ਹਰਿਆਵਲ ਪੰਜਾਬ ਦੀ ਟੀਮ ਨੇ ਸੈਂਟਰਲ ਸਕੂਲ ਨੰਬਰ 2 ਅੰਦਰ ਫ਼ਲਦਾਰ /ਫੁੱਲਦਾਰ /ਛਾ ਦਾਰ ਪੋਦੇ ਲਗਾਏ

ਹਰਿਆਵਲ ਪੰਜਾਬ ਦੀ ਟੀਮ ਨੇ ਸੈਂਟਰਲ ਸਕੂਲ ਨੰਬਰ 2 ਅੰਦਰ ਫ਼ਲਦਾਰ /ਫੁੱਲਦਾਰ /ਛਾ ਦਾਰ ਪੋਦੇ ਲਗਾਏ

ਫ਼ਿਰੋਜ਼ਪੁਰ 17 ਅਗਸਤ {ਕੈਲਾਸ਼ ਸ਼ਰਮਾ ਜ਼ਿਲ੍ਹਾ ਸੰਵਾਦਦਾਤਾ} =

ਪਰਿਆਵਰਣ ਨੂੰ ਬਚਾਉਣ ਦੀ ਮੁਹਿੰਮ ਤਹਿਤ ਇੰਜ਼ ਤਰਲੋਚਨ ਚੋਪੜਾ ਜਿਲਾ ਸੰਯੋਜਕ ਅਤੇ ਸ਼੍ਰੀ ਅਸ਼ੋਕ ਬਹਿਲ ਜਿਲਾ ਸਹਿ ਸੰਯੋਜਕ ਹਰਿਆਵਲ ਪੰਜਾਬ ਫਿ਼ਰੋਜ਼ਪੁਰ ਦੀ ਟੀਮ ਵੱਲੋਂ ਸੈਂਟਰਲ ਸਕੂਲ ਨੰ 2 ਜੋ ਕਿ ਪੁਲੀਸ ਲਾਈਨ ਦੇ ਨੇੜੇ੍ ਹੈ ਦੇ ਪ੍ਰਿੰਸੀਪਲ ਸ਼੍ਰੀ ਲਕਸ਼ਮੀਕਾਂਤ ਸਰਮਾ ਜੀ ਦੇ ਦਫ਼ਤਰ ਦੇ ਆਸੇ ਪਾਸੇ ਸਮੂੰਹ ਸਟਾਫ਼ ਨਾਲ ਮਿਲ ਕੇ ਆਵਲਾ,ਜਾਮੁਨ ,
ਫਾਲਸਾ, ਹਾਈਬਰੈਡ ਸ਼ਹਿਤੂਤ ,ਨਿੰਬੂ , ਫ਼ਲਦਾਰ ਤੇਗੁਲਾਬ ,ਵਿਸਕਸ ,
ਗੁਲਮੋਹਰ ਫੁੱਲਦਾਰ. ਅਤੇ ਨਿੰਮ ਟਾਹਲੀ ਆਦਿ ਛਾਂ ਦਾਰ ਪੋਦੇ ਲਗਾਏ ਗਏ।

