ਫਿਰੋਜਪੁਰ 03 ਜੁਲਾਈ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਸੇਵਾ ਭਾਰਤੀ ਵੱਲੋਂ ਵਿਸ਼ਵ ਪਲਾਸਟਿਕ ਬੈਗ ਮੁਕਤ ਦਿਵਸ ਦੇ ਦਿਹਾੜੇ ਨੂੰ ਬਾਗ਼ੀ ਪਾਰਕ ਨਾਮਦੇਵ ਚੌਂਕ ਫ਼ਿਰੋਜ਼ਪੁਰ ਸ਼ਹਿਰ ਵਿੱਖੇ ਕੱਪੜੇ ਦੇ 85 ਥੇਲੇ ਵੰਡ ਕੇ ਮਨਾਇਆ ਗਿਆ। ਸੰਸਥਾ ਵੱਲੋਂ ਪੋਲੀਥੀਨ ਦੇ ਲਿਫਾਫਿਆਂ ਨੂੰ ਨਾ ਵਰਤਨ ਦੀ ਅਪੀਲ ਕੀਤੀ ਗਈ ਕਿਓਕੇ ਪੋਲੀਥੀਨ ਦੇ ਲਿਫਾਫੇ ਜਦੋਂ ਧਰਤੀ ਵਿੱਚ ਮਿਲਦੇ ਹਨ ਅਤੇ 400 ਤੋਂ 500 ਸਾਲ਼ਾ ਵਿੱਚ ਗਲਦਾ ਹੈ ਅਤੇ ਪੋਲੇਵੀਨਾਈਲ ਕਲੋਨਰਾਇਡ ਨਾਮ ਦਾ ਫਿਉਮਜ਼ ਪੈਦਾ ਹੁੰਦਾ ਹੈ ਜੋ ਫ਼ਸਲ ਪੈਦਾ ਹੁੰਦੀ ਹੈ ਅਸੀਂ ਉਸ ਨੂੰ ਖਾਂਦੇ ਹਾਂ ਤਾਂ ਉਸ ਨਾਲ ਕੈਂਸਰ ਵਰਗੀ ਨਾ ਮੁਰਾਦ ਰੋਗ ਲੱਗਦਾ ਹੈ। ਧਰਤੀ ਦੀ ਉਪਜਾਊ ਸ਼ਕਤੀ ਨੂੰ ਖ਼ਰਾਬ ਕਰਦਾ ਹੈ। ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿੱਚ ਹਰਿਆਵਲ ਪੰਜਾਬ ਦੇ ਸਹਿ: ਸੰਜੋਜਕ ਸ੍ਰੀ ਅਸ਼ੋਕ ਬਹਿਲ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਅੱਗਰੀਡ ਫਾਉਂਡੇਸ਼ਨ ਦੇ ਮੈਂਬਰਾਂ ਤੋ ਇਲਾਵਾ ਪ੍ਰਵੇਸ਼ ਸਿਡਾਨਾ ਸੇਵਾ ਭਾਰਤੀ ਉਪ ਪ੍ਰਧਾਨ , ਹੇਮੰਤ ਸਿਆਲ ਮੰਤਰੀ ,ਪਰਦੀਪ ਨਰੂਲਾ, ਯੋਗੇਸ਼ ਮਹਿਤਾ,ਰਾਜੀਵ ਚਾਵਲਾ, ਸੁਰਿੰਦਰ ਸਿੰਘ , ਜਸਵੰਤ ਸਿੰਘ ਜੀ ਸ਼ਾਮਿਲ ਹੋਏ।
ਤਰਲੋਚਨ ਚੋਪੜਾ ਨੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਾਲੇ ਮੈਂਬਰ ਸਾਹਿਬਾਨ ਦਾ ਧੰਨਵਾਦ ਕੀਤਾ।