ਜਿਲਾਂ ਫਿਰੋਜਪੁਰ ਐਨ. ਜੀ.ੳਜ਼ ਕੋਆਰਡੀਨੇਸ਼ਨ ਕਮੇਟੀ ਵੱਲੋ ਚੰਦ੍ਰਯਾਨ -3 ਨੂੰ ਚੰਦਰਮਾ ਤੇ ਪਹੁੰਚਣ ਤੇ ਇਸਰੋ ਦੇ ਵਿਗਿਆਨਕਾ ਨੂੰ ਬਹੁਤ – ਬਹੁਤ ਵਧਾਈ
ਫਿਰੋਜ਼ਪੁਰ 24 ਅਗਸਤ
{ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}
ਤਲ਼ਵੰਡੀ ਭਾਈ :- ਜਿਲਾਂ ਫਿਰੋਜਪੁਰ ਐਨ. ਜੀ.ੳਜ਼ ਕੋਆਰਡੀਨੇਸ਼ਨ ਕਮੇਟੀ ਦੇ ਜ਼ਿਲਾ ਚੇਅਰਮੈਨ ਡਾ. ਬੀ. ਐਲ. ਪਸਰੀਚਾ ਅਤੇ ਤਲਵੰਡੀ ਭਾਈ ਬ੍ਰਾਂਚ ਦੇ ਵਿਕਰਮ ਗੁਪਤਾ ਪੈਟਰਨ, ਸੁਰਿੰਦਰ ਨਰੂਲਾ ਪ੍ਧਾਨ , ਜੀ.ਐਸ.ਅਨਮੋਲ ਸੈਕਟਰੀ, ਪਵਨ ਗੋਇਲ ਕੈਸ਼ੀਅਰ , ਰਜਿੰਦਰ ਪਾਲ ਸਿੰਘ ਤੇ ਤਲਵੰਡੀ ਭਾਈ ਸ਼ਹਿਰ ਨਿਵਾਸੀਆਂ ਵੱਲੋਂ ਇਸਰੋ ਦੇ ਵਿਗਿਆਨਕਾ ਅਤੇ ਕਰਮਚਾਰੀਆਂ ਨੂੰ ਚੰਦ੍ਰਯਾਨ -3 ਦੀ ਸਫਲਤਾ ਲਈ ਬਹੁਤ – ਬਹੁਤ ਵਧਾਈ ਦਿੱਤੀ ਜਾਂਦੀ ਹੈ।
ਇਸਰੋ ਦੇ ਵਿਗਿਆਨਕਾ ਨੇ ਦੁਨੀਆ ਨੂੰ ਦਿਖਾ ਦਿੱਤਾ ਹੈ ਕਿ ਭਾਰਤ ਦੀ ਤਾਕਤ ਕੀ ਹੈ,ਉਹਨਾ ਨੇ ਭਾਰਤ ਦੀ ਹੋਰ ਸ਼ਾਨ ਵਧਾ ਦਿੱਤੀ ਹੈ
ਭਾਰਤ ਦੇ ਇਸਰੋ ਵਿਗਿਆਨਕਾਂ ਨੇ ਬਹੁਤ ਲੰਬੀ ਮੇਹਨਤ ਕਰਕੇ ਚੰਦ੍ਰਯਾਨ -3 ਨੂੰ ਚੰਦਰਮਾ ਦੇ ਦੱਖਣੀ ਧਰੁਵ ਤੱਕ ਪਹੁੰਚਣ ਵਿਚ ਪੂਰੀ ਸਫਲਤਾ ਪ੍ਰਾਪਤ ਕੀਤੀ ਹੈ।ਅਜੇ ਤੱਕ ਦੁਨੀਆ ਦਾ ਕੋਈ ਵੀ ਦੇਸ਼ ਦੱਖਣੀ ਧਰੁਵ ਤੱਕ ਨਹੀਂ ਪਹੁੰਚ ਸਕਿਆ।
ਇਸ ਸਫਲਤਾ ਲਈ ਇਸਰੋ ਦੇ ਵਿਗਿਆਨਕਾ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੇ ਸਾਰੇ ਦੇਸ਼ ਵਾਸੀਆਂ ਨੂੰ ਬਹੁਤ- ਬਹੁਤ ਵਧਾਈ ਹੋਵੇ।