ਆਜ਼ਾਦੀ ਦੀ 78ਵੀਂ ਵਰੇਗੰਡ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਢੇ ਵਾਲਾ ਫਿਰੋਜਪੁਰ ਵਿਖੇ ਬੜੀ ਧੂਮ ਧਾਮ ਨਾਲ ਮਨਾਈ ਗਈ

ਆਜ਼ਾਦੀ ਦੀ ਵਰੇ ਗੰਡ ਦੇ ਨਾਲ ਨਾਲ ਕਾਲਜ ਵਿੱਚ ਤੀਆਂ ਦਾ ਤਿਉਹਾਰ ਵੀ ਮਨਾਇਆ ਗਿਆ।

ਸ੍ਰੀ ਧਰਮਪਾਲ ਬਾਂਸਲ ਕਾਲਜ ਦੇ ਚੇਅਰਮੈਨ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਰਹੇ। ਜਿਨਾਂ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ।

ਫਿਰੋਜ਼ਪੁਰ 16 ਅਗਸਤ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਅਜਾਦੀ ਦੀ 78ਵੀਂ ਵਰੇਗੰਡ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਡੇ ਵਾਲਾ , ਫਿਰੋਜਪੁਰ ਵਿਖੇ ਮਨਾਈ ਗਈ। ਸ਼੍ਰੀ ਧਰਮਪਾਲ ਬਾਂਸਲ (ਚੈਅਰਮੈਨ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਅਤੇ ਹਾਰਮਨੀ ਮੈਡੀਕਲ ਆਯੂਰਵੈਦਿਕ ਕਾਲਜ ਫਿਰੋਜਪੁਰ) ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਰਾਸ਼ਟਰੀ ਗੀਤ ਗਾਉਣ ਅਤੇ ਝ਼ੰਡਾ ਲਹਿਰਾਉਣ ਤੋ ਬਾਅਦ ਵਿਦਿਆਰਥੀਆ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਜਿਸ ਦੌਰਾਨ ਭਾਸ਼ਣ , ਪੋਸਟਰ, ਕਵਿਤਾਵਾ ਆਦਿ ਮੁਕਾਬਲੇ ਕਰਵਾਏ ਗਏ। ਸ਼੍ਰੀ ਧਰਮਪਾਲ ਬਾਂਸਲ ਜੀ ਵਲੋਂ ਸਾਰਿਆਂ ਨੂੰ ਆਜਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ। ਸਾਰੇ ਵਿਦਿਆਰਥੀਆ ਨੂੰ ਮਿਠਾਈਆਂ ਵੰਡੀਆਂ ਗਈਆਂ । ਸ਼੍ਰੀ ਧਰਮਪਾਲ ਬਾਂਸਲ ਵਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਜਾਦੀ ਦਿਵਸ ਬਾਰੇ ਜਾਣਕਾਰੀ ਦਿੱਤੀ ਗਈ ਕਿ ਸਾਨੂੰ ਕਿਸ ਤਰਾਂ ਆਜਾਦੀ ਮਿਲੀ ਹੈ ਅਤੇ ਸਾਨੂੰ ਇਸ ਦੀ ਕਦਰ ਕਰਨੀ ਚਾਹੀਦੀ ਹੈ। ਆਜਾਦੀ ਦਿਵਾਉਣ ਵਾਲੇ ਸ਼ਹੀਦਾ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਅਤੇ ਉਹਨਾ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਹਨਾ ਵਲੋਂ ਦਿਖਾਏ ਗਏ ਰਸਤੇ ਤੇ ਚਲੱਦੇ ਹੋਏ ਦੇਸ਼ ਦੀ ਆਜਾਦੀ ਨੂੰ ਬਰਕਰਾਰ ਰੱਖਣਾ ਸਾਡੀ ਜਿਮੇਵਾਰੀ ਹੈ। ਸਾਨੂੰ ਸਾਰਿਆ ਨੂੰ ਆਜਾਦੀ ਦੀ ਮਹੱਤਤਾ ਨੂੰ ਸਮਝਣਾ ਚਾਹੀਦਾ ਹੈ ਸਾਨੂੰ ਆਪਣੀ ਸੋਚ ਨੂੰ ਹਮੇਸ਼ਾ ਆਜਾਦ ਰੱਖਣਾ ਚਾਹੀਦਾ ਹੈ ਜਦੋ ਕਿ ਅੱਜ ਦੀ ਨੋਜਵਾਨ ਪੀੜੀ ਨਸ਼ਿਆ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਵੱਧ ਤੋ ਵੱਧ ਪੌਦੇ ਲਗਵਾਉਣੇ ਚਾਹੀਦੇ ਹਨ ਅਤੇ ਉਹਨਾ ਦੀ ਸੰਭਾਲ ਵੀ ਕਰਨੀ ਚਾਹੀਦੀ ਹੈ। ਇਸ ਸਾਲ ਦੇ ਸੁਤੰਤਰਤਾ ਦਿਵਸ ਦੇ ਥੀਮ ਵਿਕਸਿਤ ਭਾਰਤ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਇਸ ਦੇ ਨਾਲ ਨਾਲ ਕਾਲਜ ਵਿੱਚ ਤੀਆਂ ਦਾ ਤਿਉਹਾਰ ਵੀ ਮਨਾਇਆ ਗਿਆ। ਸਾਉਣ ਦਾ ਮਹੀਨਾ ਬਰਸਾਤ ਦੇ ਨਾਲ ਨਾਲ ਕਈ ਤਿਉਹਾਰ ਅਤੇ ਖੁਸ਼ੀਆਂ ਲੈ ਕੇ ਆਉਦਾ ਹੈ। ਇਸ ਮੌਸਮ ਵਿੱਚ ਚਾਰੇ ਪਾਸੇ ਹਰਿਆਲੀ ਭਰਿਆ ਮਾਹੋਲ ਹੁੰਦਾ ਹੈ ਅਤੇ ਹਰਿਆਲੀ ਵਿੱਚ ਤੀਜ ਦੀਆਂ ਖੁਸ਼ੀਆਂ ਇੱਕਠੀਆਂ ਹੁੰਦੀਆ ਹਨ।

