ਰੋਟਰੀ ਕਲੱਬ ਫਿਰੋਜਪੁਰ ਰੋਆਇਲ ਵੱਲੋਂ ਗਰੀਬ ਅਤੇ ਲੋੜਵੰਦ ਪਰਿਵਾਰ ਦੇ ਦੋ ਬੱਚਿਆਂ ਦੀ ਪੂਰੇ ਸਾਲ ਦੀ ਫੀਸ, ਕਿਤਾਬਾਂ ਵਰਦੀਆਂ ਅਤੇ ਹੋਰ ਖਰਚੇ ਸਕੂਲ ਦੇ ਪ੍ਰਿੰਸੀਪਲ ਪਾਸ ਕਰਵਾਏ ਗਏ ਜਮਾ:ਵਿਜੇ ਮੋਂਗਾ

ਫਿਰੋਜਪੁਰ 04 ਜੁਲਾਈ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਕੁਮਾਂਤਰੀ ਪੱਧਰ ਦੀ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਫਿਰੋਜ਼ਪੁਰ ਰੋਆਇਲ ਵੱਲੋਂ ਸਮਾਜ ਸੇਵਾ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਇੱਕ ਗਰੀਬ ਅਤੇ ਲੋੜਵੰਦ ਪਰਿਵਾਰ ਦੇ ਦੋ ਬੱਚਿਆਂ ਦੀ ਸਾਰੇ ਸਾਲ ਦੀ ਸਕੂਲ ਫੀਸ ਕਿਤਾਬਾਂ ਵਰਦੀ ਅਤੇ ਹੋਰ ਸਾਰੇ ਖਰਚੇ ਸਕੂਲ ਪ੍ਰਿੰਸੀਪਲ ਨੂੰ ਦਿੱਤੇ ਗਏ
ਰੋਟਰੀ ਕਲੱਬ ਫਿਰੋਜਪੁਰ ਰੋਆਇਲ ਦੇ ਪ੍ਰਧਾਨ ਵਿਜੇ ਮੋਂਗਾ ਨੇ ਦੱਸਿਆ ਕਿ ਇਸ ਪਰਿਵਾਰ ਬਾਰੇ ਜਦੋਂ ਪਤਾ ਲੱਗਿਆ ਕਿ ਇਹਨਾਂ ਬੱਚਿਆਂ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਇਹ ਅੱਗੇ ਪੜਨਾ ਚਾਹੁੰਦੇ ਹਨ ਤਾਂ ਕਲੱਬ ਵੱਲੋਂ ਇਨਾ ਦੋਨਾਂ ਬੱਚਿਆਂ ਦੀ ਸਾਰੇ ਸਾਲ ਦੀ ਫੀਸ ਕਿਤਾਬਾਂ ਵਰਦੀਆਂ ਦੇ ਬਣਦੇ ਪੈਸੇ ਸਕੂਲ ਪ੍ਰਿੰਸੀਪਲ ਸੁਨੀਲ ਮੋਗਾ ਜੀ ਨੂੰ ਭੇਂਟ ਕਰ ਦਿੱਤੇ ਅਤੇ ਕਿਹਾ ਕਿ ਹੋਰ ਵੀ ਜੇ ਕੋਈ ਸਾਰੇ ਸਾਲ ਇਹਨਾਂ ਨੂੰ ਪੜ੍ਹਾਈ ਵਾਸਤੇ ਕਿਸੇ ਚੀਜ਼ ਦੀ ਲੋੜ ਹੋਵੇਗੀ ਤਾਂ ਕਲੱਬ ਉਹ ਵੀ ਪੂਰੀ ਕਰ ਦੇਵੇਗਾ
ਇਸ ਮੌਕੇ ਕਲੱਬ ਦੇ ਜਨਰਲ ਸੈਕਟਰੀ ਰਾਕੇਸ਼ ਮੰਚਨਦਾ ਤੋਂ ਇਲਾਵਾ ਪੀਆਰਓ ਸੁਖਵਿੰਦਰ ਸਿੰਘ (ਪਰੈਟੀ) ਵਿਪਨ ਅਰੋੜਾ ਕੁਨਾਲਪੁਰੀ ਆਦੀ ਮੈਂਬਰ ਵੀ ਹਾਜ਼ਰ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

You May Like

Breaking News

advertisement