ, ਮਾਪਿਆਂ ਵੱਲੋਂ ਹੱਥ ਖੜ੍ਹੇ ਕਰਕੇ ਕਿ ਜਿਹੜੀਆਂ ਪਾਰਟੀਆਂ ਸਾਨੂੰ ਮੰਗਤੇ ਬਣਾ ਰਹੀਆਂ ਹਨ,ਸਿੱਖਿਆ ਤੋਂ ਅਸਮਰਥ ਹਨ, ਅਸੀਂ ਨਕਾਰਦੇ ਹਾਂ। ਅਖੀਰ ਵਿਚ ਸ੍ਰੀਮਤੀ ਸੀਮਾ ਰਾਣੀ ਵੱਲੋਂ ਆਏ ਮਹਿਮਾਨ ਦਾ ਧੰਨਵਾਦ ਕੀਤਾ ਗਿਆ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

देहरादून: मुख्य सचिव डॉ एस. एस. संधु ने सचिवालय में ध्वजारोहण किया,

Tue Aug 15 , 2023
वी वी न्यूज बोले प्रदेश के विकास में महत्वपूर्ण भूमिका निभा सकता है सचिवालय, देहरादून 15 अगस्त। मुख्य सचिव डॉ. एस.एस. संधु ने सचिवालय में अधिकारियों एवं कर्मचारियों की उपस्थिति में ध्वजारोहण करते हुए सभी को 77 वें स्वतंत्रता दिवस की बधाई एवं शुभकामनाएं दी। मुख्य सचिव ने कहा कि […]

You May Like

Breaking News

advertisement