ਫਿਰੋਜ਼ਪੁਰ 17 ਅਗਸਤ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਦੇ ਮੈਨਜ਼ਮੈਂਟ, ਸਟਾਫ ਅਤੇ ਵਿਦਿਆਰਥੀਆ ਵੱਲੋ ਜਿਲਾ ਪ੍ਰਸ਼ਾਸ਼ਨ ਨਾਲ ਮਿਲ ਕੇ ਹੜ੍ਹ ਪੀੜਤ ਇਲਾਕਿਆ ਵਿੱਚ ਜਾ ਕੇ ਹੜ੍ਹ ਪੀੜਤ ਲੋਕਾ ਦੀ ਮਦਦ ਕੀਤੀ ਗਈ । ਜਿਸ ਵਿੱਚ ਦਵਾਈਆ ਹੜ੍ਹ ਪੀੜਤ ਲੋਕਾ ਤੱਕ ਪਹੁੰਚਾਈਆ ਗਈਆ ਅਤੇ ਮੈਡੀਕਲ ਕੈਂਪ ਲਾਏ ਗਏ ਜਿਸ ਵਿੱਚ ਲੋਕਾ ਨੂੰ ਹੜ੍ਹਾ ਵਿੱਚ ਫੈਲਣ ਵਾਲੀਆ ਬੀਮਾਰੀਆ ਤੋ ਜਾਗਰੂਕ ਕੀਤਾ ਗਿਆ। ਜਿਲਾ ਪ੍ਰਸ਼ਾਸ਼ਨ ਨਾਲ ਮਿਲ ਕੇ ਕਾਲਜ ਸਟਾਫ ਅਤੇ ਵਿਦਿਆਰਥੀਆ ਵੱਲੋ ਹਰ ਸੰਭਵ ਮਦਦ ਦੇਣ ਦੀ ਕੋਸ਼ਿਸ਼ ਕੀਤੀ ਗਈ। ਵੱਖ- ਵੱਖ ਟੀਮਾ ਤਿਆਰ ਕੀਤੀਆ ਗਈਆ ਜਿਸ ਵਿੱਚ ਸਾਰਿਆ ਵੱਲੋ ਪੂਰਨ ਸਹਿਯੋਗ ਦਿੱਤਾ ਗਿਆ । ਇਸ ਸੇਵਾ ਦੇ ਕੰਮ ਦੇ ਸਨਮਾਨ ਵਜੋ ਆਜਾਦੀ ਮਹਾ ਦਿਵਸ ਮੌਕੇ ਜਿਲਾ ਪ੍ਰਸ਼ਾਸ਼ਨ ਵੱਲੋ ਸ਼੍ਰੀਮਤੀ ਕਿਰਨ ਬਾਸਲ ਜੀ (ਡਾਇਰੈਕਟਰ ਐਸ. ਬੀ. ਐਸ ਕਾਲਜ ਆਫ ਨਰਸਿੰਗ ਅਤੇ ਹਾਰਮਨੀ ਆਯੂਰਵੈਦਿਕ ਕਾਲਜ ਫਿਰੋਜ਼ਪੁਰ) ਨੂੰ ਸਨਮਾਨ ਪੱਤਰ ਦਿੱਤਾ ਗਿਆ। ਸਾਰਿਆ ਵੱਲੋ ਇਸ ਕੰਮ ਦੀ ਸ਼ਲਾਘਾ ਕੀਤੀ ਗਈ।