  ਇਸ ਮੌਕੇ ਪ੍ਰੋਗਰਾਮ ਵਿੱਚ ਮੁੱਖ ਤੌਰ ਤੇ ਮੈਡਮ ਕਿਰਨ ਬਾਸਲ, ਮੈਡਮ ਪ੍ਰਿੰਯਕਾ ਬਾਸਲ(CA) ਮੋਜੂਦ ਹੋਏ ਤੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਡਾਇਰੈਕਟਰ ਸ਼੍ਰੀ ਧਰਮਪਾਲ ਬਾਸਲ ਵੱਲੋ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਗਿਆ ਕਿ ਅਜਿਹੇ ਰੰਗਾ- ਰੰਗ ਪ੍ਰੋਗਰਾਮ ਸਾਨੂੰ ਪੰਜਾਬ ਦੇ ਅਮੀਰ ਵਿਰਸੇ ਤੇ ਸੱਭਿਆਚਾਰ ਨਾਲ ਜੋੜਦੇ ਹਨ । ਸ਼੍ਰੀਮਤੀ ਕਿਰਨ ਬਾਂਸਲ  ਵਲੋਂ ਬੱਚਿਆ ਨੂੰ ਸੋਹਣਾ ਸ਼ਿੰਗਾਰ , ਸਿਧਾਰੇ ਅਤੇ ਤੀਆ ਦੀ ਮੱਹਤਤਾ ਬਾਰੇ ਦੱਸਿਆ ਗਿਆ ਤੇ ਉਹਨਾਂ ਵਲੋਂ ਬੱਚਿਆ ਨੂੰ ਪੁਰਾਣੇ ਸਭਿਆਚਾਰ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ ਗਿਆ। ਪ੍ਰੋਗਰਾਮ ਵਿੱਚ ਸਾਰਿਆਂ ਨੇ ਗਿੱਧੇ ਅਤੇ ਭੰਗੜੇ ਦਾ ਆਨੰਦ ਮਾਣਿਆ। ਮੁੱਖ ਤੌਰ ਤੇ ਵਿਦਿਆਰਥੀਆਂ ਵਿੱਚ ਮਹਿੰਦੀ ਮੁਕਾਬਲੇ , ਕਸ਼ਮੀਰੀ ਡਾਂਸ ਅਦਿ ਮੁਕਾਬਲੇ ਕਰਵਾਏ ਗਏ। ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ।

ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ ਮਨਜੀਤ ਕੌਰ ਸਲਵਾਨ, ਸ਼ਰਨਜੀਤ ਕੌਰ , ਸੁੱਖਵਿੰਦਰ ਕੌਰ, ਗੁਰਦੀਪ ਕੌਰ, ਜਸਮੀਤ ਕੌਰ, ਯਮਖਮ ਦੇਵੀ, ਅੰਜਨੀ , ਇੰਦਰਜੀਤ ਕੌਰ, ਮਨਵੀਰ ਕੌਰ, ਸੰਜਵੀਨੀ, ਖੁਸ਼ਪਾਲ ਕੌਰ, ਸੰਤੋਸ਼ ਰਾਣੀ, ਅਮਨਦੀਪ ਕੌਰ, ਅਮਨਦੀਪ ਕੌਰ, ਗੁਰਪ੍ਰੀਤ ਕੌਰ, ਸੰਗੀਤਾ ਹਾਂਡਾ, ਗੁਰਮੀਤ ਕੌਰ, ਮਨਪ੍ਰੀਤ ਕੌਰ, ਕੋਮਲਜੀਤ ਕੌਰ, ਗੀਤਾਂਜਲੀ, ਮੁਸਕਾਨ, ਪ੍ਰਯਿੰਕਾ, ਬਾਸਿਤ ਸਯਦ ਖਾਨ, ਰਮਨਦੀਪ ਸਿੰਘ, ਚਰਨਜੀਤ ਕੌਰ,ਆਂਚਲ ਅਤੇ ਸਮੂਹ ਸਟਾਫ ਅਤੇ ਵਿਦਿਆਰਥੀ ਸ਼ਾਮਿਲ ਹੋਏ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

You May Like

advertisement