ਇੰਜ਼ ਤਰਲੋਚਨ ਚੋਪੜਾ ਨੇ ਦੱਸਿਆ ਕਿ ਪ੍ਰਿਸੀਪਲ ਸਾਹਿਬ ਨੇ ਜਦੋਂ ਤੋ ਇਸ ਦਫ਼ਤਰ ਵਿੱਚ ਜੁਆਈਨ ਕੀਤਾ ਉਦੋ ਤੋਂ ਹੀ ਪੋਦੇ ਲਗਵਾਊਣ ਨੂੰ ਕਹਿ ਰਹੇ ਸਨ ਪਰ ਗਰਮੀ ਜਿਆਦਾ ਹੋਣ ਕਾਰਣ ਪੌਦੇਆ ਦੇ ਮਰ ਜਾਣ ਦੇ ਡਰ ਕਾਰਣ ਨਹੀ ਲਗਾਏ ਗਏ ਕਿਉਂਕਿ ਹੁਣ ਬਰਸਾਤ ਦਾ ਮੋਸਮ ਸ਼ੁਰੂ ਹੋ ਚੁੱਕਾ ਹੈ ਪੋਦੇਆ ਦੀ ਪਰਵਰਿਸ਼ ਵੀ ਵਧੀਆ ਹੋ ਜਾਵੇਗੀ .ਸਰ ਨੇ ਦੱਸਿਆ ਕਿ ਮੈ ਪੋਦੇ ਭਾਵੇ ਥੋੜੇ ਹੀ ਲਗਵਾਵਾਂ ਪਰ ਪਾਲਣ ਵਿੱਚ ਵਿਸ਼ਵਾਸ ਰੱਖਦਾ ਹਾ।
ਉਹ ਕਹਿੰਦੇ ਕਿ ਪੋਦੇ ਦੀ ਕੋਈ ਕੀਮਤ ਨਹੀਂ ਲਗਾਈ ਜਾ ਸਕਦੀ ਇਹ ਬੇਸ਼ਕੀਮਤੀ ਹੈ ਪੋਦੇ ਨੇ ਸਾਰੀ ਜਿਦੰਗੀ ਇਨਸਾਨ ਨੂੰ ਸਵੱਛ ਹਵਾ ਦੇ ਨਾਲ ਚੰਗੀ ਸਿਹਤਯਾਬ ਜਿੰਦਗੀ ਕੁਦਰਤੀ ਨਿਊਟਰੀਸ਼ਨਲ ਨਾਲ ਭਰੇ ਫਲ ਫਰੂਟ ਘਰ ਬਣਾਉਣ ਲਈ ਲੱਕੜੀ ਵੀ ਪ੍ਦਾਨ ਕਰਦਾ ਹੈ ਸ਼੍ਰੀ ਸੁਰਿੰਦਰ ਪਾਲ ਸਿੰਘ ਰੀਟਾਇਰਡ ਟੀਚਰ ਵੀ ਮੋਕੇ ਤੇ ਮੋਜੂਦ ਸਨ ਅੱਜ ਸਭ ਤੋ ਵਧੀਆ ਇਹ ਲੱਗਿਆ ਕਿ ਉਹਨਾਂ ਦੀ ਤਿੰਨ ਸਾਲ ਦੀ ਬੇਟੀ ਲਕਸ਼ਿਆ ਨੇ ਸਰ ਦੀ ਰਿਹਾਇਸ਼ ਨੇੜੇ ਲਗਾਏ ਗਏ 6 ਫਲਦਾਰ ਹਰੇਕ ਪੋਦੇ ਨੂੰ ਮਿੱਟੀ ਪਾ ਕੇ ਖੁਸ਼ੀ ਖੁਸ਼ੀ ਲਗਵਾਉਣ ਵਿੱਚ ਸਹਿਯੋਗ ਕੀਤਾ ਹਰਿਆਵਲ ਪੰਜਾਬ ਦਾ ਲੋਗੋ ਹੈ ਹਰ ਮਨੁੱਖ ਲਾਵੇ ਤੇ ਪਾਲੇ ਇੱਕ ਰੁੱਖ਼ ,ਸ਼੍ਰੀ ਅਸ਼ੋਕ ਬਹਿਲ ਨੇ ਪੋਦੇ ਲਗਵਾਉਣ ਵਿੱਚ ਸਹਿਯੋਗ ਕਰਨ ਲਈ ਪ੍ਰਿੰਸੀਪਲ ਸਰ ਲਕਸ਼ਮੀਕਾਂਤ ਸ਼ਰਮਾ, ਐਸ ਪੀ ਸਿੰਘ, ਸ.ਬੀ ਐੱਮ ਸਿੰਘ ਅਧਿਆਪਕ, ਪਰਵੇਸ਼ ਸਿਡਾਨਾ ,ਅਤੇ ਸਮੂੰਹ ਲੇਬਰ ਸਟਾਫ਼ ਜਿਨ੍ਹਾਂ ਨੇ ਗਰਮੀ ਵਿੱਚ ਪੋਦੇ ਲਗਵਾਉਣ ਵਿੱਚ ਸਹਿਯੋਗ ਕੀਤਾ ਦਾ ਧੰਨਵਾਦ ਕੀਤਾ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

ਲੀਗਲ ਏਡ ਡਿਫੈਂਸ ਕੌਂਸਲ ਸਿਸਟਮ ਦਫਤਰ, ਫਿਰੋਜਪੁਰ ਦਾ ਮਾਨਯੋਗ ਚੀਫ ਜਸਟਿਸ, ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਵੱਲੋਂ ਵੀਡਿਓ ਕਾਨਫਰੰਸਿੰਗ ਰਾਹੀਂ ਕੀਤਾ ਗਿਆ ਉਦਘਾਟਨ

Thu Aug 17 , 2023
ਲੀਗਲ ਏਡ ਡਿਫੈਂਸ ਕੌਂਸਲ ਸਿਸਟਮ ਦਫਤਰ, ਫਿਰੋਜਪੁਰ ਦਾ ਮਾਨਯੋਗ ਚੀਫ ਜਸਟਿਸ, ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਵੱਲੋਂ ਵੀਡਿਓ ਕਾਨਫਰੰਸਿੰਗ ਰਾਹੀਂ ਕੀਤਾ ਗਿਆ ਉਦਘਾਟਨ। ਫਿਰੋਜਪੁਰ ਮਿਤੀ 17.08.2023{ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}= ਨੈਸ਼ਨਲ ਲੀਗਲ ਸਰਵਿਸ ਅਥਾਰਟੀ, ਨਵੀਂ ਦਿੱਲੀ ਦੀਆਂ ਹਦਾਇਤਾਂ ਦੀ ਪਾਲਣਾ ਕਰਕੇ ਹੋਏ, ਆਮ ਜਨਤਾ ਨੂੰ ਦਿੱਤੀਆਂ ਜਾ ਰਹੀਆਂ ਮੁਫਤ […]

You May Like

Breaking News

advertisement